Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 1:05 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ

ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਹੋਈ
ਪਟਿਆਲਾ, 26 ਨਵੰਬਰ : ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਸਿਵਲ ਸਰਜਨ ਪਟਿਆਲਾ ਨਾਲ ਉਨ੍ਹਾਂ ਦੇ ਸੱਦੇ ਤੇ ਉਨ੍ਹਾਂ ਦੇ ਦਫਤਰ ਵਿਖੇ ਹੋਈ। ਉਨ੍ਹਾਂ ਵੱਲੋਂ ਡਾ. ਰਚਨਾ ਸਹਾਇਕ ਸਿਵਲ ਸਰਜਨ ਪਟਿਆਲਾ, ਸੁਖਮਿੰਦਰ ਸਿੰਘ ਸੁਪਰਡੰਟ ਅਮਲਾ ਸ਼ਾਖਾ, ਤੇਜਿੰਦਰ ਸਿੰਘ ਸੀਨੀਅਰ ਸਹਾਇਕ, ਸੁਖਮਿੰਦਰ ਸਿੰਘ ਸੀਨੀਅਰ ਸਹਾਇਕ, ਵਰਿੰਦਰ ਕੁਮਾਰ ਕਲਰਕ, ਇਰਵਨਦੀਪ ਸਿੰਘ ਜੂਨੀਅਰ ਸਹਾਇਕ, ਸ਼੍ਰੀ ਮਤੀ ਜਸਪਾਲ ਕੌਰ ਪੀ.ਏ ਸਿਵਲ ਸਰਜਨ ਪਟਿਆਲਾ ਆਦਿ ਅਮਲਾ ਸ਼ਾਮਿਲ ਹੋਇਆ । ਜਥੇਬੰਦੀ ਵੱਲੋਂ ਸੂਬਾਈ ਪ੍ਰਧਾਨ ਹਰੀ ਸਿੰਘ ਟੌਹੜਾ, ਸਤਪਾਲ ਸਿੰਘ ਖਾਨਪੁਰ, ਕਰਮ ਸਿੰਘ, ਰਾਮਪ੍ਰਤਾਪ ਸਿੰਘ ਅਤੇ ਸੁਰਿੰਦਰ ਸਿੰਘ ਆਦਿ ਆਗੂ ਸ਼ਾਮਿਲ ਹੋਏ । ਸਿਵਲ ਸਰਜਨ ਵੱਲੋਂ ਫੈਸਲਾ ਕੀਤਾ ਗਿਆ ਕਿ ਦਰਜਾ-4 ਕਰਮਚਾਰੀਆਂ ਦੀ ਸੀਨੀਆਰਤਾ ਸੂਚੀ ਮੁਕੰਮਲ ਕਰਕੇ ਕੇਸ ਇੱਕ ਮਹੀਨੇ ਦੇ ਅੰਦਰ-ਅੰਦਰ ਸਰਕੂਲੇਟ ਕਰਵਾਈ ਜਾਵੇਗੀ । ਮੌਸਮੀ ਵਰਦੀਆਂ ਲਈ ਡਾਇਰੈਕਟਰ ਸਿਹਤ ਸੇਵਾਵਾ ਨੂੰ ਲੋੜੀਂਦੀ ਫੰਡ ਦੀ ਮੰਗ ਲਈ ਇੱਕ ਸਰਕਾਰੀ ਪੱਤਰ ਲਿਖਿਆ ਜਾਵੇਗਾ। ਐਂਟੀਲਾਰਵਾ ਸਕੀਮ ਅਧੀਨ ਕੰਮ ਕਰਦੇ ਕਰਮਚਾਰੀਆਂ ਨੂੰ ਲੋੜੀਂਦਾ ਸਮਾਨ ਇੱਕ ਹਫਤੇ ਦੇ ਅੰਦਰ-ਅੰਦਰ ਦਿੱਤਾ ਜਾਵੇਗਾ । ਸਵਰਗਵਾਸੀ ਗੁਰਮੀਤ ਸਿੰਘ ਦੇ ਪਰਿਵਾਰ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਜਿਹੜੇ ਕਰਮਚਾਰੀ ਸਵਰਗਵਾਸ ਹੋ ਗਏ ਹਨ ਉਨ੍ਹਾਂ ਕਰਮਚਾਰੀਆਂ ਦੇ ਡੀ.ਐਲ.ਆਈ ਸਕੀਮ ਅਧੀਨ ਕੱਟੇ ਗਏ ਪੈਸਿਆਂ ਦੇ ਕੇਸ ਡਾਇਰੈਕਟਰ ਸਿਹਤ ਸੇਵਾਵਾ ਨੂੰ ਭੇਜ ਦਿੱਤੇ ਗਏ। ਜਿਹੜੇ ਕਰਮਚਾਰੀ ਦਾ ਏਰੀਅਰ ਪ੍ਰੋਫੀਸ਼ੈਸੀ ਤਰੱਕੀ ਦਾ ਬਕਾਇਆ ਰਹਿੰਦਾ ਹੈ। ਉਨ੍ਹਾਂ ਸਬੰਧੀ ਡਾਇਰੈਕਟਰ ਸਿਹਤ ਸੇਵਾਵਾ ਤੋਂ ਮੰਨਜੂਰੀ ਲਈ ਜਾਵੇਗੀ । ਜਿਹੜੇ ਕਰਮਚਾਰੀ ਡੀ. ਸੀ ਰੇਟ ਤੇ ਕੰਮ ਕਰਦੇ ਸਨ। ਉਨ੍ਹਾਂ ਤੋਂ 2016 ਤੋਂ ਪਹਿਲਾ ਲੱਗੇ ਕਰਮਚਾਰੀਆਂ ਨੂੰ ਡੀ.ਸੀ ਰੇਟਾ ਦਾ ਬਕਾਇਆ ਦਵਾਇਆ ਜਾਵੇਗਾ ਆਦਿ ਮੰਗਾਂ ਪ੍ਰਵਾਨ ਕਰਨ ਦਾ ਵਿਸ਼ਵਾਸ ਸਿਵਲ ਸਰਜਨ ਵੱਲੋਂ ਦਿਵਾਇਆ ਗਿਆ ਅਤੇ ਕੁਝ ਜੋ ਮੰਗਾਂ ਸਨ ਉਨ੍ਹਾਂ ਦੀ ਪੂਰਤੀ ਵੀ ਕੀਤੀ ਜਾਵੇਗੀ ।

Advertisement
Advertisement
Advertisement
Advertisement
Scroll to Top