Breaking News ਆਮ ਆਦਮੀ ਪਾਰਟੀ ਦੀ ਸ਼ੁਕਰਾਨਾ ਯਾਤਰਾ ਲੋਕਾਂ ਦੇ ਵਿਸ਼ਵਾਸ ਅਤੇ ਜਿੱਤ ਦਾ ਜਸ਼ਨਐਸ. ਬੀ. ਐਸ. ਨਗਰ ਤੋਂ ਫੜੀ ਡੀ. ਏ. ਪੀ. ਖਾਦ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਦੀ ਵੱਡੀ ਕਮੀ ਬਾਰੇ ਲੈਬ ਟੈਸਟ ਵਿੱਚ ਪੁਸ਼ਟੀ ਹੋਣ ਤੇ ਐਫ. ਆਈ. ਆਰ. ਦਰਜਪੰਜਾਬ ਭਰ ‘ਚ ‘ਬਾਲ ਵਿਆਹ ਮੁਕਤ ਭਾਰਤ’ਮੁਹਿੰਮ ਸਬੰਧੀ ਕੱਲ੍ਹ 27 ਨਵੰਬਰ ਨੁੰ ਚੁਕਾਈ ਜਾਵੇਗੀ ਸਹੁੰਉਪ-ਚੋਣਾਂ ‘ਚ ਸ਼ਾਨਦਾਰ ਜਿੱਤ ਤੋਂ ਬਾਅਦ ‘ਆਪ’ ਵੱਲੋਂ ਕੱਢੀ ਜਾ ਰਹੀ ‘ਸ਼ੁਕਰਾਨਾ ਯਾਤਰਾ’ਪੰਜਾਬ ਸਰਕਾਰ ਨੇ ਗੰਨੇ ਦਾ ਭਾਅ ਵਿਚ 10 ਰੁਪਏ ਦਾ ਵਾਧਾ ਕਰਕੇ 391 ਰੁਪਏ ਤੋਂ ਵਧਾ ਕੇ 401 ਰੁਪਏ ਪ੍ਰਤੀ ਕੁਇੰਟਲ ਕੀਤਾਭੁੱਖ ਹੜਤਾਲ ਤੋਂ ਪਹਿਲਾਂ ਕਿਸਾਨ ਆਗੂ ਡੱਲੇਵਾਲ ਨੂੰ ਖਨੌਰੀ ਬਾਰਡਰ ਤੋਂ ਚੁੱਕ ਪੁਲਸ ਨੇ ਹਿਰਾਸਤ `ਚ ਲਿਆਨਵ-ਨਿਯੁਕਤ ਨੌਜਵਾਨਾਂ ਵੱਲੋਂ ਪਾਰਦਰਸ਼ੀ ਅਤੇ ਨਿਰਪੱਖ ਭਰਤੀ ਪ੍ਰਕਿਰਿਆ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਦੀ ਸ਼ਲਾਘਾਭਗਵੰਤ ਸਿੰਘ ਮਾਨ ਸਰਕਾਰ ਨੇ ਮਹਿਜ਼ 32 ਮਹੀਨਿਆਂ ‘ਚ ਤਕਰੀਬਨ 50,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਇਤਿਹਾਸ ਰਚਿਆ

ਚਾਰ ਸੂਬਿਆਂ ’ਚ ਰਾਜ ਸਭਾ ਦੀਆਂ ਛੇ ਸੀਟਾਂ ਲਈ ਜਿ਼ਮਨੀ ਚੋਣ 20 ਨੂੰ

ਦੁਆਰਾ: Punjab Bani ਪ੍ਰਕਾਸ਼ਿਤ :Wednesday, 27 November, 2024, 08:56 AM

ਚਾਰ ਸੂਬਿਆਂ ’ਚ ਰਾਜ ਸਭਾ ਦੀਆਂ ਛੇ ਸੀਟਾਂ ਲਈ ਜਿ਼ਮਨੀ ਚੋਣ 20 ਨੂੰ
ਨਵੀਂ ਦਿੱਲੀ : ਭਾਰਤ ਚੋਣ ਕਮਿਸ਼ਨ ਨੇ ਅੱਜ ਐਲਾਨ ਕੀਤਾ ਕਿ ਚਾਰ ਸੂਬਿਆਂ ’ਚ ਰਾਜ ਸਭਾ ਦੀਆਂ ਖਾਲੀ ਛੇ ਸੀਟਾਂ ਲਈ ਜ਼ਿਮਨੀ ਚੋਣ 20 ਦਸੰਬਰ ਨੂੰ ਕਰਵਾਈ ਜਾਵੇਗੀ । ਇਨ੍ਹਾਂ ਛੇ ਸੀਟਾਂ ਵਿੱਚੋਂ ਤਿੰਨ ਆਂਧਰਾ ਪ੍ਰਦੇਸ਼ ’ਚ ਜਦਕਿ ਇੱਕ-ਇੱਕ ਸੀਟ ਉੜੀਸਾ, ਪੱਛਮੀ ਬੰਗਾਲ ਅਤੇ ਹਰਿਆਣਾ ਵਿੱਚ ਹੈ । ਆਂਧਰਾ ਪ੍ਰਦੇਸ਼ ’ਚ ਤਿੰਨ ਸੀਟਾਂ ਵਾਈ. ਐੱਸ. ਆਰ. ਸੀ. ਪੀ. ਦੇ ਮੈਂਬਰਾਂ ਵੈਂਕਟਰਮਨ ਰਾਓ ਮੋਪੀਦੇਵੀ, ਬੀਧਾ ਮਸਤਾਨ ਰਾਓ ਯਾਦਵ ਅਤੇ ਰਯਾਗ ਕ੍ਰਿਸ਼ਨੱਈਆ ਵੱਲੋਂ ਅਗਸਤ ਮਹੀਨੇ ਰਾਜ ਸਭਾ ਮੈਂਬਰੀ ਛੱਡੇ ਜਾਣ ਕਾਰਨ ਖਾਲੀ ਹੋਈਆਂ ਸਨ । ਯਾਦਵ ਤੇ ਕ੍ਰਿਸ਼ਨੱਈਆ ਦਾ ਰਾਜ ਸਭਾ ਮੈਂਬਰ ਵਜੋਂ ਕਾਰਜਕਾਲ 21 ਜੂਨ 2028 ਨੂੰ ਖਤਮ ਹੋਣਾ ਸੀ, ਜਦਕਿ ਮੋਪੀਦੇਵੀ ਨੇ 21 ਜੂਨ 2026 ਨੂੰ ਸੇਵਾਮੁਕਤ ਹੋਣਾ ਸੀ । ਉੜੀਸਾ ’ਚ ਸੁਜੀਤ ਕੁਮਾਰ ਵੱਲੋਂ ਸੀਟ ਛੱਡਣ ਕਾਰਨ ਚੋਣ ਕਰਵਾਈ ਜਾ ਰਹੀ ਹੈ । ਸੁਜੀਤ ਕੁਮਾਰ ਨੇ ਬੀਜੂ ਜਨਤਾ ਦਲ ਵੱਲੋਂ ਉਨ੍ਹਾਂ ਨੂੰ ਪਾਰਟੀ ’ਚੋਂ ਕੱਢੇ ਜਾਣ ਮਗਰੋਂ ਇਹ ਸੀਟ ਛੱਡੀ ਸੀ । ਪੱਛਮੀ ਬੰਗਾਲ ’ਚ ਰਾਜ ਸਭਾ ਸੀਟ ਜਵਾਹਰ ਸਿਰਕਾਰ ਵੱਲੋਂ ਅਸਤੀਫ਼ਾ ਮਗਰੋਂ ਖਾਲੀ ਹੋਈ ਸੀ । ਉਨ੍ਹਾਂ ਨੇ ਕੋਲਕਾਤਾ ’ਚ ਮਹਿਲਾ ਡਾਕਟਰ ਨਾਲ ਜਬਰ-ਜਨਾਹ ਤੇ ਕਤਲ ਕਾਂਡ ਦੇ ਰੋਸ ਵਜੋਂ ਅਸਤੀਫ਼ਾ ਦਿੱਤਾ ਸੀ । ਹਰਿਆਣਾ ਵਿਚਲੀ ਰਾਜ ਸਭਾ ਸੀਟ ਭਾਜਪਾ ਦੇ ਰਾਜ ਸਭਾ ਮੈਂਬਰ ਕ੍ਰਿਸ਼ਨ ਲਾਲ ਪੰਵਾਰ ਦੇ ਹਾਲੀਆ ਅਸੈਂਬਲੀ ਚੋਣਾਂ ਦੌਰਾਨ ਵਿਧਾਇਕ ਚੁਣੇ ਜਾਣ ਮਗਰੋਂ ਖਾਲੀ ਹੋਈ ਹੈ ।



Scroll to Top