Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 19 Aug 2026 | 1:55 am

+91 90915 01313 , +91 90916 01313

punjabbanni@gmail.com
punjabbani@yahoo.com

ਚੱਲਦੀ ਐਂਬੂਲੈਂਸ ਵਿਚ 16 ਸਾਲਾ ਲੜਕੀ ਨਾਲ ਕਥਿਤ ਤੌਰ ’ਤੇ ਜਬਰ ਜਨਾਹ

ਚੱਲਦੀ ਐਂਬੂਲੈਂਸ ਵਿਚ 16 ਸਾਲਾ ਲੜਕੀ ਨਾਲ ਕਥਿਤ ਤੌਰ ’ਤੇ ਜਬਰ ਜਨਾਹ

ਚੱਲਦੀ ਐਂਬੂਲੈਂਸ ਵਿਚ 16 ਸਾਲਾ ਲੜਕੀ ਨਾਲ ਕਥਿਤ ਤੌਰ ’ਤੇ ਜਬਰ ਜਨਾਹ
ਮੌਗੰਜ, 29 ਨਵੰਬਰ : ਮੱਧ ਪ੍ਰਦੇਸ਼ ਦੇ ਮੌਗੰਜ ਜ਼ਿਲੇ ਤੋਂ ਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਚੱਲਦੀ ਐਂਬੂਲੈਂਸ ਵਿਚ 16 ਸਾਲਾ ਲੜਕੀ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਕੀਤਾ ਗਿਆ । ਇਸ ਮਾਮਲੇ ਵਿਚ ਲੜਕੀ ਨੇ ਆਪਣੀ ਭੈਣ ਅਤੇ ਉਸਦੇ ਪਤੀ ਦੇ ਸ਼ਾਮਿਲ ਹੋਣ ਦਾ ਦੋਸ਼ ਵੀ ਲਾਇਆ ਹੈ। ਇਕ ਅਧਿਕਾਰੀ ਨੇ ਕਿ ਦੱਸਿਆ ਕਿ ‘108’ ਐਮਰਜੈਂਸੀ ਸੇਵਾ ਅਧੀਨ ਚਲਾਈ ਜਾ ਰਹੀ ਐਂਬੂਲੈਂਸ ਵਿੱਚ ਕਥਿਤ ਅਪਰਾਧ 22 ਨਵੰਬਰ ਨੂੰ ਵਾਪਰਿਆ ਸੀ ਅਤੇ ਇਸ ਮਾਮਲੇ ਵਿਚ ਡਰਾਈਵਰ ਸਮੇਤ ਮਾਮਲੇ ਦੇ ਚਾਰ ਮੁਲਜ਼ਮਾਂ ਵਿੱਚੋਂ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡਿਪਟੀ ਇੰਸਪੈਕਟਰ ਜਨਰਲ (ਰੀਵਾ ਰੇਂਜ) ਸਾਕੇਤ ਪਾਂਡੇ ਨੇ ਦੱਸਿਆ ਕਿ ਲੜਕੀ ਆਪਣੀ ਭੈਣ ਅਤੇ ਜੀਜਾ ਦੇ ਨਾਲ ਐਂਬੂਲੈਂਸ ਵਿੱਚ ਯਾਤਰਾ ਕਰ ਰਹੀ ਸੀ (ਉਨ੍ਹਾਂ ਵਿੱਚੋਂ ਕੋਈ ਵੀ ਮਰੀਜ਼ ਨਹੀਂ ਸੀ)। ਇਸ ਮੌਕੇ ਤਿੰਨਾਂ ਤੋਂ ਇਲਾਵਾ ਡਰਾਈਵਰ ਅਤੇ ਉਸ ਦਾ ਸਾਥੀ ਐਂਬੂਲੈਂਸ ਦੇ ਅੰਦਰ ਸਨ। ਪਾਂਡੇ ਨੇ ਪੀਟੀਆਈ ਨੂੰ ਦੱਸਿਆ ਕਿ ਨਾਬਾਲਗ ਆਪਣੀ ਭੈਣ ਅਤੇ ਉਸਦੇ ਪਤੀ ’ਤੇ ਅਪਰਾਧ ਵਿੱਚ ਸਹਾਇਤਾ ਕਰਨ ਦਾ ਦੋਸ਼ ਲਗਾਇਆ, ਕਿਉਂਕਿ ਡਰਾਈਵਰ ਉਨ੍ਹਾਂ ਨੂੰ ਜਾਣਦਾ ਸੀ। ਉਨ੍ਹਾਂ ਦੱਸਿਆ ਕਿ ਰਿਪੋਰਟ ਅਨੁਸਾਰ ਰਸਤੇ ਵਿਚ ਲੜਕੀ ਦੀ ਭੈਣ ਅਤੇ ਉਸਦਾ ਪਤੀ ਪਾਣੀ ਲੈਣ ਦੇ ਬਹਾਨੇ ਗੱਡੀ ਤੋਂ ਹੇਠਾਂ ਉਤਰ ਗਏ ਅਤੇ ਜੋੜੇ ਦਾ ਇੰਤਜ਼ਾਰ ਕਰਨ ਦੀ ਬਜਾਏ ਐਂਬੂਲੈਂਸ ਡਰਾਈਵਰ ਨੇ ਐਬੂਲੈਂਸ ਭਜਾ ਲਈ, ਉਸ ਦੇ ਨਾਲ ਸਫ਼ਰ ਕਰ ਰਹੇ ਡਰਾਈਵਰ ਦੇ ਸਾਥੀ ਰਾਜੇਸ਼ ਕੇਵਤ ਨੇ 22 ਨਵੰਬਰ ਨੂੰ ਸੁਨਸਾਨ ਪਿੰਡ ਵਿੱਚ ਚੱਲਦੀ ਐਂਬੂਲੈਂਸ ਵਿੱਚ ਉਸ ਨਾਲ ਜਬਰ ਜਨਾਹ ਕੀਤਾ। ਡੀਆਈਜੀ ਨੇ ਦੱਸਿਆ ਕਿ ਲੜਕੀ ਨੂੰ ਸਾਰੀ ਰਾਤ ਬੰਧਕ ਬਣਾ ਕੇ ਰੱਖਣ ਤੋਂ ਬਾਅਦ ਅਗਲੀ ਸਵੇਰ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਸੜਕ ਕਿਨਾਰੇ ਸੁੱਟ ਦਿੱਤਾ। ਇਸ ਘਟਨਾ ਬਾਰੇ ਘਰ ਪਹੁੰਚਣ ’ਤੇ ਲੜਕੀ ਨੇ ਆਪਣੀ ਮਾਂ ਦੱਸਿਆ, ਪਰ ਉਨ੍ਹਾਂ ਸਮਾਜ ਵਿੱਚ ਪਰਿਵਾਰ ਦਾ ਅਕਸ ਖਰਾਬ ਹੋਣ ਡਰੋਂ ਇਸ ਮਾਮਲੇ ਦੀ ਰਿਪੋਰਟ ਨਹੀਂ ਕੀਤੀ। ਪਰ ਬਾਅਦ ਵਿਚ ਨਾਬਾਲਗ ਲੜਕੀ ਅਤੇ ਉਸ ਦੀ ਮਾਂ ਨੇ ਆਖਰਕਾਰ 25 ਨਵੰਬਰ ਨੂੰ ਪੁਲੀਸ ਕੋਲ ਪਹੁੰਚ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਸ਼ਿਕਾਇਤ ’ਤੇ ਕੇਵਤ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਐਂਬੂਲੈਂਸ ਡਰਾਈਵਰ ਵਰਿੰਦਰ ਚਤੁਰਵੇਦੀ ਅਤੇ ਕਥਿਤ ਬਲਾਤਕਾਰੀ ਕੇਵਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਲੜਕੀ ਦੀ ਭੈਣ ਅਤੇ ਜੀਜਾ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

Advertisement
Advertisement
Advertisement
Advertisement
Scroll to Top