Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 9:04 am

+91 90915 01313 , +91 90916 01313

punjabbanni@gmail.com
punjabbani@yahoo.com

ਕੁਲਦੀਪ ਮਾਣਕ ਦੇ ਦੋਹਤੇੇ ਹਸਨ ਮਾਣਕ ਉਰਫ਼ ਮਾਣਕ ਖਾਨ ਤੇ ਲੱਗੇ ਦੂਸਰਾ ਵਿਆਹ ਕਰਵਾਉਣ ਦੇ ਦੋਸ਼

ਕੁਲਦੀਪ ਮਾਣਕ ਦੇ ਦੋਹਤੇੇ ਹਸਨ ਮਾਣਕ ਉਰਫ਼ ਮਾਣਕ ਖਾਨ ਤੇ ਲੱਗੇ ਦੂਸਰਾ ਵਿਆਹ ਕਰਵਾਉਣ ਦੇ ਦੋਸ਼

ਕੁਲਦੀਪ ਮਾਣਕ ਦੇ ਦੋਹਤੇੇ ਹਸਨ ਮਾਣਕ ਉਰਫ਼ ਮਾਣਕ ਖਾਨ ਤੇ ਲੱਗੇ ਦੂਸਰਾ ਵਿਆਹ ਕਰਵਾਉਣ ਦੇ ਦੋਸ਼
ਬੰਗਾ : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕੁਲਦੀਪ ਮਾਣਕ ਦੇ ਦੋਹਤੇ ਹਸਨ ਮਾਣਕ ਊਰਫ ਮਾਣਕ ਖਾਨ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਹਸਨ ਮਾਣਕ ਵੱਲੋਂ ਦੂਜਾ ਵਿਆਹ ਕਰਵਾ ਲੈਣ ਦੀ ਚਰਚਾ ਹੈ। ਇਸੇ ਚਰਚਾ ਵਿਚਾਲੇ ਅੱਜ ਬੰਗਾ ਵਿਚ ਜ਼ਬਰਦਸਤ ਹੰਗਾਮਾ ਦੇਖਣ ਨੂੰ ਮਿਲਆ ਜਿੱਥੇ ਖੁਦ ਨੂੰ ਹਸਨ ਮਾਣਕ ਦੀ ਪਹਿਲੀ ਪਤਨੀ ਦੱਸ ਰਹੀ ਮਨਦੀਪ ਕੌਰ ਨਾਮ ਦੀ ਔਰਤ ਵੱਲੋਂ ਹਸਨ ਮਾਣਕ ‘ਤੇ ਦੂਜਾ ਵਿਆਹ ਕਰਵਾਉਣ ਦਾ ਇਲਜ਼ਾਮ ਲਗਾ ਦਿੱਤਾ ਗਿਆ । ਹਸਨ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਨੂੰ ਤਲਾਕ ਦਿੱਤੇ ਬਿਨਾਂ ਹੀ ਹਸਨ ਨੇ ਦੂਜਾ ਵਿਆਹ ਕਰਵਾ ਲਿਆ ਹੈ, ਜਦੋਂਕਿ ਹਸਨ ਨੇ ਅਜਿਹੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਮਨਦੀਪ ਕੌਰ ਨੇ ਦੱਸਿਆ ਕਿ ਮੇਰੇ ਪਤੀ ਹਸਨ ਮਾਣਕ ਨੇ ਮੇਰੇ ਨਾਲ ਕੁੱਟਮਾਰ ਕਰਕੇ ਮੈਨੂੰ ਘਰ ਦੇ ਅੰਦਰ ਬੰਦ ਕਰ ਦਿੱਤਾ ਅਤੇ ਮੇਰੀ ਮਰਜ਼ੀ ਦੇ ਖਿਲਾਫ ਦੂਜਾ ਵਿਆਹ ਕਰਵਾਉਣ ਲਈ ਬੰਗਾ ਦੇ ਇਕ ਪੈਲਸ ਵਿਚ ਪਹੁੰਚ ਗਿਆ ਜਿਥੇ ਹਸਨ ਨੇ ਵਿਦੇਸ਼ੀ ਲੜਕੀ ਨਾਲ ਵਿਆਹ ਕਰਵਾਇਆ । ਬਕਾਇਦਾ ਬੰਗਾ ਦੇ ਹੀ ਇਕ ਗੁਰੂ ਘਰ ਦੇ ਅੰਦਰ ਆਨੰਦ ਕਾਰਜ ਵੀ ਹੋਏ, ਜਦੋਂਕਿ ਹਸਨ ਨਾਲ ਮੇਰਾ ਵਿਆਹ ਜੁਲਾਈ 2022 ਨੂੰ ਨਿਕਾਹ ਹੋਇਆ ਸੀ । ਹੁਣ ਹਸਨ ਨਾ ਸਿਰਫ ਮੇਰੀ ਕੁੱਟਮਾਰ ਕਰਦਾ ਹੈ ਸਗੋਂ ਉਸ ਨੇ ਮੈਨੂੰ ਦੱਸੇ ਬਿਨਾਂ ਅਤੇ ਮੇਰੀ ਮਰਜ਼ੀ ਤੋਂ ਬਿਨਾਂ ਹੀ ਦੂਜਾ ਵਿਆਹ ਕਰਵਾ ਲਿਆ । ਇਸ ਸਾਰੇ ਮਾਮਲੇ ‘ਤੇ ਹਸਨ ਮਾਣਕ ਵੀ ਮੀਡੀਆ ਦੇ ਸਾਹਮਣੇ ਆਈ ਹੈ, ਜਦੋਂ ਪਹਿਲੀ ਪਤਨੀ ਵੱਲੋਂ ਹੰਗਾਮਾ ਕੀਤਾ ਗਿਆ ਤਾਂ ਹਸਨ ਮਾਣਕ ਨੇ ਮੀਡੀਆ ਨੂੰ ਦੱਸਿਆ ਕਿ ਮੇਰਾ ਦੂਜਾ ਵਿਆਹ ਨਹੀਂ ਹੋਇਆ। ਅਸੀਂ ਤਾਂ ਸ਼ੂਟਿੰਗ ਕਰ ਰਹੇ ਸੀ । ਪਤਨੀ ਨਾਲ ਤਲਾਕ ਦੀਆਂ ਖਬਰਾਂ ‘ਤੇ ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਹਾਂ ਪਰਿਵਾਰ ‘ਚ ਥੋੜ੍ਹਾ-ਬਹੁਤਾ ਵਿਵਾਦ ਹੋਇਆ ਹੈ । ਹੰਗਾਮੇ ਪਿੱਛੋਂ ਇਹ ਮਾਮਲਾ ਪੁਲਸ ਤਕ ਪਹੁੰਚ ਗਿਆ, ਜਿਸ ਬਾਰੇ ਡੀ. ਐੱਸ. ਪੀ. ਬੰਗਾ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਮੁਤਾਬਕ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।

Advertisement
Advertisement
Advertisement
Advertisement
Scroll to Top