ਨਾਭਾ ਵਿੱਚ ਲੁਟੇਰਿਆਂ ਨੇ ਜੀਪ ਗੱਡੀ ਲੈ ਕੇ ਹੋਏ ਫਰਾਰ
ਨਾਭਾ ਵਿੱਚ ਲੁਟੇਰਿਆਂ ਨੇ ਜੀਪ ਗੱਡੀ ਲੈ ਕੇ ਹੋਏ ਫਰਾਰ
ਜੀਪ ਮਾਲਕ ਨੂੰ ਕੀਤਾ ਬੁਰੀ ਤਰ੍ਹਾਂ ਜਖਮੀ ਮਾਲਕ ਹਸਪਤਾਲ ਵਿੱਚ ਜੇਰੇ ਇਲਾਜ
ਪੁਲਿਸ ਜਾਂਚ ਚ ਜੁਟੀ
ਨਾਭਾ : ਆਧੁਨਿਕ ਯੁੱਗ ਵਿੱਚ ਹਰ ਚੀਜ਼ ਹੁਣ ਆਨਲਾਈਨ ਉਪਲਬਧ ਹੈ, ਜਿੱਥੇ ਆਨਲਾਈਨ ਦੇ ਫਾਇਦੇ ਵੀ ਹਨ। ਉਥੇ ਨੁਕਸਾਨ ਵੀ ਹਨ । ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਵਿਖੇ ਜਿੱਥੇ ਫਾਰਮਾਸਿਸਟ ਚਿਰਾਗ ਛਾਬੜਾ ਅਪਨੀ ਜੀਪ ਵੇਚਣਾ ਚਾਹੁੰਦਾ ਸੀ ਅਤੇ ਏਜੈਂਟ ਵੱਲੋਂ ਚਿਰਾਗ ਛਾਬੜਾ ਦੀ ਜੀਪ ਓਲੈਕਸ ਤੇ ਪਾ ਦਿੱਤੀ, ਜੀਪ ਦੇ ਗਾਹਕ ਬਣ ਕੇ ਕਰੀਬ 6 ਨੌਜਵਾਨ ਆਏ ਅਤੇ ਉਨਾਂ ਕੋਲੇ ਇੱਕ ਬੁਲਟ ਮੋਟਰਸਾਈਕਲ ਵੀ ਸੀ ਅਤੇ ਉਨਾਂ ਨੇ ਬੁਲਟ ਮੋਟਰਸਾਈਕਲ ਘਰ ਖੜਾ ਦਿੱਤਾ ਅਤੇ ਕਿਹਾ ਕਿ ਤੁਸੀਂ ਜੀਪ ਦੀ ਟੈਸਟ ਡਰਾਈਵ ਦਵਾਓ ਕਿਉਂਕਿ ਸਾਨੂੰ ਜੀਪ ਪਸੰਦ ਹੈ ਅਤੇ ਅਸੀਂ ਤੁਹਾਨੂੰ 50 ਹਜਾਰ ਰੁਪਏ ਦੀ ਰਾਸ਼ੀ ਵੀ ਨਗਦ ਦੇ ਦੇਵਾਂਗੇ ਅਤੇ ਬਾਕੀ ਪੈਸੇ ਅਸੀਂ ਬਾਅਦ ਵਿੱਚ ਦੇ ਕੇ ਜੀਪ ਲੈ ਜਾਵਾਂਗੇ । ਜਦੋਂ ਚਿਰਾਗ ਛਾਵੜਾ ਜਦੋਂ ਜੀਪ ਲੈ ਕੇ ਟੈਸਟ ਡਰਾਈਵ ਲਈ ਕੁਝ ਦੂਰੀ ਤੇ ਗਿਆ ਤਾਂ ਗੱਡੀ ਵਿੱਚ ਬੈਠੇ ਤਿੰਨ ਨੌਜਵਾਨ ਜਿਨਾਂ ਦੀ ਉਮਰ 20 ਤੋਂ ਲੈ ਕੇ 22 ਸਾਲ ਸੀ । ਉਹਨਾਂ ਕਿਹਾ ਕਿ ਤੁਸੀਂ ਅੱਗੇ ਗੱਡੀ ਲੈ ਜਾਵੋ ਅਸੀਂ ਮੱਥਾ ਟੇਕਣਾ ਹੈ ਅਤੇ ਘਰ ਤੋਂ ਕਰਦੇ ਕਰਦੇ ਕਰੀਬ ਸ਼ਹਿਰ ਤੋਂ 10 ਕਿਲੋਮੀਟਰ ਦੀ ਦੂਰੀ ਤੇ ਲੈ ਗਏ ਅਤੇ ਸੁੰਨਸਾਨ ਜਗ੍ਹਾ ਵੇਖ ਕੇ ਉਨਾਂ ਵੱਲੋਂ ਚਿਰਾਗ ਛਾਵੜਾ ਦੇ ਸਿਰ ਤੇ ਤੇਜ਼ਧਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਜੋ ਨਾਭਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਅਤੇ ਉਸ ਦਾ ਮੋਬਾਇਲ ਅਤੇ ਜੀਪ ਲੈ ਕੇ ਫਰਾਰ ਹੋ ਗਏ । ਪੀੜਿਤ ਚਿਰਾਗ ਛਾਬੜ ਨੇ ਲਿਫਟ ਲੈ ਕੇ ਘਰ ਪਹੁੰਚਿਆ ਤਾਂ ਉਨਾਂ ਦਾ ਬੁੱਲੇਟ ਮੋਟਰਸਾਈਕਲ ਵੀ ਘਰ ਨਹੀਂ ਸੀ ਅਤੇ ਉਹ ਸਾਰੇ ਹੀ ਨੌਜਵਾਨ ਇਸ ਘਟਨਾ ਤੋਂ ਬਾਅਦ ਰਫੂ ਚੱਕਰ ਹੋ ਗਏ । ਇਸ ਸਬੰਧੀ ਪੀੜਿਤ ਚਿਰਾਗ ਛਾਬੜਾ ਨੇ ਕਿਹਾ ਕਿ ਮੈਂ ਆਪਣੀ ਜੀਪ ਵੇਚਣਾ ਚਾਹੁੰਦਾ ਸੀ ਅਤੇ ਏਜਂਟ ਵੱਲੋਂ ਕਾਰ ਦੀਆਂ ਫੋਟੋਆਂ ਓਐੱਲਐਕਸ ਤੇ ਪਾ ਦਿੱਤੀਆਂ, ਜਿਨਾਂ ਲੁਟੇਰਿਆਂ ਵੱਲੋਂ ਮੇਰੀ ਜੀਪ ਖੋਹੀ ਗਈ ਹੈ ਉਹ ਦੋ ਦਿਨ ਪਹਿਲਾਂ ਵੀ ਜੀਪ ਦੇਖਣ ਲਈ ਆਉਂਦੇ ਰਹੇ ਅਤੇ ਅੱਜ ਟੈਸਟ ਡਰਾਈਵ ਦੇ ਬਹਾਨੇ ਮੈਨੂੰ ਘਰੋਂ ਲੈ ਗਏ ਅਤੇ ਸੁਨਸਾਨ ਜਗਾ ਤੇ ਜਾ ਕੇ ਮੇਰੇ ਸਿਰ ਤੇ ਵਾਰ ਕੀਤਾ ਮੈਨੂੰ ਪੂਰੀ ਤਰ੍ਹਾਂ ਜਖਮੀ ਕਰ ਦਿੱਤਾ । ਉਹ ਕਹਿ ਰਹੇ ਸੀ ਕਿ ਅਸੀਂ ਰੋਪੜ ਤੋਂ ਆਏ ਹਾਂ ਸਾਨੂੰ ਜੀਪ ਪਸੰਦ ਹੈ ਉਹ ਬੁੱਲੇਟ ਮੋਟਰਸਾਈਕਲ ਵੀ ਘਰ ਖੜਾ ਕੇ ਗਏ ਸੀ ਅਤੇ ਮੈਨੂੰ ਯਕੀਨ ਹੋ ਗਿਆ ਕਿ ਇਹ ਵਧੀਆ ਵਿਅਕਤੀ ਹਨ ਪਰ ਮੇਰੀ ਉਹ ਜੀਪ ਵੀ ਲੈ ਗਏ ਅਤੇ ਮੋਬਾਇਲ ਵੀ ਲੈ ਕੇ ਰਫੂ ਚੱਕਰ ਹੋ ਗਏ। ਮੈਂ ਤਾਂ ਮੰਗ ਕਰਦਾ ਹਾਂ ।
ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਐਸਐਚਓ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਜਿਨਾਂ ਵੱਲੋਂ ਜੀਪ ਖੋਹੀ ਗਈ ਹੈ ਉਹ ਕਰੀਬ 6 ਵਿਅਕਤੀ ਲੱਗ ਰਹੇ ਹਨ । ਦੋ ਵਿਅਕਤੀ ਬੁੱਲੇਟ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸਨ ਜੋਂ ਉਹਨਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਹਨ । ਚਿਰਾਗ ਛਾਬੜਾ ਨੂੰ ਘਰ ਤੋਂ ਹੀ ਟੈਸਟ ਡਰਾਈਵ ਲਈ ਜੀਪ ਲੈ ਕੇ ਗਏ ਸਨ ਤੇ ਰਾਸਤੇ ਵਿੱਚ ਜੀਪ ਖੋ ਕੇ ਉਸਦੇ ਸਿਰ ਤੇ ਸੱਟ ਮਾਰ ਕੇ ਜੀਪ ਖੋ ਕੇ ਲੈ ਗਏ। ਅਸੀਂ ਇਸ ਸਬੰਧੀ ਡੁੰਗਾਈ ਨਾਲ ਜਾਂਚ ਕਰ ਰਿਹਾ ਅਤੇ ਮਾਮਲਾ ਦਰਜ ਕਰ ਰਹੇ ਹਾਂ ।