ਸਵੀਪ ਟੀਮ ਨੇ ਵੋਟਰਾਂ ਨੂੰ ਕੀਤਾ ਜਾਗਰੂਕ
ਸਵੀਪ ਟੀਮ ਨੇ ਵੋਟਰਾਂ ਨੂੰ ਕੀਤਾ ਜਾਗਰੂਕ
ਪਟਿਆਲਾ, 23 ਨਵੰਬਰ : ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪਟਿਆਲਾ ਸਵਿੰਦਰ ਸਿੰਘ ਰੇਖੀ ਵੱਲੋਂ ਬੂਥ ਲੈਵਲ ਕੈਂਪਾਂ ਦੌਰਾਨ ਵੱਖ ਵੱਖ ਥਾਵਾਂ ’ਤੇ ਜਾ ਕੇ ਵੋਟਰਾਂ ਨੂੰ ਜਾਗਰੂਕ ਕੀਤਾ ਗਿਆ । ਚੋਣ ਕਮਿਸ਼ਨ ਵੱਲੋਂ ਜਾਰੀ ਸ਼ੈਡਿਊਲ ਅਨੁਸਾਰ ਵੋਟਰ ਸੂਚੀਆਂ ਦੀ ਸੁਧਾਈ ਕਰਨ ਦਾ ਕੰਮ ਮਿਤੀ 28/11/2024 ਦੌਰਾਨ ਕੀਤਾ ਜਾਣਾ ਹੈ । ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸ਼ੈਡਿਊਲ ਅਨੁਸਾਰ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਕੀਤੇ ਗਏ ਬੂਥ ਲੈਵਲ ਅਫ਼ਸਰਾਂ ਵੱਲੋਂ ਮਿਤੀ 23-24 ਨਵੰਬਰ (ਦਿਨ ਸ਼ਨੀਵਾਰ ਅਤੇ ਐਤਵਾਰ) ਨੂੰ ਆਪਣੇ ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨਾਂ ਤੇ ਵੋਟਰਾਂ ਦੀ ਜ਼ਰੂਰਤਾਂ ਲਈ ਸਪੈਸ਼ਲ ਕੈਂਪ ਲਗਾਏ ਜਾ ਰਹੇ ਹਨ । ਜ਼ਿਲ੍ਹਾ ਸਵੀਪ ਨੋਡਲ ਅਫ਼ਸਰ ਪਟਿਆਲਾ ਸਵਿੰਦਰ ਸਿੰਘ ਰੇਖੀ ਵੱਲੋਂ ਅੱਜ ਵੱਖ ਵੱਖ ਪੋਲਿੰਗ ਸਟੇਸ਼ਨਾਂ ਤੇ ਜਾ ਕੇ ਨਵੇਂ ਵੋਟਰ ਨੂੰ ਆਪਣੀ ਵੋਟ ਰਜਿਸਟ੍ਰੇਸ਼ਨ ਕਰਵਾਉਣ ਦਾ ਸੁਨੇਹਾ ਦਿੱਤਾ ਗਿਆ ਅਤੇ ਨਾਲ ਹੀ ਪ੍ਰੋ. ਰੇਖੀ ਵੱਲੋਂ ਮਲਟੀਪਰਪਜ਼ ਸਕੂਲ ਵਿਖੇ ਚੱਲ ਰਹੀਆਂ 68ਵੀਆ ਨੈਸ਼ਨਲ ਗੇਮਜ਼ ਵਿਖੇ ਜਾ ਕੇ ਖਿਡਾਰੀਆਂ ਨੂੰ ਆਪਣੀ ਵੋਟ ਰਜਿਸਟ੍ਰੇਸ਼ਨ ਕਰਵਾਉਣ ਲਈ ਜਾਗਰੂਕ ਕੀਤਾ ਤੇ ਉਹਨਾਂ ਨੂੰ ਵੋਟਰ ਹੈਲਪਲਾਈਨ ਐਪ ਵਾਰੇ ਜਾਣਕਾਰੀ ਦਿੱਤੀ । ਇਸ ਮੌਕੇ ਸਹਾਇਕ ਨੋਡਲ ਅਫ਼ਸਰ ਮੋਹਿਤ ਕੋਸਲ ਵੀ ਮੌਜੂਦ ਸਨ ।