ਅਦਾਲਤ ਅੱਜ ਸੁਣਾ ਸਕਦੀ ਹੈ ਰਾਸ਼ਿਦ ਦੀ ਪੱਕੀ ਜ਼ਮਾਨਤ ਬਾਰੇ ਫੈ਼ਸਲਾ

ਦੁਆਰਾ: Punjab Bani ਪ੍ਰਕਾਸ਼ਿਤ :Wednesday, 20 November, 2024, 08:23 AM

ਅਦਾਲਤ ਅੱਜ ਸੁਣਾ ਸਕਦੀ ਹੈ ਰਾਸ਼ਿਦ ਦੀ ਪੱਕੀ ਜ਼ਮਾਨਤ ਬਾਰੇ ਫੈ਼ਸਲਾ
ਨਵੀਂ ਦਿੱਲੀ : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਅਦਾਲਤ ਵੱਲੋਂ ਅਤਿਵਾਦ ਫੰਡਿੰਗ ਮਾਮਲੇ ਵਿੱਚ ਜੰਮੂ ਕਸ਼ਮੀਰ ਤੋਂ ਲੋਕ ਸਭਾ ਮੈਂਬਰ ਇੰਜਨੀਅਰ ਰਾਸ਼ਿਦ ਦੀ ਰੈਗੂਲਰ ਜ਼ਮਾਨਤ ਸਬੰਧੀ ਅਰਜ਼ੀ ’ਤੇ ਫੈਸਲਾ ਬੁੱਧਵਾਰ ਨੂੰ ਸੁਣਾਏ ਜਾਣ ਦੀ ਆਸ ਹੈ । ਵਧੀਕ ਸੈਸ਼ਨ ਜੱਜ ਚੰਦਰ ਜੀਤ ਸਿੰਘ, ਜਿਨ੍ਹਾਂ ਵੱਲੋਂ ਅੱਜ ਫੈਸਲਾ ਸੁਣਾਇਆ ਜਾਣਾ ਸੀ, ਨੇ ਮਾਮਲਾ 20 ਨਵੰਬਰ ਲਈ ਮੁਲਤਵੀ ਕਰ ਦਿੱਤਾ । ਹੁਣ ਜੱਜ ਵੱਲੋਂ ਬੁੱਧਵਾਰ ਨੂੰ ਇਹ ਫੈਸਲਾ ਵੀ ਸੁਣਾਇਆ ਜਾਣਾ ਹੈ ਕਿ ਰਾਸ਼ਿਦ ਦਾ ਮਾਮਲਾ ਐੱਮਪੀ/ਐੱਮਐੱਲਏ ਅਦਾਲਤ ਵਿੱਚ ਤਬਦੀਲ ਕੀਤਾ ਜਾਵੇ ਜਾਂ ਨਾ। ਜੱਜ ਨੇ ਪਹਿਲਾਂ ਕਿਹਾ ਸੀ ਕਿ ਇਹ ਮਾਮਲਾ ਕਾਨੂੰਨਸਾਜ਼ਾਂ ਲਈ ਕਾਇਮ ਕੀਤੀ ਗਈ ਵਿਸ਼ੇਸ਼ ਅਦਾਲਤ ਕੋਲ ਜਾ ਸਕਦਾ ਹੈ ਕਿਉਂਕਿ ਹੁਣ ਰਾਸ਼ਿਦ ਵੀ ਸੰਸਦ ਮੈਂਬਰ ਹੈ। ਰਾਸ਼ਿਦ ਬਾਰਾਂਮੂਲਾ ਤੋਂ ਸੰਸਦ ਮੈਂਬਰ ਹਨ ।



Scroll to Top