Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 11:15 am

+91 90915 01313 , +91 90916 01313

punjabbanni@gmail.com
punjabbani@yahoo.com

ਲੰਡਨ ਪੁਲਸ ਨੇ ਕੀਤੀ ਕਾਰ ਦੀ ਡਿੱਕੀ ’ਚ ਮ੍ਰਿਤਕ ਮਿਲੀ ਭਾਰਤੀ ਮੂਲ ਦੀ ਔਰਤ ਦੇ ਪਤੀ ਦੀ ਫੋਟੋ ਜਾਰੀ ਕਰਕੇ ਭਾਲ ਸ਼ੁਰੂ

ਲੰਡਨ ਪੁਲਸ ਨੇ ਕੀਤੀ ਕਾਰ ਦੀ ਡਿੱਕੀ ’ਚ ਮ੍ਰਿਤਕ ਮਿਲੀ ਭਾਰਤੀ ਮੂਲ ਦੀ ਔਰਤ ਦੇ ਪਤੀ ਦੀ ਫੋਟੋ ਜਾਰੀ ਕਰਕੇ ਭਾਲ ਸ਼ੁਰੂ

ਲੰਡਨ ਪੁਲਸ ਨੇ ਕੀਤੀ ਕਾਰ ਦੀ ਡਿੱਕੀ ’ਚ ਮ੍ਰਿਤਕ ਮਿਲੀ ਭਾਰਤੀ ਮੂਲ ਦੀ ਔਰਤ ਦੇ ਪਤੀ ਦੀ ਫੋਟੋ ਜਾਰੀ ਕਰਕੇ ਭਾਲ ਸ਼ੁਰੂ
ਲੰਡਨ, 18 ਨਵੰਬਰ : ਵਿਦੇਸ਼ੀ ਧਰਤੀ ਪੂਰਬੀ ਲੰਡਨ ’ਚ ਕੁੱਝ ਦਿਨ ਪਹਿਲਾਂ ਇਕ ਕਾਰ ਦੀ ਡਿੱਕੀ ’ਚੋਂ ਇਕ ਔਰਤ ਦੀ ਲਾਸ਼ ਮਿਲਣ ਦੀ ਜਾਂਚ ਕਰ ਰਹੀ ਬ੍ਰਿਟਿਸ਼ ਪੁਲਿਸ ਨੇ ਕਤਲ ਦੇ ਸ਼ੱਕ ’ਚ ਉਸ ਦੇ ਭਾਰਤੀ ਮੂਲ ਦੇ ਪਤੀ ਦੀ ਭਾਲ ਸ਼ੁਰੂ ਕਰ ਦਿਤੀ ਹੈ । ਪੁਲਸ ਨੂੰ ਸ਼ੱਕ ਹੈ ਕਿ ਮੁਲਜ਼ਮ ਇਸ ਮਹੀਨੇ ਦੀ ਸ਼ੁਰੂਆਤ ’ਚ ਅਪਣੀ ਪਤਨੀ ਹਰਸ਼ਿਤਾ ਬਰੇਲਾ ਦਾ ਕਤਲ ਕਰਨ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਿਆ ਹੈ। ਨਾਰਥਹੈਂਪਟਨਸ਼ਾਇਰ ਪੁਲਿਸ ਵਲੋਂ ਐਤਵਾਰ ਨੂੰ ਜਾਰੀ ਇਕ ਅਪਡੇਟ ਬਿਆਨ ਵਿਚ ਚੀਫ ਇੰਸਪੈਕਟਰ ਪਾਲ ਕੈਸ਼ ਨੇ ਕਿਹਾ ਕਿ 60 ਤੋਂ ਵੱਧ ਜਾਸੂਸ ਇਸ ਮਾਮਲੇ ’ਤੇ ਕੰਮ ਕਰ ਰਹੇ ਹਨ ਅਤੇ ਪੁਲਿਸ ਨੇ ਦੋਸ਼ੀ ਪੰਕਜ ਲਾਂਬਾ ਦੀ ਇਕ ਤਸਵੀਰ ਜਾਰੀ ਕੀਤੀ ਹੈ । ਕੈਸ਼ ਨੇ ਕਿਹਾ ਕਿ ਪੁੱਛ-ਪੜਤਾਲ ਤੋਂ ਬਾਅਦ ਸਾਨੂੰ ਸ਼ੱਕ ਹੈ ਕਿ ਹਰਸ਼ਿਤਾ ਦਾ ਕਤਲ ਇਸ ਮਹੀਨੇ ਦੀ ਸ਼ੁਰੂਆਤ ’ਚ ਉਸ ਦੇ ਪਤੀ ਪੰਕਜ ਲਾਂਬਾ ਨੇ ਨਾਰਥਹੈਂਪਟਨਸ਼ਾਇਰ ’ਚ ਕੀਤਾ ਸੀ । ਨਾਰਥਹੈਂਪਟਨਸ਼ਾਇਰ ਪੁਲਿਸ ਨੇ ਹਫਤੇ ਦੇ ਅੰਤ ’ਚ ਕਤਲ ਦੀ ਜਾਂਚ ਸ਼ੁਰੂ ਕੀਤੀ, ਜਿਸ ’ਚ ਪੀੜਤਾ ਦਾ ਨਾਮ ਹਰਸ਼ਿਤਾ ਬ੍ਰੇਲਾ ਦਸਿਆ ਗਿਆ ਸੀ ਜੋ ਲੰਡਨ ’ਚ ਇਕ ਕਾਰ ਦੀ ਡਿੱਕੀ ’ਚ ਮਿਲੀ ਸੀ । ਪੀੜਤ ਦੀ ਲਾਸ਼ ਵੀਰਵਾਰ ਸਵੇਰੇ ਪੂਰਬੀ ਲੰਡਨ ਦੇ ਇਲਫੋਰਡ ਇਲਾਕੇ ਵਿਚ ਬ੍ਰਿਸਬੇਨ ਰੋਡ ’ਤੇ ਇਕ ਗੱਡੀ ਦੀ ਡਿੱਕੀ ਵਿਚੋਂ ਮਿਲੀ । ਉਸ ਦਾ ਪੋਸਟਮਾਰਟਮ ਸ਼ੁਕਰਵਾਰ ਨੂੰ ਲੈਸਟਰ ਰਾਇਲ ਇਨਫਰਮਰੀ ਵਿਖੇ ਕੀਤਾ ਗਿਆ । ਈਸਟ ਮਿਡਲੈਂਡਜ਼ ਸਪੈਸ਼ਲ ਆਪਰੇਸ਼ਨਜ਼ ਮੇਜਰ ਕ੍ਰਾਈਮ ਯੂਨਿਟ (ਈ. ਐਮ. ਐਸ. ਓ. ਯੂ.) ਦੇ ਸੀਨੀਅਰ ਜਾਂਚ ਅਧਿਕਾਰੀ ਡਿਟੈਕਟਿਵ ਚੀਫ ਇੰਸਪੈਕਟਰ ਜੌਨੀ ਕੈਂਪਬੈਲ ਨੇ ਕਿਹਾ ਕਿ ਈ. ਐਮ. ਐਸ . ਓ. ਯੂ. ਅਤੇ ਨਾਰਥਹੈਂਪਟਨਸ਼ਾਇਰ ਪੁਲਿਸ ਦੇ ਜਾਸੂਸ ਔਰਤ ਦੀ ਮੌਤ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ ।

Advertisement
Advertisement
Advertisement
Advertisement
Scroll to Top