Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 7:48 pm

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਵਿਖੇ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ ਬਿਮਾਰੀ ਜਾਂ ਫੈਲਣ ਦਾ ਖਤਰਾ

ਪਟਿਆਲਾ ਵਿਖੇ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ ਬਿਮਾਰੀ ਜਾਂ ਫੈਲਣ ਦਾ ਖਤਰਾ

ਪਟਿਆਲਾ ਵਿਖੇ ਜਗ੍ਹਾ ਜਗ੍ਹਾ ਲੱਗੇ ਕੂੜੇ ਦੇ ਢੇਰ ਬਿਮਾਰੀ ਜਾਂ ਫੈਲਣ ਦਾ ਖਤਰਾ
ਛੋਟੀ ਬਾਰਾਦਰੀ ਇਲਾਕਾ ਨਿਵਾਸੀਆਂ ਨੇ ਜਤਾਇਆ ਰੋਸ
ਪਟਿਆਲਾ : ਪਟਿਆਲਾ ਸ਼ਹਿਰ ਵਿੱਚ ਜਗ੍ਹਾ ਜਗ੍ਹਾ ਲੱਗੇ ਹੋਏ ਕੂੜੇ ਦੇ ਢੇਰਾਂ ਤੋਂ ਬਿਮਾਰੀਆਂ ਫੈਲਣ ਦਾ ਖਤਰਾ ਵੱਧ ਚੁੱਕਿਆ ਹੈ । ਛੋਟੀ ਬਾਂਰਾਦਰੀ ਦੇ ਇਲਾਕਾ ਨਿਵਾਸੀਆਂ ਜਿਵੇਂ ਕਿ ਧਰਮਿੰਦਰ ਸਿੰਘ, ਮੁਕੇਸ਼ ਕੁਮਾਰ, ਜੀਵਨ ਰਾਮ, ਕੁਲਭੂਸ਼ਨ ਕੁਮਾਰ, ਹੈਰੀ ਸਿੰਘ ਅਤੇ ਆਤਮ ਕੁਮਾਰ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮਾਲਵਾ ਸਿਨੇਮਾ ਦੇ ਪਿੱਛੇ ਲਗਭਗ 20 ਫੁੱਟ ਲੰਮਾ ਅਤੇ ਛੇ ਫੁੱਟ ਚੌੜਾ ਕੂੜੇ ਦਾ ਢੇਰ ਲੱਗਾ ਹੋਇਆ ਹੈ। ਜਿਸ ਵਿੱਚ ਸ਼ੇਰਾਂ ਵਾਲਾ ਗੇਟ, ਫੁਆਰਾ ਚੌਂਕ ਅਤੇ ਖਾਸ ਕਰਕੇ ਬੈਂਕ ਵਾਲਿਆਂ ਅਤੇ ਇੰਸਟੀਚਿਊਟ ਵਾਲਿਆਂ ਅਤੇ ਹੋਟਲ ਵਾਲਿਆਂ ਵੱਲੋਂ ਆਪਣਾ ਆਪਣਾ ਕੂੜਾ ਬਿਨਾਂ ਕਿਸੇ ਪਰਵਾਹ ਦੇ ਡੰਪ ਕੀਤਾ ਜਾਂਦਾ ਹੈ ਅਤੇ ਹਫਤਾ ਹਫਤਾ ਇਹ ਕੂੜਾ ਇਦਾਂ ਹੀ ਪਿਆ ਰਹਿੰਦਾ ਹੈ। ਜਿਸ ਤੋਂ ਪੂਰੇ ਇਲਾਕ਼ੇ ਵਿਚ ਮੁਸ਼ਕ ਫੈਲੀ ਰਹਿੰਦੀ ਹੈ, ਜਦੋਂ ਕਿ ਪਿਛਲੀ ਕਾਂਗਰਸ ਸਰਕਾਰ ਵੇਲੇ ਇਲਾਕਾ ਨਿਵਾਸੀਆਂ ਦੀ ਮੰਗ ਤੇ ਇਸ ਜਗ੍ਹਾ ਤੋਂ ਡੰਪ ਖਤਮ ਕਰਕੇ ਕਿਰਪਾਲ ਡੈਰੀ ਦੇ ਕੋਲ ਹਾਈਟੈਕ ਡੰਪ ਸਥਾਪਿਤ ਕਰ ਦਿੱਤਾ ਸੀ ਪਰ ਹੁਣ ਤਿੰਨ ਸਾਲ ਬੀਤ ਜਾਣ ਤੋਂ ਬਾਅਦ ਅਤੇ ਨਵੀਂ ਸਰਕਾਰ ਬਣਨ ਤੋਂ ਬਾਅਦ ਫਿਰ ਤੋਂ ਇਹ ਨਜਾਇਜ਼ ਕੂੜੇ ਦਾ ਡੰਪ ਸ਼ੁਰੂ ਹੋ ਚੁੱਕਾ ਹੈ, ਜਦੋਂ ਕਿ ਇੱਥੇ ਅਨੇਕਾਂ ਹੀ ਨਾਮੀ ਬੈਂਕ, ਸਰਕਾਰੀ ਦਫਤਰ ਅਤੇ ਇੰਸਟੀਚਿਊਟ ਹੋਣ ਕਰਕੇ ਆਏ ਦਿਨ ਵੀ.ਆਈ.ਪੀ ਲੋਕਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਹੈ ਪਰ ਮੇਨ ਸੜਕ ਤੇ ਪਏ ਇਸ ਕੂੜੇ ਦੇ ਢੇਰ ਕਰਕੇ ਸਾਰਿਆਂ ਨੂੰ ਹੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਇਲਾਕਾ ਨਿਵਾਸੀਆਂ ਨੇ ਨਿਗਮ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਇਸ ਜਗ੍ਹਾ ਤੋਂ ਡੰਪ ਨੂੰ ਖਤਮ ਕੀਤਾ ਜਾਏ ਅਤੇ ਨਜਾਇਜ਼ ਕੂੜਾ ਸੁੱਟਣ ਵਾਲਿਆਂ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ।

Advertisement
Advertisement
Advertisement
Advertisement
Scroll to Top