Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 6:10 pm

+91 90915 01313 , +91 90916 01313

punjabbanni@gmail.com
punjabbani@yahoo.com

ਅਰਸ਼ ਡੱਲਾ ਦੇ ਸਾਥੀ ਜੰਟਾ ਖਰੜ ਨੇ ਦਿੱਤੀ ਕੇ. ਵੀ. ਢਿੱਲੋਂ ਨੂੰ ਜਾਨੋਂ ਮਾਰਨ ਦੀ ਧਮਕੀ

ਅਰਸ਼ ਡੱਲਾ ਦੇ ਸਾਥੀ ਜੰਟਾ ਖਰੜ ਨੇ ਦਿੱਤੀ ਕੇ. ਵੀ. ਢਿੱਲੋਂ ਨੂੰ ਜਾਨੋਂ ਮਾਰਨ ਦੀ ਧਮਕੀ

ਅਰਸ਼ ਡੱਲਾ ਦੇ ਸਾਥੀ ਜੰਟਾ ਖਰੜ ਨੇ ਦਿੱਤੀ ਕੇ. ਵੀ. ਢਿੱਲੋਂ ਨੂੰ ਜਾਨੋਂ ਮਾਰਨ ਦੀ ਧਮਕੀ
ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਦੀ ਸਭ ਤੋਂ ਵੱਡੀ ਨਿਰਮਾਤਾ ਕੰਪਨੀ ਗੀਤ ਐਮ. ਪੀ. 3 ਦੇ ਮਾਲਕ ਕੇ. ਵੀ. ਢਿੱਲੋਂ ਨੂੰ ਅੱਤਵਾਦੀ ਅਰਸ਼ ਡੱਲਾ ਦੇ ਸਾਥੀ ਜੰਟਾ ਖਰੜ ਵੱਲੋਂ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਸਬੰਧੀ ਇੱਕ ਕਥਿਤ ਆਡੀਓ ਸਾਹਮਣੇ ਆਈ ਹੈ। ਵਾਇਰਲ ਹੋ ਰਹੀ ਆਡੀਓ `ਚ ਜੰਟਾ ਨੇ ਕਿਹਾ ਕਿ ਇਹ ਉਹੀ ਵਿਅਕਤੀ ਹੈ ਜਿਸ ਨੇ ਪਹਿਲਾਂ ਤਾਂ ਸਿੱਧੂ ਮੂਸੇਵਾਲਾ ਨੂੰ ਧਮਕੀਆਂ ਦੇਣ ਦਾ ਕੰਮ ਸ਼ੁਰੂ ਕੀਤਾ ਸੀ । ਹੁਣ ਉਹ ਜਿੰਨਾ ਚਾਹੇ ਬੇਕਸੂਰ ਹੋਣ ਦਾ ਦਿਖਾਵਾ ਕਰ ਸਕਦਾ ਹੈ, ਜੋ ਚਾਹੇ ਮਾਸਕ ਪਹਿਨ ਸਕਦਾ ਹੈ । ਉਹ ਸਿੱਧੂ ਮੂਸੇਵਾਲਾ ਦੇ ਘਰ ਵੀ ਗਿਆ ਸੀ ਅਤੇ ਉੱਥੇ ਜਾ ਕੇ ਵੀ ਰੋਇਆ ਸੀ । ਉਕਤ ਆਡੀਓ ’ਚ ਕਿਹਾ ਗਿਆ ਹੈ ਕਿ ਅਸੀਂ ਜਾਣਦੇ ਹਾਂ ਕਿ ਤੁਸੀਂ ਕੌਣ ਹੋ ਅਤੇ ਤੁਸੀਂ ਇਹ ਵੀ ਜਾਣਦੇ ਹੋ। ਤੁਸੀਂ ਜਿੱਥੇ ਚਾਹੋ ਜਾ ਸਕਦੇ ਹੋ। ਜਿੰਨੇ ਮਰਜ਼ੀ ਸੁਰੱਖਿਆ ਲੈ ਲਵੋ। ਤੁਸੀਂ ਜੋ ਚਾਹੋ ਕਰ ਸਕਦੇ ਹੋ, ਵਿਦੇਸ਼ ਭੱਜ ਵੀ ਸਕਦੇ ਹੋ । ਜਦੋਂ ਅਸੀਂ ਕੰਮ ਕਰਨਾ ਹੈ, ਅਸੀਂ ਕਰਾਂਗੇ । ਚਾਹੇ 2 ਸਾਲ ਲੱਗ ਜਾਣ ਜਾਂ 5 ਸਾਲ । ਮੈਂ ਤੁਹਾਡਾ ਕੰਮ ਜ਼ਰੂਰ ਕਰਾਂਗਾ।ਫਿਲਹਾਲ ਪੁਲਿਸ ਥਾਣਾ ਆਈਟੀ ਸਿਟੀ ਮੁਹਾਲੀ ਦੇ ਐਸਐਚਓ ਸਿਮਰਜੀਤ ਸਿੰਘ ਨੇ ਕਿਹਾ ਕਿ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ ਹੈ। ਦੱਸਣਯੋਗ ਹੈ ਕਿ ਪੰਜਾਬੀ ਸੰਗੀਤ ਇੰਡਸਟਰੀ ਦੇ 25 ਤੋਂ ਜਿਆਦਾ ਸਟਾਰ ਗਾਇਕ ਗੀਤ ਐਮਪੀ3 ਦੇ ਜਰੀਏ ਕੰਮ ਕਰਦੇ ਹਨ। ਅਜਿਹੇ ’ਚ ਉਨ੍ਹਾਂ ਗਾਇਕਾਂ ਦੀ ਵੀ ਚਿੰਤਾ ਵਧ ਗਈ ਹੈ। ਗੀਤ ਐਮਪੀ3 ਦੇ ਨਾਲ ਹੀ ਪੰਜਾਬ ਦੇ ਗਾਇਕ ਜਸ ਮਾਣਕ, ਦੀਪ ਜੰਡੂ, ਬੋਹੇਮੀਆ, ਡਿਵਾਈਨ, ਹੁਨਰ ਸਿੰਘ ਸੰਧੂ, ਵੱਡਾ ਗਰੇਵਾਲ, ਕਰਨ ਰੰਧਾਵਾ, ਹਰਫ ਚੀਮਾ, ਜ਼ੀ ਖਾਨ, ਅੰਮ੍ਰਿਤ ਮਾਨ, ਕੈਂਬੀ, ਜਗਜੀਤ ਸੰਧੂ ਸਮੇਤ ਕਈ ਹੋਰ ਨਾਮ ਸ਼ਾਮਲ ਹਨ ।

Advertisement
Advertisement
Advertisement
Advertisement
Scroll to Top