Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 4:52 pm

+91 90915 01313 , +91 90916 01313

punjabbanni@gmail.com
punjabbani@yahoo.com

ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ (ਕੇਂਦਰੀ ਬਾਡੀ) ਮਾਸਿਕ ਮੀਟਿੰਗ ਹੋਈ

ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ (ਕੇਂਦਰੀ ਬਾਡੀ) ਮਾਸਿਕ ਮੀਟਿੰਗ ਹੋਈ

ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਪਟਿਆਲਾ (ਕੇਂਦਰੀ ਬਾਡੀ) ਮਾਸਿਕ ਮੀਟਿੰਗ ਹੋਈ
ਪਟਿਆਲਾ 20 ਨਵੰਬਰ : ਅੱਜ ਇੱਥੇ ਪੁਰਾਣੇ ਬੱਸ ਸਟੈਂਡ ਵਿਖੇ ਪੀ. ਆਰ. ਟੀ. ਸੀ. ਪੈਨਸ਼ਨਰਾਂ ਦੀ ਮਾਸਿਕ ਮੀਟਿੰਗ, ਪੀ. ਆਰ. ਟੀ. ਸੀ. ਪੈਨਸ਼ਨਰਜ਼ ਐਸੋਸੀਏਸ਼ਨ ਕੇਂਦਰੀ ਬਾਡੀ ਦੇ ਚੇਅਰਮੈਨ ਸ੍ਰ. ਮੁਕੰਦ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਖ—ਵੱਖ ਡਿਪੂਆਂ ਤੋਂ ਭਾਰੀ ਗਿਣਤੀ ਵਿੱਚ ਪੈਨਸ਼ਨਰਾਂ ਨੇ ਸ਼ਿਰਕਤ ਕੀਤੀ । ਵੱਖ—ਵੱਖ ਡਿਪੂਆਂ ਦੇ ਬੁਲਾਰਿਆਂ ਨੇ ਵਿਚਾਰ ਪ੍ਰਗਟ ਕਰਦਿਆ ਰਹਿੰਦੇ ਬਕਾਇਆਂ, ਜਿਵੇਂ ਕਿ ਮੈਡੀਕਲ ਬਿੱਲਾਂ ਦੀ ਅਦਾਇਗੀ, 2016 ਦੇ ਪੇ ਗਰੇਡ ਵਿੱਚ ਕੁੱਝ ਡਿਪੂਆਂ ਦਾ ਬਕਾਇਆ, ਵਿਧਵਾ ਪੈਨਸ਼ਨਰਾਂ ਦੇ ਕੇਸਾਂ ਦੇ ਜਲਦੀ ਨਿਪਟਾਰੇ ਬਾਰੇ, ਨਵੇਂ ਪੈਨਸ਼ਨਰਾ ਦੇ ਗ੍ਰੈਚੁਟੀ ਤੇ ਲੀਵ ਇਨ ਕੇਸ਼ਮੈਂਟ ਆਦਿ ਦੀ ਮੰਗ ਤੇ ਜ਼ੋਰ ਦਿੱਤਾ । ਅਦਾਰੇ ਅੰਦਰ ਨਵੀਆਂ ਬੱਸਾਂ ਪਾਉਣ ਦੀ ਵੀ ਮੰਗ ਕੀਤੀ ਸੀ । ਪੰਜਾਬ ਸਰਕਾਰ ਵਲੋਂ ਅਦਾਰੇ ਨੂੰ ਸਮੇਂ ਸਿਰ ਮਾਇਕ ਮਦਦ ਨਾ ਦੇਣ ਤੇ ਪੰਜਾਬ ਸਰਕਾਰ ਦੀ ਮੁਰਦਾਬਾਦ ਵੀ ਹੋਈ । ਕੱਲ੍ਹ ਐਮ. ਡੀ. ਪੀ. ਆਰ. ਟੀ. ਸੀ. ਨਾਲ ਬਕਾਇਆ ਸਬੰਧੀ ਕੇਂਦਰੀ ਬਾਡੀ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਬਾਰੇ ਚਾਨਣਾ ਪਾਉਂਦਿਆ ਸਕੱਤਰ ਜਨਰਲ ਹਰੀ ਸਿੰਘ ਚਮਕ ਨੇ ਦੱਸਿਆ ਕਿ ਐਮ.ਡੀ ਸਾਹਿਬ ਨੇ ਭਰੋਸਾ ਦਿਵਾਇਆ ਕਿ ਸਰਕਾਰ ਕੋਲ ਗ੍ਰਾਂਟ ਸਬੰਧੀ ਗਈ ਫਾਈਲ ਹਫਤੇ ਵਿੱਚ ਆ ਜਾਵੇਗੀ । ਜਿਨ੍ਹਾਂ ਨਾਲ ਰਹਿੰਦੇ ਵੱਧ ਤੋਂ ਵੱਧ ਬਕਾਇਆਂ ਦਾ ਤੁਰੰਤ ਨਿਪਟਾਰਾ ਕਰ ਦਿੱਤਾ ਜਾਵੇਗਾ । ਉਹਨਾਂ ਕਿਹਾ ਕਿ ਮੈਡੀਕਲ ਬਿੱਲਾਂ ਦੇ ਬਕਾਇਆਂ ਦਾ ਪਹਿਲਾਂ ਦੇ ਅਧਾਰ ਨੇ ਨਿਪਟਾਰਾ ਕੀਤਾ ਜਾਵੇਗਾ ਅਤੇ ਇਸ ਦੇ ਪ੍ਰੋਸੈਸ ਨੁੰ ਵੀ ਸਰਲ ਬਣਾਇਆ ਜਾਵੇਗਾ ਤਾਂ ਕਿ ਅਦਾਇਗੀ ਛੇਤੀ ਕੀਤੀ ਜਾ ਸਕੇ । ਐਸੋਸੀਏਸ਼ਨ ਦੇ ਚੇਅਰਮੈਨ ਸ੍ਰ. ਮੁਕੰਦ ਸਿੰਘ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਏਕੇ ਅਤੇ ਨਿਮਰਤਾ ਤੇ ਜ਼ੋਰ ਦਿੰਦਿਆ ਕਿਹਾ ਕਿ ਜਿਨੇ ਕੰਮ ਨਿਮਰਤਾ ਨਾਲ ਨਿਬੜਦੇ ਨੇ ਉਨੇ ਸਖਤਾਈ ਨਾਲ ਨਹੀਂ, ਜਿੱਥੇ ਸਖਤਾਈ ਤੇ ਸੰਘਰਸ਼ ਦੀ ਲੋੜ ਹੁੰਦੀ ਹੈ ਉੱਥੇ ਸਖਤਾਈ ਵੀ ਕੀਤੀ ਜਾ ਸਕਦੀ ਹੈ । ਇਸ ਸਭ ਕਾਸੇ ਲਈ ਆਪਣੇ ਏਕੇ ਦੀ ਜ਼ਰੂਰਤ ਹੈ । ਕੱਲ੍ਹ ਦੀ ਐਮ. ਡੀ. ਸਾਹਿਬ ਨਾਲ ਹੋਈ ਮੀਟਿੰਗ ਬਾਰੇ ਦੱਸਦਿਆ ਉਹਨਾਂ ਕਿਹਾ ਕਿ ਪਿਛਲੀਆਂ ਪੈਨਸ਼ਨਾਂ, ਆਰਥਿਕ ਤੰਗੀ ਹੋਣ ਦੇ ਬਾਵਜੂਦ ਸਮੇਂ ਸਿਰ ਮਿਲ ਗਈਆਂ ਇਹ ਆਪਣੇ ਏਕੇ ਕਰਕੇ ਹੀ ਮਿਲੀਆਂ ਨੇ । ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਐਲਾਨਿਆ ਚਾਰ ਪ੍ਰਤੀਸ਼ਤ ਮਹਿੰਗਾਈ ਭੱਤੇ ਦੇ ਆਰਡਰ ਹੋ ਗਏ ਹਨ ਨਵੰਬਰ ਦੀ ਪੈਨਸ਼ਨ ਵਧ ਕੇ ਮਿਲੇਗੀ । ਇਹ ਵੀ ਆਪਣੇ ਏਕੇ ਦੀ ਹੀ ਬਰਕਤ ਹੈ । ਹੋਰਨਾਂ ਤੋਂ ਇਲਾਵਾ ਇਸ ਮੀਟਿੰਗ ਨੂੰ ਸਰਵ ਸ੍ਰੀ ਬਚਨ ਸਿੰਘ ਅਰੋੜਾ ਜਨਰਲ ਸਕੱਤਰ ਕੇਂਦਰੀ ਬਾਡੀ, ਭਜਨ ਸਿੰਘ ਚੰਡੀਗੜ੍ਹ ਡਿਪੂ , ਬਚਿੱਤਰ ਸਿੰਘ ਲੁਧਿਆਣਾ, ਤਰਸੇਮ ਸਿੰਘ ਕਪੂਰਥਲਾ, ਕਾਕਾ ਰਾਮ ਕੋਟਕਪੁਰਾ ਫਰੀਦਕੋਟ, ਗੁਰਜੀਤਇੰਦਰ ਸਿੰਘ ਰਾਣਾ ਬਠਿੰਡਾ, ਮਦਨ ਮੋਹਨ ਸ਼ਰਮਾ ਬਰਨਾਲਾ, ਤਾਰਾ ਸਿੰਘ ਬੁਢਲਾਡਾ, ਜੋਗਿੰਦਰ ਸਿੰਘ ਪਟਿਆਲਾ, ਬਲਵੰਤ ਸਿੰਘ ਜੋਗਾ ਸੰਗਰੂਰ ਨੇ ਵੀ ਸੰਬੋਧਨ ਕੀਤਾ। ਇਸ ਮੀਟਿੰਗ ਨੂੰ ਸਫਲ ਕਰਨ ਲਈ ਸਰਵ ਸ੍ਰੀ ਅਮੋਲਕ ਸਿੰਘ, ਬਖਸ਼ੀਸ਼ ਸਿੰਘ ਦਫਤਰ ਸਕੱਤਰ, ਕਿਰਪਾਲ ਸਿੰਘ, ਬਲਵੰਤ ਸਿੰਘ, ਰਾਮ ਦਿੱਤਾ, ਜੋਗਿੰਦਰ ਸਿੰਘ ਸਨੌਰੀਆ, ਸੰਤ ਰਾਮ, ਬਲਵੀਰ ਸਿੰਘ ਬੁੱਟਰ, ਗੁਰਦੀਪ ਸਿੰਘ, ਬਲਵਿੰਦਰ ਸਿੰਘ ਮੁਲਤਾਨੀ, ਸੋਹਣ ਸਿੰਘ, ਬੀਰ ਸਿੰਘ, ਰਣਜੀਤ ਸਿੰਘ ਜੀਓ, ਸੁਖਦੇਵ ਸਿੰਘ ਭੂਪਾ, ਸ਼ਾਮ ਸੁੰਦਰ, ਮਾਮ ਚੰਦ ਆਦਿ ਨੇ ਵੀ ਭਰਪੂਰ ਯੋਗਦਾਨ ਪਾਇਆ। ਸਟੇਜ਼ ਦੀ ਡਿਊਟੀ ਬਚਨ ਸਿੰਘ ਅਰੋੜਾ ਨੇ ਬਾਖੂਬੀ ਨਿਭਾਈ ।

Advertisement
Advertisement
Advertisement
Advertisement
Scroll to Top