ਵਨਡੇ ਸੀਰੀਜ : ਨਿਊਜੀਲੈਡ ਨੇ ਭਾਰਤ ਨੂੰ 244 ਰਨਾਂ ਨਾਲ ਦਿੱਤੀ ਮਾਤ, ਹੋਈ ਹਾਰ
ਦਿੱਲੀ, 13 ਨਵੰਬਰ 2026 : ਵਨਡੇ ਸੀਰੀਜ ਦੇ ਚੌਥੇ ਵਨਡੇ ਦੌਰਾਨ ਅੱਜ ਨਿਊਜੀਲੈਡ ਨੇ ਭਾਰਤ ਨੂੰ 244 ਰਨਾਂ ਨਾਲ ਮਾਤ ਦਿੰਦਿਆਂ ਹਾਰ ਦੇ ਦਿੱਤੀ ਹੈ, ਜਿਸ ਕਾਰਨ ਪ੍ਰਸ਼ੰਸਕਾਂ ਅੰਦਰ ਭਾਰੀ ਨਾਮੋਸ਼ੀ ਦੇਖੀ ਜਾ ਰਹੀ ਹੈ।
ਜਾਣਕਾਰੀ ਦੇ ਅਨੁਸਾਰ ਇਸ ਹਾਰ ਨਾਲ ਭਾਰਤੀ ਟੀਮ ਦੇ ਨਾਮ 52 ਸਾਲਾਂ ਦੇ ਵਨਡੇ ਕ੍ਰਿਕਟ ਇਤਿਹਾਸ ਵਿੱਚ ਦੂਜੀ ਸਭ ਤੋਂ ਵੱਡੀ ਹਾਰ ਦਾ ਰਿਕਾਰਡ ਦਰਜ ਹੋ ਗਿਆ। ਖਿਡਾਰੀ ਮੈਟ ਹੈਨਰੀ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਪਹਿਲੇ ਹੀ ਓਵਰ ਵਿੱਚ ਭਾਰਤੀ ਬੱਲੇਬਾਜ਼ੀ ਦੀ ਕਮਰ ਤੋੜ ਦਿੱਤੀ। ਉਸ ਨੇ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਕਪਤਾਨ ਸ਼੍ਰੇਅਸ ਅਈਅਰ ਨੂੰ ਆਊਟ ਕਰਕੇ ਤਿੰਨ ਅਹਿਮ ਵਿਕਟਾਂ ਹਾਸਲ ਕੀਤੀਆਂ। ਵਨਡੇ ਕ੍ਰਿਕਟ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਭਾਰਤੀ ਟੀਮ ਨੇ ਪਾਰੀ ਦੇ ਪਹਿਲੇ ਹੀ ਓਵਰ ਵਿੱਚ ਤਿੰਨ ਵਿਕਟਾਂ ਗੁਆ ਦਿੱਤੀਆਂ।
ਦਸ ਦਈਏ ਕਿ ਇਸ ਮੁਕਾਬਲੇ ਵਿੱਚ ਟਾਸ ਭਾਰਤ ਨੇ ਜਿੱਤਿਆ, ਪਰ ਨਿਊਜ਼ੀਲੈਂਡ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਮੌਕਾ ਦਿੱਤਾ। ਕੀਵੀ ਟੀਮ ਨੇ ਨਿਰਧਾਰਤ ਪਾਰੀ ਵਿੱਚ 333 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬੇਹੱਦ ਨਿਰਾਸ਼ਾਜਨਕ ਰਹੀ ਅਤੇ ਪੂਰੀ ਟੀਮ 26.4 ਓਵਰਾਂ ਵਿੱਚ ਮਹਿਜ਼ 89 ਦੌੜਾਂ ਬਣਾ ਕੇ ਸਿਮਟ ਗਈ।