ਪਰਮਿੰਦਰ ਝੋਟੇ ਦੇ ਇਨਸਾਫ ਲਈ ਵੱਖ-ਵੱਖ ਜਥੇਬੰਦੀਆਂ ਨੇ ਰੱਖਿਆ ਪੂਰਨ ਬੰਦ
ਚੰਡੀਗੜ, 15 ਅਕਤੂਬਰ 2026 : ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਅਵਾਜ ਚੁੱਕਣ ਵਾਲੇ ਪਰਮਿੰਦਰ ਸਿੰਘ ਝੋਟੇ ਦੇ ਕਤਲ ਤੋ ਬਾਅਦ ਅੱਜ ਉਸਦੇ ਇਨਸਾਫ ਲਈ ਪੰਜਾਬ ਭਰ ਦੀਆਂ ਵੱਖ ਵੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ, ਨਿਹੰਗ ਸਿੰਘਾਂ ਤੇ ਹੋਰ ਰਾਜਸੀ ਆਗੂਆਂ ਨੇ ਆਪਣਾ ਪੂਰਨ ਸਮਰਥਨ ਦਿੰਦਿਆਂ ਪੂਰਨ ਬੰਦ ਰੱਖਿਆ। ਇਸ ਦੌਰਾਨ ਜਿਥੇ ਵੱਖ ਵੱਖ ਥਾਈ ਰੋਸ਼ ਮਾਰਚ ਕਢੇ ਗਏ, ਉਥੇ ਆਪਣੇ ਆਪਣੇ ਕਾਰੋਬਾਰਾ ਨੂੰ ਬੰਦ ਰਖਕੇ ਇਨਸਾਫ ਦੀ ਅਵਾਜ ਚੁੱਕੀ ਗਈ।
ਇਸ ਦੌਰਾਨ ਪੰਜਾਬ ਬੰਦ ਦੇ ਸੱਦੇ ਦੇ ਮੋਕੇ ਤੇ ਮਿਸਲ ਸਤਲੁਜ਼ ਨੇ ਇਥੇ ਨਾਅਰੇਬਾਜੀ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ। ਮਿਸਲ ਸਤਲੁਜ਼ ਦੇ ਪਟਿਆਲਾ ਦਿਹਾਤੀ ਤੋ ਉਮੀਦਵਾਰ ਮਨਜੀਤ ਸਿੰਘ ਚਾਹਲ ਨੇ ਦੱਸਿਆ ਕਿ ਨਸੇ ਦੇ ਸੋਦਾਗਰ ਦਿਨ ਦਿਹਾੜੇ ਗੋਲੀਆਂ ਚਲਾ ਕੇ ਨਸੇ ਵੇਚਣ ਦਾ ਕਾਰੋਬਾਰ ਕਰ ਰਹੇ ਹਨ।
ਨਸ਼ਿਆਂ ਵਿਰੁੱਧ ਅਵਾਜ਼ ਬਲੁੰਦ ਕਰਨ ਵਾਲੇ ਪਰਮਿੰਦਰ ਸਿੰਘ ਝੋਟੇ ਦਾ ਨਸ਼ੇ ਦੇ ਵਪਾਰੀ ਨੇ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਮਾਨਸਾ ਵਿਖੇ ਕਤਲ ਕਰ ਦਿੱਤਾ ਹੈ, ਜਿਸਨੂੰ ਲੈ ਕੇ ਇਨਸਾਫ ਦਿਵਾਉਣ ਲਈ ਅਵਾਜ ਚੁੱਕੀ ਜਾ ਰਹੀ ਹੈ। ਪੰਜਾਬ ਦਾ ਪੁਲੀਸ਼ ਪ੍ਰਸਾਸ਼ਨ ਲੋਕਾਂ ਦੀ ਜਾਨ ਮਾਲ ਦੀ ਸਰੁਖਿੱਆ ਕਰਨ ਵਿੱਚ ਅਸਫਲ ਹੋ ਰਿਹਾ ਹੈ। ਪੰਜਾਬ ਦਾ ਕਿਸ਼ਾਨ, ਮੁਲਾਜਮ, ਮਜਦੂਰ ਤੇ ਆਮ ਵਰਗ ਸੜਕਾਂ ਤੇ ਧਰਨੇ ਮੁਜਾਹਰੇ ਕਰ ਰਿਹਾ ਹੈ।