ਕੈਨੇਡਾ ਵਿਖੇ ਦੋ ਪੰਜਾਬੀ ਨੌਜਵਾਨ ਹਥਿਆਰਾਂ ਅਤੇ ਨਕਦੀ ਸਣੇ ਗ੍ਰਿਫਤਾਰ
ਦਿੱਲੀ, 7 ਅਕਤੂਬਰ : ਕੈਨੇਡਾ ਦੇ ਲੈਗਲੀ ਇਲਾਕੇ ਵਿਚ ਦੋ ਪੰਜਾਬੀ ਨੌਜਵਾਨ ਭਾਰੀ ਮਾਤਰਾ ਵਿਚ ਹਥਿਆਰਾਂ ਅਤੇ ਨਕਦੀ ਸਣੇ ਗ੍ਰਿਫਤਾਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨਾ ਨੂੰ ਕੈਨੇਡੀਅਨ ਪੁਲਸ ਨੇ ਹਿਰਾਸਤ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦੇ ਅਨੁਸਾਰ ਵਿੰਨੀਪੈਗ ਨੇੜੇ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਦੋ ਪੰਜਾਬੀ ਵਿਅਕਤੀਆਂ ਨੂੰ ਨਜਾਇਜ਼ ਹਥਿਆਰਾਂ, ਵੱਡੀ ਗਿਣਤੀ ਵਿੱਚ ਕਾਰਤੂਸਾਂ ਅਤੇ ਨਕਦੀ ਸਮੇਤ ਕਾਬੂ ਕੀਤੇ ਜਾਣ ਦੀ ਜਾਣਕਾਰੀ ਮਿਲੀ ਹੈ। ਲੈਂਗਲੀ ਵਿੱਚ ਮਾਰੇ ਗਏ ਨੌਜਵਾਨ ਦੀ ਅਧਿਕਾਰਤ ਪਛਾਣ ਪੁਲੀਸ ਵੱਲੋਂ ਹਾਲੇ ਜਨਤਕ ਨਹੀਂ ਕੀਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਲੈਂਗਲੀ ਵਿੱਚ ਵੀ ਇਕ ਨੌਜਵਾਨ ਦੀ ਮਾਰੇ ਜਾਣ ਦੀ ਸੁਚਨਾ ਹੈ, ਜਿਸਦੀ ਉਮਰ 23 ਸਾਲ ਹੈ ਅਤੇ ਉਹ ਪੰਜਾਬੀ ਭਾਈਚਾਰੇ ਨਾਲ ਸਬੰਧਤ ਸੀ। ਹਾਲਾਂਕਿ ਪੁਲੀਸ ਨੇ ਉਸਦਾ ਨਾਮ ਜਾਰੀ ਨਹੀਂ ਕੀਤਾ, ਪਰ ਸੂਤਰਾਂ ਵੱਲੋਂ ਉਸਦੀ ਪਛਾਣ ਜੀਵਨ ਜੌਹਲ ਵਜੋਂ ਦੱਸੀ ਜਾ ਰਹੀ ਹੈ।
ਘਟਨਾ ਨੂੰ ਲੈ ਕੇ ਪੁਲੀਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਦੌਰਾਨ ਵਿੰਨੀਪੈਗ ਨੇੜੇ ਪੁਲੀਸ ਦੀ ਕਾਰਵਾਈ ਵਿੱਚ ਦੋ ਪੰਜਾਬੀ ਵਿਅਕਤੀ ਨਜਾਇਜ਼ ਹਥਿਆਰਾਂ, ਕਾਰਤੂਸਾਂ ਦੀ ਵੱਡੀ ਖੇਪ ਅਤੇ ਨਕਦੀ ਸਮੇਤ ਕਾਬੂ ਕੀਤੇ ਗਏ। ਪੁਲੀਸ ਮੁਤਾਬਕ ਫੜੇ ਗਏ ਵਿਅਕਤੀਆਂ ਦੀ ਪਛਾਣ 48 ਸਾਲਾ ਰਵਿੰਦਰ ਚਾਹਲ ਅਤੇ 38 ਸਾਲਾ ਕੁਲਵਿੰਦਰ ਚਾਹਲ ਵਜੋਂ ਹੋਈ ਹੈ।