ਬਦਰੀਨਾਥ ਤੋ ਪਰਤਦੇ ਹੈਲੀਕਾਪਟਰ ਹੋਇਆ ਕ੍ਰੈਸ, 6 ਲੋਕਾਂ ਦੀ ਗਈ ਜਾਨ
ਦਿੱਲੀ, 31 ਅਕਤੂਬਰ : ਉਤਰਾਖੰਡ ਦੇ ਚਮੋਲੀ ਜਿਲੇ ਵਿਚ ਬਦਰੀਨਾਥ ਤੋ ਪਰਤਦੇ ਸਮੇ ਇਕ ਹੈਲੀਕ੍ਰਾਪਟਰ ਕ੍ਰੈਸਰ ਹੋਣ ਕਾਰਨ ਵੱਡਾ ਹਾਦਸਾ ਹੋ ਗਿਆ, ਜਿਸ ਕਾਰਨ ਇਸ ਹਾਦਸੇ ਵਿਚ 6 ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦੇ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਜੋਸ਼ੀਮਠ ਦੇ ਮਾਰਵਾੜੀ ਖੇਤਰ ਵਿੱਚ ‘ਚਾਈ’ ਪਿੰਡ ਦੇ ਨੇੜੇ ਪਹਾੜੀ ਇਲਾਕੇ ਵਿੱਚ ਹੈਲੀਕਾਪਟਰ ਨਾਲ ਸੰਪਰਕ ਟੁੱਟ ਗਿਆ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪ੍ਰਸ਼ਾਸਨ ਨੇ ਆਪਣੀਆਂ ਟੀਮਾਂ ਨੂੰ ਪ੍ਰਭਾਵਿਤ ਇਲਾਕੇ ਵੱਲ ਰਵਾਨਾ ਕਰ ਦਿੱਤਾ। ਇਸ ਦੇ ਨਾਲ ਹੀ ਲਾਪਤਾ ਹੈਲੀਕਾਪਟਰ ਦਾ ਪਤਾ ਲਗਾਉਣ ਲਈ ਖੋਜ ਅਤੇ ਬਚਾਅ ਕਾਰਜ ਵੀ ਸ਼ੁਰੂ ਕੀਤੇ ਗਏ। ਮੁੱਢਲੀ ਜਾਣਕਾਰੀ ਅਨੁਸਾਰ, ਬਦਰੀਨਾਥ ਤੋਂ ਉਡਾਣ ਭਰਨ ਮਗਰੋਂ ਹੈਲੀਕਾਪਟਰ ਜੋਸ਼ੀਮਠ ਇਲਾਕੇ ਵਿੱਚ ਪਹੁੰਚਣ ਸਮੇਂ ਲਾਪਤਾ ਹੋ ਗਿਆ ਸੀ। ਬਾਅਦ ਵਿੱਚ ਇਸ ਦੇ ਹਾਦਸੇ ਦਾ ਸ਼ਿਕਾਰ ਹੋਣ ਦੀ ਪੁਸ਼ਟੀ ਹੋਈ, ਜਿਸਨੂੰ ਲੈ ਕੇ ਬਚਾਅ ਕਾਰਜ ਜਾਰੀ ਹਨ।