ਫਿਲੀਪੀਨ ਵਿਖੇ ਦੋ ਹਵਾਈ ਫੌਜ ਦੇ ਜਹਾਜ ਆਪਸ ਵਿਚ ਟਕਰਾਉਣ ਕਾਰਨ ਹੋਏ ਕ੍ਰੈਸ, ਚਾਰ ਦੀ ਮੌਤ
ਦਿੱਲੀ, 24 ਅਕਤੂਬਰ : ਫਿਲੀਪੀਨ ਵਿਖੇ ਦੋ ਹਵਾਈ ਫੌਜ ਦੇ ਜਹਾਜ ਆਪਸ ਵਿਚ ਟਕਰਾਉਣ ਕਾਰਨ ਅੱਜ ਕ੍ਰੈਸ ਹੋ ਗਏ, ਜਿਸ ਕਾਰਨ ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦੇ ਅਨੁਸਾਰ ਫਰਨਾਂਡੋ ਏਅਰ ਬੇਸ ਉਪਰ ਇਹ ਦੋਵੇ ਜਹਾਜ ਸਿਖਲਾਈ ਲਈ ਉਡ ਰਹੇ ਸਨ, ਜਿਸ ਕਾਰਨ ਦੋ SF-260 ਜਹਾਜ਼ਾਂ ਵਿਚਕਾਰ ਵਾਪਰਿਆ, ਜਿਸ ਵਿੱਚ ਚਾਰ ਪਾਇਲਟਾਂ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਦੋਵੇਂ ਜਹਾਜ਼ ਹਵਾ ਵਿੱਚ ਹੀ ਆਪਸ ਵਿੱਚ ਟਕਰਾ ਗਏ ਸਨ। ਇਸ ਤੋਂ ਬਾਅਦ ਉਹ ਏਅਰ ਬੇਸ ਦੇ ਅਹਾਤੇ ਵਿੱਚ ਡਿੱਗ ਕੇ ਤਬਾਹ ਹੋ ਗਏ। ਫਿਲੀਪੀਨ ਹਵਾਈ ਸੈਨਾ ਅਨੁਸਾਰ, ਹਾਦਸੇ ਦੇ ਕਾਰਨਾਂ ਦੀ ਜਾਂਚ ਪੂਰੀ ਹੋਣ ਤੱਕ SF-260 ਸਿਖਲਾਈ ਜਹਾਜ਼ਾਂ ਦੀਆਂ ਸਾਰੀਆਂ ਉਡਾਣਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ।