Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Thursday, 30 Jul 2026 | 5:24 am

+91 90915 01313 , +91 90916 01313

punjabbanni@gmail.com
punjabbani@yahoo.com

ਸ਼ਹਿਰ ਵਾਸੀਆਂ ਮੁਤਾਬਿਕ ਸ਼ਹਿਰ ਦਾ ਵਿਕਾਸ ਹੋਵੇਗਾ - ਵਿਧਾਇਕ ਕੋਹਲੀ

ਸ਼ਹਿਰ ਵਾਸੀਆਂ ਮੁਤਾਬਿਕ ਸ਼ਹਿਰ ਦਾ ਵਿਕਾਸ ਹੋਵੇਗਾ - ਵਿਧਾਇਕ ਕੋਹਲੀ

ਪਟਿਆਲਾ 11 ਜੂਨ : ਪਟਿਆਲਾ ਹਲਕੇ ਦੇ ਨਿਵਾਸੀਆਂ ਲਈ ਇੱਕ ਵੱਡੀ ਅਤੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਸ਼ਹਿਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦਾ ਮੁਹਾਂਦਰਾ ਬਦਲਣ ਲਈ ਪ੍ਰਸ਼ਾਸਨ ਵੱਲੋਂ 40 ਅਹਿਮ ਵਿਕਾਸ ਕਾਰਜਾਂ ਦੀ ਇੱਕ ਵਿਆਪਕ ਰੂਪ-ਰੇਖਾ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਵੱਖ-ਵੱਖ ਸਰਕਾਰੀ ਵਿਭਾਗਾਂ ਜਿਵੇਂ ਕਿ ਲੋਕ ਨਿਰਮਾਣ ਵਿਭਾਗ , ਇੰਪਰੂਵਮੈਂਟ ਟਰੱਸਟ, ਨੈਸ਼ਨਲ ਹਾਈਵੇਅ ਅਤੇ ਨਗਰ ਨਿਗਮ ਵੱਲੋਂ ਕਰੋੜਾਂ ਰੁਪਏ ਦੇ ਇਹ ਪ੍ਰੋਜੈਕਟ ਜ਼ਮੀਨੀ ਪੱਧਰ ‘ਤੇ ਉਤਾਰਨ ਦੀ ਤਿਆਰੀ ਖਿੱਚ ਲਈ ਗਈ ਹੈ।

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ (ਉਸਾਰੀ ਮੰਡਲ) ਵੱਲੋਂ ਸਭ ਤੋਂ ਪਹਿਲਾਂ ਵਾਰਡ ਨੰਬਰ 34 ਵਿੱਚ ਤ੍ਰਿਸ਼ੂਲ ਚੌਂਕ ਦੇ ਨਿਰਮਾਣ ‘ਤੇ 20 ਲੱਖ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ, ਪੀ.ਡਬਲਯੂ.ਡੀ. (ਬੀ ਐਂਡ ਆਰ) ਪ੍ਰਾਂਤਕ ਮੰਡਲ ਨੰਬਰ 1 ਵੱਲੋਂ ਬਾਰਾਦਰੀ ਗਾਰਡਨ ਵਿੱਚ ਕੋਠੀ ਨੰਬਰ 4-ਏ ਤੋਂ ਸਰਕਟ ਹਾਊਸ ਵੱਲ ਜਾਂਦੇ ਗੋਲ ਚੱਕਰ (ਰਾਊਂਡਅਬਾਊਟ) ਅਤੇ ਫੁੱਟਪਾਥ ਦੇ ਨਵੀਨੀਕਰਨ ਲਈ 35 ਲੱਖ ਰੁਪਏ ਅਤੇ ਏਕਤਾ ਐਵੇਨਿਊ ਦੀਆਂ ਅੰਦਰੂਨੀ ਸੜਕਾਂ ਦੀ ਵਿਸ਼ੇਸ਼ ਮੁਰੰਮਤ ਲਈ 42.71 ਲੱਖ ਰੁਪਏ ਦੀ ਭਾਰੀ ਰਾਸ਼ੀ ਖ਼ਰਚ ਕੀਤੀ ਜਾਵੇਗੀ। ਇਲਾਕੇ ਦੇ ਪ੍ਰਾਚੀਨ ਧਾਰਮਿਕ ਸਥਾਨਾਂ ਦਾ ਖ਼ਿਆਲ ਰੱਖਦਿਆਂ ਮਿਰਚ ਮੰਡੀ, ਸਨੌਰੀ ਅੱਡਾ ਵਿਖੇ ਸਥਿਤ ਪੁਰਾਣੇ ਖਸਤਾਹਾਲ ਮੰਦਿਰ ਸ਼੍ਰੀ ਨਾਰਾਇਣ ਦਾਸ ਦੀ ਮੁਰੰਮਤ ‘ਤੇ 20 ਲੱਖ ਰੁਪਏ ਲਗਾਏ ਜਾ ਰਹੇ ਹਨ।

ਸਰਕਟ ਹਾਊਸ ਵਿਖੇ ਸਰਕਾਰੀ ਕਰਮਚਾਰੀਆਂ ਦੀ ਸਹੂਲਤ ਲਈ ਡਰਾਈਵਰ ਐਨੈਕਸੀ ਦੇ ਨਵੀਨੀਕਰਨ, ਜਿਸ ਵਿੱਚ ਏ.ਸੀ. ਅਤੇ ਵਾਟਰ ਕੂਲਰ ਲਗਾਉਣਾ ਸ਼ਾਮਲ ਹੈ, ਲਈ 1.50 ਲੱਖ ਰੁਪਏ ਰੱਖੇ ਗਏ ਹਨ। ਬਾਰਾਦਰੀ ਗਾਰਡਨ ਦੇ ਵਿਕਾਸ ਨੂੰ ਅੱਗੇ ਵਧਾਉਂਦੇ ਹੋਏ ਉੱਥੇ ਇੱਕ ਖੇਡ ਮੈਦਾਨ ਦੇ ਨਿਰਮਾਣ ਅਤੇ ਲਾਈਟਿੰਗ ਦੇ ਪ੍ਰਬੰਧ ਲਈ 3.27 ਲੱਖ ਰੁਪਏ, ਜਦੋਂ ਕਿ ਇਸੇ ਖੇਡ ਮੈਦਾਨ ਵਿੱਚ ਵਾਲੀਬਾਲ, ਬਾਸਕਟਬਾਲ ਪੋਲ ਅਤੇ ਓਪਨ ਪਾਰਕ ਕਸਰਤ ਦੇ ਸਾਮਾਨ ਦੀ ਸਪਲਾਈ ਲਈ 7 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ। ਦੂਜੇ ਪਾਸੇ, ਨੈਸ਼ਨਲ ਹਾਈਵੇਅ ਡਿਵੀਜ਼ਨ ਵੱਲੋਂ ਰਾਜਪੁਰਾ ਰੋਡ ‘ਤੇ ਸਥਿਤ ਟਰੱਕ ਯੂਨੀਅਨ ਨੇੜੇ ਸ਼ਹਿਰ ਦੇ ਐਂਟਰੀ ਪੁਆਇੰਟ ਦੇ ਸੁੰਦਰੀਕਰਨ ‘ਤੇ 22 ਲੱਖ ਰੁਪਏ ਖ਼ਰਚ ਕੀਤੇ ਜਾਣਗੇ।

ਇਸ ਮੁਹਿੰਮ ਦੇ ਤਹਿਤ ਪਟਿਆਲਾ ਇੰਪਰੂਵਮੈਂਟ ਟਰੱਸਟ ਵੀ ਵੱਡੇ ਪ੍ਰੋਜੈਕਟਾਂ ਨੂੰ ਨੇਪਰੇ ਚਾੜ੍ਹਨ ਜਾ ਰਿਹਾ ਹੈ। ਸਭ ਤੋਂ ਵੱਡਾ ਪ੍ਰੋਜੈਕਟ ਟ੍ਰਾਂਸਪੋਰਟ ਨਗਰ ਦੀ ਸੈਕਟਰ ਸੜਕ ਨੂੰ ਮਜ਼ਬੂਤ ਕਰਨ ਦਾ ਉਲੀਕਿਆ ਗਿਆ ਹੈ, ਜਿਸ ‘ਤੇ 98.20 ਲੱਖ ਰੁਪਏ ਦੀ ਵੱਡੀ ਰਾਸ਼ੀ ਖ਼ਰਚ ਹੋਵੇਗੀ। ਇਸ ਤੋਂ ਇਲਾਵਾ, 11.92 ਏਕੜ ਸਕੀਮ ਅਧੀਨ ਕੇਦਾਰ ਨਾਥ ਮੰਦਿਰ ਨੇੜੇ ਇੱਕ ਆਧੁਨਿਕ ਕਮਿਊਨਿਟੀ ਸੈਂਟਰ ਦਾ ਨਿਰਮਾਣ 50 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਅਤੇ ਪਟਿਆਲਾ-ਰਾਜਪੁਰਾ ਰੋਡ ਤੋਂ ਗੁਰਦੁਆਰਾ ਬ੍ਰਹਮ ਗਿਆਨੀ ਭਾਈ ਜੱਸਾ ਸਿੰਘ (ਮਥੁਰਾ ਕਲੋਨੀ) ਤੱਕ ਸੀ.ਸੀ. ਸੜਕ ਬਣਾਉਣ ਲਈ 18.33 ਲੱਖ ਰੁਪਏ ਅਲਾਟ ਕੀਤੇ ਗਏ ਹਨ।

ਹਲਕਾ ਪਟਿਆਲਾ ਸ਼ਹਿਰੀ ਨਗਰ ਨਿਗਮ ਪਟਿਆਲਾ ਦੇ ਅਧੀਨ ਆਉਂਦੇ ਵਿਕਾਸ ਕਾਰਜ

ਸ਼ਹਿਰ ਦੇ ਅੰਦਰੂਨੀ ਵਾਰਡਾਂ ਦੀ ਨੁਹਾਰ ਬਦਲਣ ਦੀ ਵੱਡੀ ਜ਼ਿੰਮੇਵਾਰੀ ਨਗਰ ਨਿਗਮ ਪਟਿਆਲਾ ਨੂੰ ਸੌਂਪੀ ਗਈ ਹੈ। ਨਿਗਮ ਵੱਲੋਂ ਭੂਤਨਾਥ ਮੰਦਿਰ ਦੀ ਸੀ.ਸੀ. ਸੜਕ ਦੀ ਉਸਾਰੀ ‘ਤੇ 70 ਲੱਖ ਰੁਪਏ ਅਤੇ ਵਾਰਡ ਨੰਬਰ 49 ਵਿੱਚ ਸ਼ਹੀਦਾਵਖਾਨਾ ਨੇੜੇ ਇੱਕ ਵੱਡੇ ਹਾਲ (Hall) ਦੇ ਨਿਰਮਾਣ ‘ਤੇ ਵੀ 70 ਲੱਖ ਰੁਪਏ ਖ਼ਰਚ ਕੀਤੇ ਜਾਣਗੇ। ਵਾਰਡ ਨੰਬਰ 32 ਵਿੱਚ ਵਿਕਾਸ ਕਾਰਜਾਂ ਦੀ ਝੜੀ ਲਗਾਉਂਦੇ ਹੋਏ

ਜਗਦੀਸ਼ ਕਲੋਨੀ ਧਰਮਸ਼ਾਲਾ ਦੇ ਬਾਕੀ ਰਹਿੰਦੇ ਕੰਮ ਲਈ 12 ਲੱਖ ਰੁਪਏ, ਜੱਸਾ ਸਿੰਘ ਗੁਰਦੁਆਰਾ ਦੇ ਨਾਲ ਲੱਗਦੇ ਕਮਿਊਨਿਟੀ ਹਾਲ ਦੇ ਨਿਰਮਾਣ ਲਈ 18 ਲੱਖ ਰੁਪਏ ਅਤੇ ਛੋਟਾ ਅਰਾਈਂ ਮਾਜਰਾ ਧਰਮਸ਼ਾਲਾ ਦੇ ਨਵੀਨੀਕਰਨ ਲਈ 10 ਲੱਖ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਡਕਾਲਾ ਚੁੰਗੀ ਨੇੜੇ ਵਿਸ਼ਵਕਰਮਾ ਭਵਨ ਦੇ ਨਿਰਮਾਣ ਲਈ 50 ਲੱਖ ਰੁਪਏ ਦਾ ਬਜਟ ਰੱਖਿਆ ਗਿਆ ਹੈ।

Scroll to Top