ਡਾਕਟਰ ਦਿਵਸ ਦੇ ਮੌਕੇ ਤੇ ਮਾਤਾ ਕੁਸ਼ਲਿਆ ਹਸਪਤਾਲ ਦੇ ਡਾਕਟਰਾਂ ਵਲੋਂ ਲਗਾਏ ਗਏ ਬੂਟੇ
ਪਟਿਆਲਾ 1 ਜੁਲਾਈ – ਅੱਜ ਪਟਿਆਲਾ ਵਿਖੇ ਸਰਕਾਰੀ ਮਾਤਾ ਕੁਸ਼ਲਿਆ ਜਿਲ੍ਹਾ ਹਸਪਤਾਲ ਦੇ ਡਾਕਟਰਾਂ ਵਲੋਂ ਡਾਕਟਰ ਦਿਵਸ ਮਨਾਉਂਦੇ ਹੋਏ ਹਸਪਤਾਲ ਵਿਚ ਫਲਦਾਰ ਬੂਟੇ ਲਗਵਾਏ ਗਏ। ਇਸ ਕਾਰਜ ਵਿਚ ਗਿਆਨ ਜਿਓਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਸਹਿਯੋਗ ਦਿੱਤਾ ਗਿਆ। ਇਸ ਮੌਕੇ ਮੈਡੀਕਲ ਸੁਪਰਡੈਂਟ ਡਾ.ਵਿਕਾਸ ਗੋਇਲ ਨੇ ਕਿਹਾ ਕਿ ਮੌਸਮੀ ਤਬਦੀਲੀ ਦਾ ਪ੍ਰਭਾਵ ਹੁਣ ਪੂਰੀ ਦੁਨੀਆ ਤੇ ਦੇਖਣ ਨੂੰ ਮਿਲ ਰਿਹਾ ਹੈ।
ਯੂਰੋਪ ਵਿੱਚ ਇਸ ਸਮੇਂ ਹੀਟਵੇਵ ਕਾਰਨ ਹੋ ਰਹੀਆਂ ਮੌਤਾਂ ਵਾਤਾਵਰਣ ਸਬੰਧੀ ਹੁਣ ਸਾਰੇ ਵਿਸ਼ਵ ਨੂੰ ਗੰਭੀਰਤਾਂ ਨਾਲ ਸੋਚਣ ਲਈ ਮਜਬੂਰ ਕਰ ਰਹੀਆਂ ਹਨ। ਡਾ.ਸੁਮੀਤ ਸਿੰਘ ਨੇ ਕਿਹਾ ਕਿ ਇਸ ਲੋੜ ਨੂੰ ਦੇਖਦੇ ਹੋਏ, ਹਰੇਕ ਵਿਅਕਤੀ ਆਪਣੇ ਪੱਧਰ ਤੇ ਵਾਤਾਵਰਣ ਨੂੰ ਬਚਾਉਣ ਲਈ ਕੀਤੇ ਜਾ ਸਕਦੇ ਯਤਨ ਕਰੇ ਕਿਉਕਿ ਇਹ ਕਿਸੇ ਇਕ ਸੰਸਥਾ ਜਾ ਵਿਭਾਗ ਦੇ ਕਰਨ ਨਾਲ ਨਹੀਂ ਹੋ ਸਕਦਾ। ਪੱਕੀ ਥਾਵਾਂ ਦੇ ਕਿਨਾਰੇ ਬੂਟੇ ਲਗਾਉਣ ਦੇ ਨਾਲ ਨਾਲ ਬਰਸਾਤੀ ਪਾਣੀ ਦੀ ਸੰਭਾਲ, ਟੋਬਿਆ ਨੂੰ ਦੁਬਾਰਾ ਸੁਰਜੀਤ ਕਰਨ ਦੀ ਲੋੜ ਹੈ।
ਇਸ ਮੌਕੇ ਗਿਆਨ ਜਯੋਤੀ ਸੁਸਾਇਟੀ ਵੱਲੋਂ ਉਪਕਾਰ ਸਿੰਘ ਪ੍ਰਧਾਨ ਜਤਵਿੰਦਰ ਗਰੇਵਾਲ , ਵਿਨੇ ਸਰਵੇਰੇ, ਸਤਨਾਮ ਸਿੰਘ, ਵਿੱਕੀ ਸਿੰਘ ਮੌਜੂਦ ਰਹੇ ਜਿਨ੍ਹਾਂ ਦੱਸਿਆ ਕਿ ਓਹਨਾ ਦੀ ਸੰਸਥਾ ਵਲੋਂ ਪਟਿਆਲਾ ਸ਼ਹਿਰ ਦੇ ਵੱਖ ਪਾਰਕਾਂ, ਹਸਪਤਾਲਾਂ ਅਤੇ ਸਾਂਝੀਆਂ ਥਾਵਾਂ ਤੇ ਹੁਣ ਮੀਂਹ ਦੇ ਮੌਸਮ ਨੂੰ ਵੇਖਦੇ ਹੋਏ ਬੂਟੇ ਲਗਾਏ ਜਾ ਰਹੇ ਹਨ। ਮਾਤਾ ਕੁਸ਼ਲਿਆ ਹਸਪਤਾਲ ਵਲੋਂ ਐਸ.ਐਮ.ਓ ਡਾ.ਜੈਦੀਪ ਭਾਟੀਆ ਅਤੇ ਡਾ.ਸ਼ਬਦੀਪ, ਡਾ.ਸੁਮੀਤ ਸਿੰਘ, ਡਾ.ਬਲਜਿੰਦਰ ਮਾਨ ਅਤੇ ਫੈਸੀਲਟੀ ਮੈਨੇਜਰ ਸ਼ਵੇਤਾ ਵਰਮਾ ਹਾਜਰ ਸਨ।