Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Friday, 31 Jul 2026 | 12:38 am

+91 90915 01313 , +91 90916 01313

punjabbanni@gmail.com
punjabbani@yahoo.com

ਨਗਰ ਨਿਗਮ ਪਟਿਆਲਾ ਦੀ ਦੇਸ਼ ਭਰ ਵਿੱਚ ਚੜ੍ਹਤ; ਵਾਤਾਵਰਣ ਸੰਭਾਲ ਲਈ ਮਿਲਿਆ ਵੱਕਾਰੀ 'ਸਕੋਚ ਅਵਾਰਡ'

ਨਗਰ ਨਿਗਮ ਪਟਿਆਲਾ ਦੀ ਦੇਸ਼ ਭਰ ਵਿੱਚ ਚੜ੍ਹਤ; ਵਾਤਾਵਰਣ ਸੰਭਾਲ ਲਈ ਮਿਲਿਆ ਵੱਕਾਰੀ 'ਸਕੋਚ ਅਵਾਰਡ'

ਪਟਿਆਲਾ, 23 ਜੂਨ – ਨਗਰ ਨਿਗਮ ਪਟਿਆਲਾ ਦੇ ਖਾਤੇ ਵਿੱਚ ਦੇਸ਼ ਪੱਧਰ ‘ਤੇ ਇੱਕ ਬਹੁਤ ਹੀ ਵੱਡੀ ਅਤੇ ਇਤਿਹਾਸਕ ਉਪਲਬਧੀ ਜੁੜ ਗਈ ਹੈ। ਭਾਰਤ ਦੇ ਬਹੁਤ ਹੀ ਵੱਕਾਰੀ ਅਤੇ ਸੁਤੰਤਰ ਨਾਗਰਿਕ ਸਨਮਾਨਾਂ ਵਿੱਚੋਂ ਇੱਕ ‘ਸਕੋਚ ਅਵਾਰਡ’ ਲਈ ਇਸ ਵਾਰ ਨਗਰ ਨਿਗਮ ਪਟਿਆਲਾ ਦੀ ਚੋਣ ਕੀਤੀ ਗਈ ਹੈ।
ਨਵੀਂ ਦਿੱਲੀ ਵਿਖੇ ਆਯੋਜਿਤ ਇੱਕ ਸ਼ਾਨਦਾਰ ਅਵਾਰਡ ਸਮਾਰੋਹ ਦੌਰਾਨ ਪਟਿਆਲਾ ਨਿਗਮ ਨੂੰ ਇਹ ਸਨਮਾਨ ਪ੍ਰਦਾਨ ਕੀਤਾ ਗਿਆ, ਜੋ ਕਿ ਵਾਤਾਵਰਣ ਦੀ ਸੰਭਾਲ ਅਤੇ ਹਰਿਆਵਲ ਵਧਾਉਣ ਦੇ ਖੇਤਰ ਵਿੱਚ ਪੂਰੇ ਪੰਜਾਬ ਵਿੱਚੋਂ ਕਿਸੇ ਵੀ ਨਗਰ ਨਿਗਮ ਨੂੰ ਮਿਲਣ ਵਾਲਾ ਪਹਿਲਾ ਅਵਾਰਡ ਹੈ। ਦੱਸਣਯੋਗ ਹੈ ਕਿ ਨਵੀਂ ਦਿੱਲੀ ਵਿਖੇ ਬੀਤੀ 20 ਜੂਨ 2026 ਨੂੰ ਆਯੋਜਿਤ ਕੀਤੇ ਗਏ ਅਵਾਰਡ ਸਮਾਰੋਹ ਦੌਰਾਨ, ਮਾਨਯੋਗ ਮੇਅਰ ਕੁੰਦਨ ਗੋਗੀਆ ਅਤੇ ਮਾਨਯੋਗ ਕਮਿਸ਼ਨਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਪੀ. ਸੀ.ਐਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਟਿਆਲਾ ਨਿਗਮ ਵੱਲੋਂ ਸੰਯੁਕਤ ਕਮਿਸ਼ਨਰ ਸ਼੍ਰੀਮਤੀ ਮਨਰੀਤ ਰਾਣਾ ਪੀ. ਸੀ.ਐਸ, ਅਰਬਨ ਪਲੈਨਰ ਸ਼੍ਰੀ ਜਗਦੀਪ ਸਿੰਘ ਅਤੇ ਸ਼੍ਰੀ ਸ਼ੁਭਮ ਜਿੰਦਲ ਨੇ ਮੰਚ ‘ਤੇ ਇਹ ਵੱਕਾਰੀ ਟਰਾਫ਼ੀ ਹਾਸਲ ਕੀਤੀ।
ਤਤਕਾਲੀ ਕਮਿਸ਼ਨਰ ਸ਼੍ਰੀ ਪੂਜਾ ਸਿਆਲ ਗਰੇਵਾਲ ਨੇ ਪ੍ਰੋਜੈਕਟ ਦੇ ਵੇਰਵਿਆਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਨਗਰ ਨਿਗਮ ਪਟਿਆਲਾ ਵੱਲੋਂ ਸ਼ਾਸਕੀ ਸਕੀਮ ਅਧੀਨ ਸ਼ਹਿਰ ਵਿੱਚ 57 ਏਕੜ ਰਕਬੇ ਵਿੱਚ ਜੰਗਲ ਅਤੇ 10 ਕਿਲੋਮੀਟਰ ਲੰਬੇ ਵਾਕਿੰਗ ਟ੍ਰੇਲ ਦਾ ਵਿਕਸਿਤ ਨਿਰਮਾਣ ਕੀਤਾ ਗਿਆ ਸੀ।
ਇਸ ਵਾਤਾਵਰਣ ਪੱਖੀ ਪ੍ਰੋਜੈਕਟ ਦੇ ਤਹਿਤ 4.5 ਏਕੜ ਵਿੱਚ ਦੋ ‘ਮਿਆਵਾਕੀ ਜੰਗਲ’ (ਫੁਲਕੀਆਂ ਪ੍ਰੈੱਸ ਦੇ ਸਾਹਮਣੇ ਅਤੇ ਐਮ.ਆਰ.ਐਫ. ਸੈਂਟਰ ਦੇ ਨੇੜੇ) ਤਿਆਰ ਕੀਤੇ ਗਏ। ਇਸ ਤੋਂ ਇਲਾਵਾ ਤਿੰਨ ਆਮ ਜੰਗਲ ਵੀ ਵਿਕਸਿਤ ਕੀਤੇ ਗਏ, ਜਿਨ੍ਹਾਂ ਵਿੱਚ ਆਰਮੀ ਏਰੀਆ ਵਿੱਚ 29 ਏਕੜ, ਟੋਯੋਟਾ ਏਜੰਸੀ ਦੇ ਸਾਹਮਣੇ 12 ਏਕੜ ਅਤੇ ਸੀ-200/ ਵੇਰਕਾ ਫੈਕਟਰੀ ਦੇ ਨੇੜੇ 7 ਏਕੜ ਰਕਬਾ ਸ਼ਾਮਲ ਹੈ।
ਉਨ੍ਹਾਂ ਕਿਹਾ ਕਿ ਇਸ ਵੱਕਾਰੀ ਅਵਾਰਡ ਦੀ ਇਨਵਾਇਰਨਮੈਂਟ ਕੈਟੇਗਰੀ ਲਈ ਨਿਗਰਾਨ ਇੰਜੀਨੀਅਰ ਸ਼੍ਰੀ ਜਤਿੰਦਰਪਾਲ ਸਿੰਘ ਦੀ ਦੇਖਰੇਖ ਹੇਠ ਲੋੜੀਂਦਾ ਡਾਟਾ ਤਿਆਰ ਕਰਕੇ ਅਰਬਨ ਪਲੈਨਰ ਸ਼੍ਰੀ ਜਗਦੀਪ ਸਿੰਘ ਵੱਲੋਂ ਅਪਲਾਈ ਕੀਤਾ ਗਿਆ ਸੀ। ਇਸ ਉਪਰੰਤ ਨਗਰ ਨਿਗਮ ਪਟਿਆਲਾ ਦੀ ਸੰਯੁਕਤ ਕਮਿਸ਼ਨਰ ਸ਼੍ਰੀਮਤੀ ਮਨਰੀਤ ਰਾਣਾ ਪੀ ਸੀ ਐਸ ਵੱਲੋਂ ਸਕੋਚ ਸੰਸਥਾ ਦੇ ਉੱਚ-ਪੱਧਰੀ ਪੈਨਲ ਅੱਗੇ ਇਸ ਪ੍ਰੋਜੈਕਟ ਦੀ ਬਹੁਤ ਹੀ ਪ੍ਰਭਾਵਸ਼ਾਲੀ ਪ੍ਰੈਜ਼ੈਂਟੇਸ਼ਨ ਪੇਸ਼ ਕੀਤੀ ਗਈ ਅਤੇ ਨਿਗਮ ਦੀਆਂ ਉਪਲੱਬਧੀਆਂ ਨੂੰ ਦੱਸਿਆ ਗਿਆ। ਸਕੋਚ ਸੰਸਥਾ ਦੇ ਪੈਨਲ ਵੱਲੋਂ ਲਏ ਗਏ ਦੋ ਰਾਊਂਡਾਂ ਦੀ ਕੜੀ ਪ੍ਰੀਖਿਆ ਅਤੇ ਮੁਲਾਂਕਣ ਤੋਂ ਬਾਅਦ ਨਗਰ ਨਿਗਮ ਪਟਿਆਲਾ ਦੇ ਇਸ ਪ੍ਰੋਜੈਕਟ ਨੂੰ ਅਵਾਰਡ ਲਈ ਅੰਤਿਮ ਤੌਰ ‘ਤੇ ਚੁਣਿਆ ਗਿਆ।
Scroll to Top