Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 26 Sep 2026 | 9:14 pm

+91 90915 01313 , +91 90916 01313

punjabbanni@gmail.com
punjabbani@yahoo.com

12ਵੀਂ ਦੇ ਨਤੀਜਿਆਂ ‘ਚ ਪਟਿਆਲਾ ਦੀ ਧਾਕ, ਕੁੜੀਆਂ ਨੇ ਫਿਰ ਮਾਰੀ ਬਾਜ਼ੀ

12ਵੀਂ ਦੇ ਨਤੀਜਿਆਂ ‘ਚ ਪਟਿਆਲਾ ਦੀ ਧਾਕ, ਕੁੜੀਆਂ ਨੇ ਫਿਰ ਮਾਰੀ ਬਾਜ਼ੀ

ਪਟਿਆਲਾ, 14 ਮਈ 2026 : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੂਬੇ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਜ਼ਿਲ੍ਹੇ ਦੇ 59 ਵਿਦਿਆਰਥੀਆਂ ਨੇ ਸੂਬਾ ਮੈਰਿਟ ਸੂਚੀ ਵਿੱਚ ਜਗ੍ਹਾ ਬਣਾਈ, ਜਿਨ੍ਹਾਂ ਵਿੱਚੋਂ 37 ਲੜਕੀਆਂ ਅਤੇ 22 ਲੜਕੇ ਸ਼ਾਮਲ ਹਨ। ਇੱਕ ਵਾਰ ਫਿਰ ਕੁੜੀਆਂ ਨੇ ਆਪਣਾ ਦਬਦਬਾ ਸਾਬਤ ਕੀਤਾ ਹੈ।

ਇਸ ਵਾਰ ਪਟਿਆਲਾ ਜ਼ਿਲ੍ਹੇ ਦਾ ਕੁੱਲ ਨਤੀਜਾ 91.40 ਫੀਸਦੀ ਰਿਹਾ। ਜ਼ਿਲ੍ਹੇ ਦੇ 17,671 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 16,152 ਵਿਦਿਆਰਥੀ ਸਫਲ ਰਹੇ, ਜਦਕਿ 1,519 ਵਿਦਿਆਰਥੀ ਪ੍ਰੀਖਿਆ ਪਾਸ ਨਾ ਕਰ ਸਕੇ। ਸੂਬਾ ਮੈਰਿਟ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਕੇ ਪਟਿਆਲਾ ਨੇ ਪਹਿਲਾ ਸਥਾਨ ਹਾਸਲ ਕੀਤਾ।

ਸ਼ਹਿਰ ਦੇ ਪ੍ਰਸਿੱਧ ਪਲੇ ਵੇਜ ਸੀਨੀਅਰ ਸੈਕੰਡਰੀ ਸਕੂਲ, ਲਾਹੌਰੀ ਗੇਟ ਦੀ ਵਿਦਿਆਰਥਣ ਐਫਰੀਨ ਅਜੀਮ ਨੇ 499 ਅੰਕ ਹਾਸਲ ਕਰਕੇ ਜ਼ਿਲ੍ਹੇ ਵਿੱਚ ਪਹਿਲਾ ਸਥਾਨ ਅਤੇ ਸੂਬਾ ਮੈਰਿਟ ਵਿੱਚ ਦੂਜਾ ਰੈਂਕ ਪ੍ਰਾਪਤ ਕੀਤਾ। ਇਸੇ ਤਰ੍ਹਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਸ਼ਾਹਪੁਰ ਕਾਲੇਕੀ ਦੀ ਨਵਨੀਤ ਕੌਰ ਨੇ 495 ਅੰਕ ਲੈ ਕੇ ਜ਼ਿਲ੍ਹੇ ਵਿੱਚ ਦੂਜਾ ਅਤੇ ਸੂਬੇ ਵਿੱਚ ਛੇਵਾਂ ਸਥਾਨ ਹਾਸਲ ਕੀਤਾ।

ਪਲੇ ਵੇਜ ਸਕੂਲ ਦੇ ਹੋਰ ਵਿਦਿਆਰਥੀਆਂ ਨੇ ਵੀ ਉਤਕ੍ਰਿਸ਼ਟ ਪ੍ਰਦਰਸ਼ਨ ਕੀਤਾ। ਸੈਮਰਿਨ ਕੋਸ਼ਿਸ ਨੇ 495 ਅੰਕਾਂ ਨਾਲ ਸੂਬਾ ਮੈਰਿਟ ਵਿੱਚ ਛੇਵਾਂ ਰੈਂਕ ਅਤੇ ਗੈਬਿਨ ਸ਼ਰਮਾ ਨੇ 494 ਅੰਕਾਂ ਨਾਲ ਸੱਤਵਾਂ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।

ਨਤੀਜੇ ਐਲਾਨ ਹੋਣ ਤੋਂ ਬਾਅਦ ਜ਼ਿਲ੍ਹੇ ਦੇ ਕਈ ਸਕੂਲਾਂ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਸਕੂਲਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਢੋਲ ਦੀਆਂ ਧੁਨਾਂ ‘ਤੇ ਭੰਗੜੇ ਪਾ ਕੇ ਜਸ਼ਨ ਮਨਾਇਆ ਅਤੇ ਇੱਕ ਦੂਜੇ ਨੂੰ ਮਿਠਾਈਆਂ ਵੰਡ ਕੇ ਵਧਾਈ ਦਿੱਤੀ।

ਇਹ ਵਿਦਿਆਰਥੀ ਰਹੇ ਮੈਰਿਟ ਵਿਚ

ਲੜੀ ਨੰ- ਵਿਦਿਆਰਥੀ ਦਾ ਨਾਮ- ਪਿਤਾ ਦਾ ਨਾਮ- ਸਕੂਲ ਦਾ ਨਾਮ – ਪ੍ਰਾਪਤ ਅੰਕ- ਫੀਸਦੀ- ਰੈਂਕ
1.- ਐਫਰੀਨ ਅਜੀਮ – ਅਰਜੇਸ਼ ਕੁਮਾਰ – ਪਲੇ ਵੇਜ ਸੀਨੀਅਰ ਸੈਕੰਡਰੀ ਪਟਿਆਲਾ- 499- 99= 4ਵਾਂ
2.- ਨਵਨੀਤ ਕੌਰ- ਕਰਨੈਲ ਸਿੰਘ- ਸਰਕਾਰੀ ਸੀਨੀ. ਸੈਕੰਡਰੀ ਸਕੂਲ ਬਾਦਸ਼ਾਹਪੁਰ ਕਾਲੇਕੀ ਪਟਿ.- 495=99 6ਵਾਂ
3.- ਸੈਮਰਿਨ ਕੋਸ਼ਿਸ – ਵਰਿੰਦਰ ਕੌਸ਼ਿਕ- ਪਲੇ ਵੇਜ ਸੀਨੀਅਰ ਸੈਕੰਡਰੀ ਪਟਿਆਲਾ= 495=99 =6ਵਾਂ
4- ਗੈਬਿਨ ਸ਼ਰਮਾ- ਸੰਦੀਪ ਸ਼ਰਮਾ- ਪਲੇ ਵੇਜ ਸੀਨੀਅਰ ਸੈਕੰਡਰੀ ਪਟਿਆਲਾ- 494=98.80=7ਵਾਂ
5- ਸਪਨਾ- ਕਰਮਵੀਰ ਸਿੰਘ- ਸੀਨੀ. ਸੈ. ਰੈਜੀਡੈਂਸਲ ਸਕੂਲ ਫਾਰ ਮੈਰੀਟੋਰੀਅਸ ਪਟਿਆਲਾ- 493=98.60-8ਵਾਂ
6- ਜੇਸ਼ਨਾ ਅਹੁਜਾ- ਰਾਜੇਸ਼ ਕੁਮਾਰ- ਸਰਕਾਰੀ ਸੀਨੀ. ਸੈ. ਸਕੂਲ ਬਹਾਦਰਗੜ੍ਹ ਪਟਿ. 493- 98.60= 8ਵਾਂ
7- ਨਵਦੀਪ ਕੌਰ -ਅਵਤਾਰ ਸਿੰਘ- ਸਰਕਾਰੀ ਸੀਨੀ. ਸੈ. ਸਕੂਲ ਕੁਲਾਰਾ ਪਟਿਆਲਾ- 491-98.20=10ਵਾਂ
8- ਅਮਰੀਨ ਅਜੀਮ- ਅਰਜੇਸ਼ ਕੁਮਾਰ- ਪਲੇ ਵੇਜ ਸੀਨੀਅਰ ਸੈਕੰਡਰੀ ਪਟਿਆਲਾ-491-98.20=10ਵਾਂ
9- ਮੌਹਿਤ- ਅਮਰਦੀਪ ਸਿੰਘ- ਪਲੇ ਵੇਜ ਸੀਨੀਅਰ ਸੈਕੰਡਰੀ ਪਟਿਆਲਾ-491-98.20=10ਵਾਂ
10- ਆਯੂਸ਼ ਗੁਪਤਾ- ਗੋਰਵ ਗੁਪਤਾ- ਪਲੇ ਵੇਜ ਸੀਨੀਅਰ ਸੈਕੰਡਰੀ ਪਟਿਆਲਾ-491-98.20=10ਵਾਂ
11-ਰਵਤੇਜ ਸਿੰਘ- ਤੁਪਿੰਦਰਪਾਲ ਸਿੰਘ -ਪਲੇ ਵੇਜ ਸੀਨੀਅਰ ਸੈਕੰਡਰੀ ਪਟਿਆਲਾ- 491-98.20=10ਵਾਂ
12- ਨਿਸ਼ਾ ਕੌਰ- ਮਨਜੀਤ ਸਿੰਘ- ਸਕੂਲ ਆਫ ਭੁੱਨਰਹੇੜੀ ਪਟਿ.-491-98.20=10ਵਾਂ
13- ਖੁਸ਼ੀ- ਬਲਦੇਵ ਰਾਜ- ਸੀਨੀ. ਸੈ. ਰੈਜੀਡੈਂਸਲ ਸਕੂਲ ਫਾਰ ਮੈਰੀਟੋਰੀਅਸ ਪਟਿਆਲਾ-490- 98= 11ਵਾਂ
14- ਲਵਿਸ਼ ਮਲਹੋਤਰਾ- ਨਰਿੰਦਰ ਮੋਹਨ- ਪਲੇ ਵੇਜ ਸੀਨੀਅਰ ਸੈਕੰਡਰੀ ਪਟਿਆਲਾ- 490- 98= 11ਵਾਂ
15- ਕ੍ਰਿਸ਼ਟਿਨਾ ਮਸ਼ੀਹ- ਅਜੈ ਮਸ਼ੀਹ- ਸੀਨੀ. ਸੈ. ਰੈਜੀਡੈਂਸਲ ਸਕੂਲ ਫਾਰ ਸਥਾਨ ਹਾਸਲ ਕੀਤਾ ਹੈ।

Advertisement
Advertisement
Advertisement
Advertisement
Scroll to Top