Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Friday, 14 Aug 2026 | 4:33 pm

+91 90915 01313 , +91 90916 01313

punjabbanni@gmail.com
punjabbani@yahoo.com

ਬਲਰਾਜ ਸਾਹਨੀ ਨੇ ਆਪਣੀਆਂ ਕ੍ਰਿਤਾਂ ਰਾਹੀਂ ਮਾਨਵਤਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ- ਜਸਵੰਤ ਜ਼ਫ਼ਰ

ਬਲਰਾਜ ਸਾਹਨੀ ਨੇ ਆਪਣੀਆਂ ਕ੍ਰਿਤਾਂ ਰਾਹੀਂ ਮਾਨਵਤਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਦਿੱਤਾ- ਜਸਵੰਤ ਜ਼ਫ਼ਰ

ਪਟਿਆਲਾ 16 ਮਈ : ਭਾਸ਼ਾ ਵਿਭਾਗ ਪੰਜਾਬ ਵੱਲੋਂ ਆਪਣੇ ਮੁੱਖ ਦਫ਼ਤਰ ਵਿਖੇ ਮਹਾਨ ਪੰਜਾਬੀ ਸਪੂਤ ਸ੍ਰੀ ਬਲਰਾਜ ਸਾਹਨੀ ਯਾਦਗਾਰੀ ਸਮਾਗਮ ਬਹੁਤ ਹੀ ਭਾਵਪੂਰਤ ਅੰਦਾਜ਼ ਵਿੱਚ ਕਰਵਾਇਆ ਗਿਆ। ਇਸ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਡੀਨ ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਬਾਰੇ ਵਿਸ਼ੇਸ਼ ਭਾਸ਼ਣ ਰਾਹੀਂ ਚਾਨਣਾ ਪਾਇਆ ਅਤੇ ਉੱਘੇ ਫਿਲਮਸਾਜ਼ ਡਾ. ਹਰਜੀਤ ਸਿੰਘ ਨੇ ‘ਇੱਕ ਸਫ਼ਰ ਇੱਕ ਦਾਸਤਾਨ’ ਸਿਰਲੇਖ ਹੇਠ ਬਣਾਈ ਦਸਤਾਵੇਜ਼ੀ ਫਿਲਮ ਰਾਹੀਂ ਬਲਰਾਜ ਸਾਹਨੀ ਦੇ ਪੰਜਾਬ ਪ੍ਰਤੀ ਮੋਹ, ਕਲਾ ਦੀ ਸਮਾਜ ਲਈ ਭੂਮਿਕਾ ਅਤੇ ਹੋਰਨਾਂ ਪਹਿਲੂਆਂ ਬਾਰੇ ਚਾਨਣਾ ਪਾਇਆ। ਇਸ ਮੌਕੇ ਫਿਲਮ ਦੇ ਨਿਰਮਾਣ ਨਾਲ ਜੁੜੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ’ਚ ਸਾਹਿਤਕਾਰ, ਰੰਗਕਰਮੀ ਤੇ ਸਾਹਿਤ ਰਸੀਏ ਹਾਜ਼ਰ ਸਨ।
ਡਾਇਰੈਕਟਰ ਭਾਸ਼ਾਵਾਂ ਸ. ਜਸਵੰਤ ਸਿੰਘ ਜ਼ਫ਼ਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਬਲਰਾਜ ਸਾਹਨੀ ਨੂੰ ਮਹਾਨ ਪੰਜਾਬੀ ਸਪੂਤ ਦੇ ਲਕਬ ਨਾਲ ਸੰਬੋਧਿਤ ਕਰਨ ਦਾ ਅਰਥ ਹੈ ਕਿ ਇਸ ਧਰਮ ਨਿਰਪੱਖ ਸ਼ਖ਼ਸੀਅਤ ਨੇ ਆਪਣੀਆਂ ਸਾਹਿਤਕ ਤੇ ਫਿਲਮੀ ਕ੍ਰਿਤਾਂ ਰਾਹੀਂ ਹਮੇਸ਼ਾਂ ਸਾਂਝੀਵਾਲਤਾ, ਭਾਈਚਾਰਕ ਇੱਕਸੁਰਤਾ ਅਤੇ ਸਮਾਜਿਕ ਨਿਆਂ ਦਾ ਹੋਕਾ ਦਿੱਤਾ। ਚਾਹੇ ਫਿਲਮਾਂ ਹੋਣ ਚਾਹੇ ਸਾਹਿਤ ਉਨ੍ਹਾਂ ਆਪਣੀ ਸਿਰਜਣਾ ਲਈ ਹਮੇਸ਼ਾਂ ਆਮ ਲੋਕਾਂ ਦੀਆਂ ਮੁਸ਼ਕਲਾਂ, ਸਾਂਝਾਂ, ਸ਼ਕਤੀਆਂ ਤੇ ਚੰਗਿਆਈਆਂ ਨੂੰ ਅਧਾਰ ਬਣਾਇਆ। ਅਜਿਹੇ ਪੰਜਾਬੀ ਪਿਆਰਿਆਂ ਦੀ ਯਾਦ ਸਾਡੇ ਲਈ ਪ੍ਰੇਰਨਾ ਦਾ ਖਜ਼ਾਨਾ ਹੈ।
 ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਅੱਜ ਕਲਾ ਦਾ ਹਰ ਰੂਪ ਵਪਾਰ ਦਾ ਸਾਧਨ ਬਣ ਚੁੱਕਿਆ ਹੈ ਪਰ ਸ੍ਰੀ ਬਲਰਾਜ ਸਾਹਨੀ ਨੇ ‘ਕਲਾ ਸਮਾਜ ਲਈ’ ਦੇ ਸਿਧਾਂਤ ਨੂੰ ਪਹਿਲ ਦਿੱਤੀ। ਸ੍ਰੀ ਸਾਹਨੀ ਨੇ ਅਜੋਕੇ ਫਿਲਮੀ ਸਿਤਾਰਿਆਂ ਦੇ ਉਲਟ ਉਚੇਰੀ ਪੜ੍ਹਾਈ ਕੀਤੀ ਇਸੇ ਕਾਰਨ ਹੀ ਉਹ ਸਾਹਿਤ ਪੜ੍ਹਨ ਤੇ ਸਾਹਿਤ ਸਿਰਜਣਾ ਨਾਲ ਹਮੇਸ਼ਾ ਜੁੜੇ ਰਹੇ। ਇਲਮ ਅਦਬ ਦਾ ਅਸਰ ਉਨ੍ਹਾਂ ਦੀਆਂ ਫਿਲਮਾਂ ਤੇ ਰਚਨਾਵਾਂ ’ਚੋਂ ਸਾਫ਼ ਝਲਕਦਾ ਹੈ। ਉਨ੍ਹਾਂ ਕਵਿਤਾ ਲਿਖਣ ਨਾਲ ਸ਼ੁਰੂਆਤ ਕੀਤੀ, ਫਿਰ ਨਾਟਕ ਲਿਖੇ।
ਆਪਣੀ ਵਾਰਤਕ ਅਤੇ ਸਫ਼ਰਨਾਮਿਆਂ ਰਾਹੀਂ ਉਚੇਰੀ ਪਹਿਚਾਣ ਬਣਾਈ। ਉਨ੍ਹਾਂ ਨੇ ਅੰਗਰੇਜ਼ੀ ’ਚ ਲਿਖਣ ਦੀ ਸ਼ੁਰੂਆਤ ਕੀਤੀ ਪਰ ਰਵਿੰਦਰ ਨਾਥ ਟੈਗੋਰ ਦੀ ਪ੍ਰੇਰਨਾ ਨਾਲ ਆਪਣੀ ਮਾਂ ਬੋਲੀ ਪੰਜਾਬੀ ’ਚ ਲਿਖਣ ਲੱਗੇ। ਉਨ੍ਹਾਂ ਦੀਆਂ ਰਚਨਾਵਾਂ ’ਚ ਜਿੱਥੇ ਸਮਾਜਵਾਦੀ ਪ੍ਰਭਾਵ ਸੀ ਉੱਥੇ ਉਨ੍ਹਾਂ ਦੀ ਜੀਵਨ ਸ਼ੈਲੀ ਵੀ ਇਸ ਤੋਂ ਅਛੂਤੀ ਨਹੀਂ ਸੀ। ਡਾ. ਬਰਾੜ ਨੇ ਦੱਸਿਆ ਕਿ ਮਰਾਠੀ, ਹਿੰਦੀ, ਅੰਗਰੇਜ਼ੀ ਤੇ ਗੁਜਰਾਤੀ ਭਾਸ਼ਾ ਵਾਲੇ ਲੋਕਾਂ ਨਾਲ ਵਿਚਰਨ ਦੇ ਬਾਵਜ਼ੂਦ ਵੀ ਉਨ੍ਹਾਂ ਦੀ ਲਿਖਤਾਂ ’ਚੋਂ ਠੇਠ ਤੇ ਠੁੱਕਦਾਰ ਪੰਜਾਬੀ ਸਪੱਸ਼ਟ ਦਿਖਾਈ ਦਿੰਦੀ ਹੈ ਅਤੇ ਉਹਨਾਂ ਹੋਰਨਾਂ ਭਾਸ਼ਾਵਾਂ ਦੇ ਸ਼ਬਦ ਵਰਤਣ ਤੋਂ ਗੁਰੇਜ਼ ਕੀਤਾ। ਸਮੁੱਚੇ ਰੂਪ ’ਚ ਉਨ੍ਹਾਂ ਦੀ ਹਰ ਕ੍ਰਿਤ ਸਮਾਜ ਨੂੰ ਸੇਧ, ਹੱਲਾਸ਼ੇਰੀ ਤੇ ਅੱਗੇ ਵਧਣ ਲਈ ਪ੍ਰੇਰਿਤ ਕਰਨ ਵਾਲੀ ਹੈ।
 ‘ਇੱਕ ਸਫ਼ਰ ਇੱਕ ਦਾਸਤਾਨ’ ਦਸਤਾਵੇਜ਼ੀ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ਡਾ. ਹਰਜੀਤ ਸਿੰਘ ਨੇ ਦਸਤਾਵੇਜ਼ੀ ਨੇ ਕਿਹਾ ਕਿ ਭਾਸ਼ਾ ਵਿਭਾਗ ਵੱਲੋਂ ਬਲਰਾਜ ਸਾਹਨੀ ਨੂੰ ਯਾਦ ਕਰਨ ਦੇ ਉੱਦਮ ਦੀ ਸ਼ਲਾਘਾ ਕੀਤੀ ਅਤੇ ਇਸ ਸਮਾਗਮ ਨੇ ਉਸ ਨੂੰ ਦਸਤਾਵੇਜ਼ੀ ਫਿਲਮ ਬਣਾਉਣ ਲਈ ਬਹੁਤ ਉਤਸ਼ਾਹ ਦਿੱਤਾ ਅਤੇ ਬਹੁਤ ਥੋੜ੍ਹੇ ਸਮੇਂ ’ਚ ਉਨ੍ਹਾਂ ਇਹ ਫਿਲਮ ਤਿਆਰ ਕਰ ਲਈ। ਇਸ ਫਿਲਮ ਰਾਹੀਂ ਸ੍ਰੀ ਸਾਹਨੀ ਦਾ ਹਰ ਸਾਲ ਪੰਜਾਬ ਆਉਣਾ ਖ਼ਾਸ ਤੌਰ ’ਤੇ ਪ੍ਰੀਤ ਨਗਰ, ਅੰਮ੍ਰਿਤਸਰ ਅਤੇ ਢੁੱਡੀਕੇ ਆਉਣਾ, ਯਾਦਗਾਰੀ ਫਿਲਮਾਂ ਦੀਆਂ ਝਲਕੀਆਂ ਅਤੇ ਵੱਖ-ਵੱਖ ਸ਼ਖ਼ਸੀਅਤਾਂ ਦੇ ਉਨ੍ਹਾਂ ਨਾਲ ਰਿਸ਼ਤਿਆਂ ਬਾਰੇ ਖ਼ੂਬਸੂਰਤੀ ਨਾਲ ਦੱਸਿਆ ਗਿਆ।
Advertisement
Advertisement
Advertisement
Advertisement
Scroll to Top