Breaking

ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ     ਪੰਜਾਬੀ ਯੂਨੀਵਰਸਿਟੀ ਵਿਖੇ ‘ਸਮਾਰਟ ਸ਼ਨਾਖਤੀ-ਕਮ-ਲਾਇਬ੍ਰੇਰੀ ਕਾਰਡ’ ਸਕੀਮ ਦਾ ਉਦਘਾਟਨ
Wednesday, 29 Jul 2026 | 8:20 am

+91 90915 01313 , +91 90916 01313

punjabbanni@gmail.com
punjabbani@yahoo.com

ਪਾਣੀ ਦੇ ਅੰਡਰਗਰਾਊਡ ਟੈਕ ਵਿਚ ਦਮ ਘੁਟਣ ਕਾਰਾਨ ਮਾਂ ਤੇ ਦੋ ਪੁੱਤਰਾਂ ਦੀ ਹੋਈ ਮੌਤ

ਪਾਣੀ ਦੇ ਅੰਡਰਗਰਾਊਡ ਟੈਕ ਵਿਚ ਦਮ ਘੁਟਣ ਕਾਰਾਨ ਮਾਂ ਤੇ ਦੋ ਪੁੱਤਰਾਂ ਦੀ ਹੋਈ ਮੌਤ

ਦਿੱਲੀ, 22 ਜੁਲਾਈ : ਹਲਦਵਾਨੀ ਦੇ ਗੌਲਾਪਾਰ ਇਲਾਕੇ ਅੰਦਰ ਇਕ ਅੰਡਰਗਰਾਊਡ ਪਾਣੀ ਦੇ ਟੈਕ ਵਿਚ ਦਮ ਘੁੱਟਣ ਕਾਰਨ ਇਕ ਮਾਂ ਤੇ ਉਸਦੇ ਦੋ ਪੁੱਤਰਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਦੌਰਾਨ ਇਕ ਚੌਥਾਵਿਅਕਤੀ ਵੀ ਉਨਾ ਨੂੰ ਬਚਾਉਣ ਲਈ ਟੈਕ ਵਿਚ ਦਾਖਲ ਹੋਇਆ ਸੀ ਪਰ ਉਸਦੀ ਹਾਲਤ ਅਜੇ ਗੰਭੀਰ ਦਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਪੁਲਿਸ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ 46 ਸਾਲਾ ਧਰਮਿੰਦਰ ਬਿਸ਼ਟ ਆਪਣੇ ਘਰ ਵਿੱਚ ਬਣੇ ਅੰਡਰਗਰਾਊਂਡ ਟੈਂਕ ਵਿੱਚ ਪੌੜੀ ਦੀ ਮਦਦ ਨਾਲ ਸ਼ਟਰਿੰਗ ਹਟਾਉਣ ਲਈ ਦਾਖਲ ਹੋਇਆ। ਜਦੋਂ ਉਹ ਕਾਫ਼ੀ ਸਮੇਂ ਤੱਕ ਵਾਪਸ ਨਹੀਂ ਆਇਆ ਤਾਂ ਉਸਦਾ ਛੋਟਾ ਭਰਾ 40 ਸਾਲਾ ਖੁਸ਼ਾਲ ਸਿੰਘ ਉਸਨੂੰ ਬਚਾਉਣ ਲਈ ਟੈਂਕ ਵਿੱਚ ਦਾਖਲ ਹੋਇਆ, ਪਰ ਉਹ ਵੀ ਬੇਹੋਸ਼ ਹੋ ਗਿਆ। ਇਸਤੋਂ ਬਾਅਦ ਉਨ੍ਹਾਂ ਦੀ 65 ਸਾਲਾ ਮਾਂ ਸਰਸਵਤੀ ਦੇਵੀ ਆਪਣੇ ਪੁੱਤਰਾਂ ਦਾ ਪਤਾ ਲਗਾਉਣ ਲਈ ਟੈਂਕ ਵਿੱਚ ਦਾਖਲ ਹੋਈ ਅਤੇ ਉਹ ਵੀ ਬੇਹੋਸ਼ ਹੋ ਗਈ।

ਇਸ ਦੌਰਾਨ ਟੈਂਕ ਦੇ ਨੇੜੇ ਪਰਿਵਾਰ ਦੇ ਖੇਤ ਵਿੱਚ ਕੰਮ ਕਰ ਰਹੇ ਇੱਕ ਕਿਸਾਨ ਭੋਜ ਰਾਮ ਨੇ ਰੌਲਾ ਪਾਇਆ ਅਤੇ ਤਿੰਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਟੈਂਕ ਅੰਦਰ ਦਾਖਲ ਹੋ ਗਿਆ, ਪਰ ਉਹ ਵੀ ਬੇਹੋਸ਼ ਹੋ ਗਿਆ।

ਰੌਲਾ ਸੁਣ ਕੇ ਪਿੰਡ ਵਾਸੀ ਮੌਕੇ ’ਤੇ ਪਹੁੰਚੇ ਅਤੇ ਟੈਂਕ ਦੀ ਕੰਕਰੀਟ ਦੀ ਢੱਕਣੀ ਦਾ ਇੱਕ ਹਿੱਸਾ ਤੋੜ ਕੇ ਚਾਰਾਂ ਨੂੰ ਬਾਹਰ ਕੱਢਣ ਵਿੱਚ ਕਾਮਯਾਬ ਹੋ ਗਏ। ਭੋਜ ਰਾਮ ਨੂੰ ਹੋਸ਼ ਆ ਗਿਆ, ਜਦਕਿ ਧਰਮਿੰਦਰ, ਖੁਸ਼ਾਲ ਅਤੇ ਸਰਸਵਤੀ ਨੂੰ ਉੱਤਰਾਖੰਡ ਦੇ ਹਲਦਵਾਨੀ ਸਥਿਤ ਸੁਸ਼ੀਲਾ ਤਿਵਾਰੀ ਹਸਪਤਾਲ (STH) ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਣ ’ਤੇ ਹੀ ਮ੍ਰਿਤਕ ਐਲਾਨ ਦਿੱਤਾ।

Scroll to Top