Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 11:18 am

+91 90915 01313 , +91 90916 01313

punjabbanni@gmail.com
punjabbani@yahoo.com

ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ

ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ

ਪਟਿਆਲਾ: 24, 2026 – ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਵੱਲੋਂ ਨਵੇਂ ਦਾਖਲ ਹੋਏ ਅੰਡਰ-ਗ੍ਰੈਜੂਏਟ ਵਿਿਦਆਰਥੀਆਂ ਲਈ ਦੋ-ਰੋਜ਼ਾ ਓਰੀਐਂਟੇਸ਼ਨ ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ।ਇਸ ਦਾ ਉਦੇਸ਼ ਵਿਿਦਆਰਥੀਆਂ ਨੂੰ ਕਾਲਜ ਦੇ ਅਕਾਦਮਿਕ ਢਾਂਚੇ, ਪ੍ਰਬੰਧਕੀ ਪ੍ਰੋਟੋਕੋਲ, ਕਾਲਜ ਦੇ ਬੁਨਿਆਦੀ ਢਾਂਚੇ, ਅਤੇ ਵਿਿਦਆਰਥੀਆਂ ਲਈ ਉਪਲਬਧ ਸਹਾਇਤਾ ਕੇਂਦਰਾਂ ਨਾਲ ਵਿਿਦਆਰਥੀਆਂ ਨੂੰ ਰੂਬਰੂ ਕਰਵਾਉਣਾ ਸੀ।

ਆਪਣੇ ਸਵਾਗਤੀ ਭਾਸ਼ਣ ਵਿੱਚ ਕਾਲਜ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਿਹਾ ਕਿ “ਇਸ ਅਹਿਮ ਵਿਚਾਰ-ਵਟਾਂਦਰੇ ਰਾਹੀਂ ਸਾਡਾ ਮੁੱਢਲਾ ਉਦੇਸ਼ ਪ੍ਰਵੇਸ਼ ਪੱਧਰ ਦੇ ਵਿਿਦਆਰਥੀਆਂ ਨੂੰ ਉੱਚ-ਸਿੱਖਿਆ ਦੀ ਕਾਰਜ-ਪ੍ਰਣਾਲੀ ਨਾਲ ਜਾਣੂ ਕਰਵਾਉਣਾ ਹੈ। ਉਹਨਾਂ ਨੂੰ ਸ਼ੁਰੂ ਤੋਂ ਹੀ ਸਾਡੇ ਅਕਾਦਮਿਕ ਮਿਆਰਾਂ, ਕਾਲਜ ਦੀ ਕਾਰਜ-ਸ਼ੈਲੀ ਅਤੇ ਵੱਖ-ਵੱਖ ਕੋਰਸਾਂ ਨਾਲ ਜਾਣੂ ਕਰਵਾ ਕੇ, ਅਸੀਂ ਇੱਕ ਅਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ ਜੋ ਉਹਨਾਂ ਦੀ ਬੌਧਿਕਤਾ, ਅਕਾਦਮਿਕ ਸਫਲਤਾ ਅਤੇ ਪ੍ਰੋਫੈਸ਼ਨਲ  ਵਿਕਾਸ ਨੂੰ ਲਗਾਤਾਰ ਮਿਆਰੀ ਬਣਾਉਣ ਵਿੱਚ ਮਦੱਦ ਕਰੇ।”

ਓਰੀਐਂਟੇਸ਼ਨ ਦੇ ਉਦਘਾਟਨੀ ਦਿਨ ਵਿਸ਼ੇਸ਼ ਤੌਰ ‘ਤੇ ਕਾਮਰਸ, ਮੈਨੇਜਮੈਂਟ, ਅਤੇ ਬੇਸਿਕ ਸਾਇੰਸਜ਼ ਵਿੱਚ ਦਾਖਲਾ ਲੈਣ ਵਾਲੇ ਵਿਿਦਆਰਥੀਆਂ ਨੂੰ ਸੰਬੋਧਤ ਕੀਤਾ ਗਿਆ। ਬੀ.ਕਾਮ ਲਈ ਓਰੀਐਂਟੇਸ਼ਨ ਮੈਡਿਊਲ ਭਾਗ ਪਹਿਲਾ ਬਾਰੇ ਜਾਣਕਾਰੀ ਕਾਮਰਸ ਵਿਭਾਗ ਦੇ ਮੁਖੀ ਪ੍ਰੋ: ਪਰਮਿੰਦਰ ਕੌਰ, ਡਾ: ਦੀਪਿਕਾ ਸਿੰਗਲਾ, ਡਾ: ਗਗਨਦੀਪ ਕੌਰ ਦੀ ਅਗਵਾਈ ਹੇਠ ਦਿੱਤੀ ਗਈ । ਇਸ ਦੇ ਨਾਲ ਹੀ ਬੀਬੀਏ ਭਾਗ-1 ਅਤੇ ਬੀ.ਐਸ.ਸੀ. ਲਈ ਸੈਸ਼ਨ. (ਨਾਨ-ਮੈਡੀਕਲ, ਕੰਪਿਊਟਰ ਸਾਇੰਸ, ਗਣਿਤ, ਅਤੇ ਸੀ.ਐਸ.ਐਮ.) ਭਾਗ-ਪਹਿਲਾ ਬਾਰੇ ਜਾਣਕਾਰੀ ਸ਼ੈਸ਼ਨ ਡਾ: ਸੰਜੇ ਕੁਮਾਰ, ਡਾ: ਰੋਹਿਤ ਸਚਦੇਵਾ, ਅਤੇ ਡਾ: ਵਰੁਣ ਜੈਨ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ।

ਦੂਜੇ ਦਿਨ ਸ਼ੋਸ਼ਲ਼ ਸ਼ਾਇੰਸ਼ਿਜ਼ ਕੰਪਿਊਟਰ ਐਪਲੀਕੇਸ਼ਨਜ਼, ਵੋਕੇਸ਼ਨਲ, ਅਤੇ ਲਾਈਫ ਸਾਇੰਸਜ਼ ਦੇ ਵਿਿਦਆਰਥੀਆਂ (ਬੀ.ਏ. ਭਾਗ-1) ਨੇ ਓਰੀਐਂਟੇਸ਼ਨ ਦੀ ਕਾਰਵਾਈ ਵਿੱਚ ਹਿੱਸਾ ਲਿਆ। ਸੈਸ਼ਨ ਦਾ ਸੰਚਾਲਨ ਪ੍ਰੋ: ਜਗਦੀਪ ਕੌਰ, ਡਾ: ਵੀਰਪਾਲ ਕੌਰ ਅਤੇ ਡਾ: ਵਨੀਤ ਕੌਰ ਨੇ ਕੀਤਾ। ਇਸ ਦੌਰਾਨ ਵਿਿਦਆਰਥੀਆਂ ਨੇ ਬੀ.ਸੀ.ਏ., ਬੀ.ਵੋਕਕੇਸ਼ਨ (ਸਾਫਟਵੇਅਰ ਡਿਵੈਲਪਮੈਂਟ), ਅਤੇ ਬੀ.ਐਸ.ਸੀ. (ਮੈਡੀਕਲ, ਬਾਇਓਟੈਕਨਾਲੋਜੀ ਅਤੇ ਫੈਸ਼ਨ ਡਿਜ਼ਾਈਨ) ਭਾਗ-1 ਦੇ ਸ਼ੈਸ਼ਨ ਦਾ ਆਯੋਜਨ ਪ੍ਰੋ: ਵਿਨੈ ਗਰਗ, ਡਾ: ਕੁਲਦੀਪ ਕੁਮਾਰ ਅਤੇ ਡਾ: ਵੀਨੂੰ ਦੀ ਦੇਖ-ਰੇਖ ਹੇਠ ਆਡੀਟੋਰੀਅਮ ਵਿੱਚ ਕੀਤਾ ਗਿਆ।

Advertisement
Advertisement
Advertisement
Advertisement
Scroll to Top