Breaking

ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ     ਪੰਜਾਬੀ ਯੂਨੀਵਰਸਿਟੀ ਵਿਖੇ ‘ਸਮਾਰਟ ਸ਼ਨਾਖਤੀ-ਕਮ-ਲਾਇਬ੍ਰੇਰੀ ਕਾਰਡ’ ਸਕੀਮ ਦਾ ਉਦਘਾਟਨ
Wednesday, 29 Jul 2026 | 12:13 pm

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਦੇ ਬਾਗਬਾਨਾਂ ਨੇ ਯਾਦਵਿੰਦਰਾ ਗਾਰਡਨ ਪਿੰਜੌਰ ਵਿਖੇ 33 ਵੇਂ ਮੈਂਗੋ ਮੇਲੇ ‘ਚ ਲਿਆ ਹਿੱਸਾ

ਪਟਿਆਲਾ ਦੇ ਬਾਗਬਾਨਾਂ ਨੇ ਯਾਦਵਿੰਦਰਾ ਗਾਰਡਨ ਪਿੰਜੌਰ ਵਿਖੇ 33 ਵੇਂ ਮੈਂਗੋ ਮੇਲੇ ‘ਚ ਲਿਆ ਹਿੱਸਾ

ਪਟਿਆਲਾ, 14 ਜੁਲਾਈ : ਪਟਿਆਲਾ ਦੇ ਬਾਗਬਾਨਾਂ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਹਰਿਆਣਾ ਟੂਰਿਜਮ ਵਿਭਾਗ ਅਤੇ ਬਾਗਬਾਨੀ ਵਿਭਾਗ ਹਰਿਆਣਾ ਵਲੋਂ ਯਾਦਵਿੰਦਰਾ ਗਾਰਡਨ ਪਿੰਜੌਰ (ਪੰਚਕੂਲਾ) ਵਿਖੇ ਮਿਤੀ 10, 11 ਅਤੇ 12 ਜੁਲਾਈ 2026 ਨੂੰ ਕਰਵਾਏ 33 ਵੇਂ ਮੈਂਗੋ ਮੇਲੇ ਵਿਚ ਹਿੱਸਾ ਲਿਆ। ਇਹ ਜਾਣਕਾਰੀ ਦਿੰਦਿਆਂ ਬਾਗਬਾਨੀ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਸੰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਡਾਇਰੈਕਟਰ ਬਾਗਬਾਨੀ ਪੰਜਾਬ ਡਾ. ਮਨੀਸ਼ ਕੁਮਾਰ ਦੇ ਆਦੇਸ਼ਾਂ ਅਨੁਸਾਰ ਉਹ ਤੇ ਸਹਾਇਕ ਡਾਇਰੈਕਟਰ ਡਾ. ਹਰਿੰਦਰਪਾਲ ਸਿੰਘ ਸਮੇਤ ਸਹਿਯੋਗੀ ਕੈਲਾਸ਼ ਕੁਮਾਰ ਬੇਲਦਾਰ, ਮਲਕੀਤ ਸਿੰਘ ਬੇਲਦਾਰ, ਆਦਿ ਸਟਾਫ ਨੇ ਫਲ ਉਤਪਾਦਕਾਂ ਨੂੰ ਮੇਲੇ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਮਿਆਰੀ ਐਂਟਰੀਆਂ ਲੈ ਕੇ ਮੇਲੇ ਵਿਚ ਭਾਗ ਲਿਆ।

ਡਾ. ਸੰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਮੇਲੇ ਵਿਚ ਤਾਜੇ ਫਲਾਂ ਅਤੇ ਅੰਬ ਤੋਂ ਬਣੇ ਪਦਾਰਥਾਂ ਦੀਆਂ ਲਗਭਗ 300 ਕਿਸਮਾਂ ਦੇਖਣ ਨੂੰ ਮਿਲੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿਚ ਵੀ ਬਹੁਤ ਰਕਬਾ ਅੰਬਾਂ ਦੇ ਬਾਗਾਂ ਹੇਠ ਹੈ, ਜਿਸ ਵਿਚ ਦੁਸਹਿਰੀ, ਲੰਗੜਾ, ਚੌਸਾ ਅਤੇ ਅਮਰਪਾਲੀ ਮੁੱਖ ਕਿਸਮਾਂ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਫਲ ਸੁਰੱਖਿਆ ਲੈਬ, ਪਟਿਆਲਾ ਵੱਲੋ ਤਿਆਰ ਕੀਤੇ ਵੱਖ-ਵੱਖ ਤਰ੍ਹਾਂ ਦੇ ਸ਼ੁਕੈਸ਼ ਵੀ ਪ੍ਰਦਰਸ਼ਨੀ ਲਈ ਲਗਾਏ ਗਏ।

ਬਾਗਬਾਨੀ ਵਿਭਾਗ ਵਲੋਂ ਕਿਸਾਨਾਂ ਨੂੰ ਵਧੀਆ ਮਿਆਰੀ ਬੂਟੇ ਉਪਲੱਬਧ ਕਰਵਾਉਣ ਤੋਂ ਲੈ ਕੇ ਬਾਗਾਂਦੀ ਸਾਂਭ ਸੰਭਾਲ ਲਈ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਗਈ।ਫਲਾਂ ਤੋਂ ਤਿਆਰ ਕੀਤੇ ਜਾਣ ਵਾਲੇ ਪਦਾਰਥਾਂ ਦੀ ਟਰੇਨਿੰਗ ਫਲ ਪ੍ਰੋਸੈਸਿੰਗ ਲੈਬ ਵਿਖੇ ਦਿੱਤੀ ਜਾਂਦੀ ਹੈ, ਜਿੱਥੇ ਹਰ ਸਾਲ 1500 ਕਿਸਾਨ/ਘਰੇਲੂ ਔਰਤਾਂ/ਸਿਖਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ, ਬਾਰੇ ਜਾਣੂ ਕਰਵਾਇਆ ਗਿਆ।

Scroll to Top