ਪੰਚਕੂਲਾ ਵਿਚ ਨੌਕਰਾਨੀ ਨੇ ਪਰਿਵਾਰ ਨਾਲ ਮਿਲਕੇ ਮਾਲਕਣ ਨੂੰ ਕੀਤਾ ਕਤਲ : ਜਾਂਚ ਸ਼ੁਰੂ
ਪੰਚਕੂਲਾ, 2 ਅਗਸਤ 2026 : ਹਰਿਆਣਾ ਦੇ ਪੰਚਕੂਲਾ ਸ਼ਹਿਰ ਵਿਚ ਅੱਜ ਉਸ ਵੇਲੇ ਦਹਿਸਤ ਦਾ ਮਾਹੌਲ ਪੈਦਾ ਹੋ ਗਿਆ, ਜਦੋ ਇਕ ਸਾਲਾਂ ਪੁਰਾਣੀ ਨੌਕਰਾਨੀ ਨੇ ਆਪਣੇ ਪਰਿਵਾਰ ਦੇ ਮੈਬਰਾਂ ਨਾਲ ਮਿਲਕੇ ਉਸਦੀ ਮਾਲਕਣ ਨੂੰ ਕਤਲ ਕਰ ਦਿਤਾ ਤੇ ਲਾਸ਼ ਨੂੰ ਛੱਤ ਤੇ ਛਿਪਾ ਦਿਤਾ। ਪੁਲਸ ਨੇ ਇਸ ਮਾਮਲੇ ਦੀ ਜਾਣਕਾਰੀ ਮਿਲਦੇ ਹੀ ਜਾਂਚ ਪੜਤਾਲ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਅਨੁਸਾਰ ਸੈਕਟਰ-21 ਵਿੱਚ ਰਹਿੰਦੀ 70 ਸਾਲਾ ਮਹਿਲਾ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਇਸ ਮਾਮਲੇ ਵਿੱਚ ਮਹਿਲਾ ਦੇ ਘਰ ਲੰਬੇ ਸਮੇਂ ਤੋਂ ਕੰਮ ਕਰ ਰਹੀ ਨੌਕਰਾਣੀ, ਉਸ ਦੇ ਪਤੀ ਅਤੇ ਪੁੱਤਰ ‘ਤੇ ਕਤਲ ਕਰਨ ਦੇ ਦੋਸ਼ ਲੱਗੇ ਹਨ। ਘਟਨਾ ਤੋਂ ਬਾਅਦ ਲਾਸ਼ ਨੂੰ ਘਰ ਦੀ ਛੱਤ ‘ਤੇ ਲੁਕਾਉਣ ਦਾ ਵੀ ਦੋਸ਼ ਹੈ।
ਜਾਂਚ ਨਾਲ ਜੁੜੀ ਜਾਣਕਾਰੀ ਮੁਤਾਬਕ, ਕੁਝ ਗਹਿਣੇ ਗਾਇਬ ਹੋਣ ਤੋਂ ਬਾਅਦ ਬਜ਼ੁਰਗ ਮਹਿਲਾ ਨੇ ਆਪਣੇ ਘਰ ਵਿੱਚ ਕਰੀਬ ਦਸ ਸਾਲਾਂ ਤੋਂ ਕੰਮ ਕਰ ਰਹੀ ਨੌਕਰਾਣੀ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਸੀ। ਦੋਸ਼ ਹੈ ਕਿ ਇਸ ਗੱਲ ਨੂੰ ਲੈ ਕੇ ਵਿਵਾਦ ਵਧ ਗਿਆ, ਜਿਸ ਤੋਂ ਬਾਅਦ ਨੌਕਰਾਣੀ ਨੇ ਆਪਣੇ ਪਤੀ ਅਤੇ ਪੁੱਤਰ ਨਾਲ ਮਿਲ ਕੇ ਮਹਿਲਾ ਦੀ ਹੱਤਿਆ ਕਰ ਦਿੱਤੀ।