Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Saturday, 01 Aug 2026 | 4:34 pm

+91 90915 01313 , +91 90916 01313

punjabbanni@gmail.com
punjabbani@yahoo.com

ਮੇਅਰ ਕੁੰਦਨ ਗੋਗੀਆ ਨੇ ਅਗਰਸੈਨ ਹਸਪਤਾਲ ਵਿਖੇ ਫਰੀ ਮੈਗਾ ਮੈਡੀਕਲ ਚੈਕਅਪ ਕੈਂਪ ਦਾ ਉਦਘਾਟਨ ਕੀਤਾ

ਮੇਅਰ ਕੁੰਦਨ ਗੋਗੀਆ ਨੇ ਅਗਰਸੈਨ ਹਸਪਤਾਲ ਵਿਖੇ ਫਰੀ ਮੈਗਾ ਮੈਡੀਕਲ ਚੈਕਅਪ ਕੈਂਪ ਦਾ ਉਦਘਾਟਨ ਕੀਤਾ

ਪਟਿਆਲਾ, 28 ਮਾਰਚ : ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਅੱਜ ਇੱਥੇ ਅਗਰਸੈਨ ਹਸਪਤਾਲ ਵਿਖੇ ਸਵਰਗੀ ਸ੍ਰੀਮਤੀ ਰਸ਼ਮੀ ਗੁਪਤਾ ਤੇ ਮਾਸਟਰ ਆਸ਼ੂ ਗੁਪਤਾ ਦੀ ਯਾਦ ਵਿੱਚ ਲਗਾਏ ਗਏ ਫਰੀ ਮੈਗਾ ਮੈਡੀਕਲ ਚੈਕਅਪ ਕੈਂਪ ਦਾ ਉਦਘਾਟਨ ਕੀਤਾ। ਕੁੰਦਨ ਗੋਗੀਆ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਅਗਰਸੈਨ ਹਸਪਤਾਲ ਨੂੰ ਵੀ ਲਿਆਂਦਾ ਜਾਵੇਗਾ ਅਤੇ ਇੱਥੇ ਵੀ ਮਰੀਜਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੁਹਈਆ ਕਰਵਾਈ ਜਾਵੇਗੀ।
ਇਸ ਕੈਂਪ ਦੌਰਾਨ ਐਡਵੋਕੇਟ ਵਿਜੇ ਮੋਹਨ ਪ੍ਰਧਾਨ ਅਤੇ ਮੇਬਰ ਐਸ ਡੀ ਕੁਮਾਰ ਸਭਾ ਨੇ ਦੱਸਿਆ ਕ‌ਿ ਇਹ ਕੈਂਪ ਡਾ. ਸੁਰੇਸ਼ ਗੁਪਤਾ ਅਤੇ ਉਨ੍ਹਾਂ ਦੇ ਬੱਚਿਆਂ ਰੀਮਾ, ਰੀਤੂ, ਸ਼ੈਲੀ ਤੇ ਸੂਰਜ ਗੁਪਤਾ ਵੱਲੋਂ ਲਗਵਾਇਆ ‌ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪਲਾਸਟਿਕ ਸਰਜਰੀ ਦੇ ਮਾਹਰ ਡਾ. ਕੁਲਦੀਪ ਗਰਗ, ਹੱਡੀਆਂ ਦੇ ਮਾਹਰ ਡਾ. ਜੇ.ਪੀ ਐਸ ਵਾਲੀਆ, ਸਰਜਰੀ ਦੇ ਡਾ. ਵਿਸ਼ਾਲ ਖਰਬੰਦਾ, ਬੱਚਿਆਂ ਦੇ ਮਾਹਰ ਡਾ. ਪਰਵੀਨ ਮਿੱਤਲ, ਅੱਖਾਂ ਦੇ ਮਾਹਰ ਡਾ. ਵਰਿੰਦਰ ਗਰਗ, ਮੈਡੀਸਨ ਦੇ ਮਾਹਰ ਡਾ. ਹਰਚਰਨ ਸਿੰਘ, ਦੰਦਾਂ ਦੇ ਡਾ. ਮਨਮੀਤ ਕੌਰ, ਈਐਨਟੀ ਦੇ ਡਾ. ਬੀਐਸ ਸੋਹਲ, ਪੈਥੌਲੋਜਿਸਟ ਡਾ ਵਿਕਾਸ ਟੰਡਨ ਦੀ ਟੀਮ ਨੇ 440 ਮਰੀਜਾਂ ਦਾ ਚੈਕਅਪ, 10 ਈਸੀਜ, 88 ਲੈਬਾਰਟਰੀ ਟੈਸਟ ਤੇ 100 ਮਰੀਜਾਂ ਦੇ ਐਕਸਰੇ ਕੀਤੇ। ਇਸ ਦੌਰਾਨ ਬੋਨ ਡੈਨਸਿਟੀ, ਐਨਕਾਂ, ਐਕਸਰੇ, ਕੰਨਾਂ ਦੀ ਸੁਨਣ ਸ਼ਕਤੀ ਦਾ ਟੈਸਟ, ਫੈਫੜਿਆਂ ਦੇ ਟੈਸਟ, ਈਸੀਜੀ, ਲੈਬ ਟੈਸਟ ਸਮੇਤ ਦਵਾਈਆਂ ਤੇ ਟੁਥ ਪੇਸਟ ਵੀ ਦਿੱਤੇ ਗਏ।
Scroll to Top