Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 14 Oct 2026 | 11:25 pm

+91 90915 01313 , +91 90916 01313

punjabbanni@gmail.com
punjabbani@yahoo.com

ਪੀ.ਐੱਸ.ਪੀ.ਸੀ.ਐੱਲ. ਦੇ ਡਾਇਰੈਕਟਰ/ਕੁਮਰਸ਼ੀਅਲ ਦੀ ਨਿਯੁਕਤੀ; ਹਰਸ਼ਰਨ ਕੌਰ ਤ੍ਰੇਹਨ ਨੇ ਸੰਭਾਲਿਆ ਅਹੁਦਾ

ਪੀ.ਐੱਸ.ਪੀ.ਸੀ.ਐੱਲ. ਦੇ ਡਾਇਰੈਕਟਰ/ਕੁਮਰਸ਼ੀਅਲ ਦੀ ਨਿਯੁਕਤੀ; ਹਰਸ਼ਰਨ ਕੌਰ ਤ੍ਰੇਹਨ ਨੇ ਸੰਭਾਲਿਆ ਅਹੁਦਾ

ਪਟਿਆਲਾ,  20 : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਵਿੱਚ ਇੱਕ ਅਹਿਮ ਨਿਯੁਕਤੀ ਕਰਦਿਆਂ, ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਨੇ ਇੱਕ ਬੇਹੱਦ ਤਜਰਬੇਕਾਰ ਅਧਿਕਾਰੀ ਸ੍ਰੀਮਤੀ ਹਰਸ਼ਰਨ ਕੌਰ ਤ੍ਰੇਹਨ ਨੂੰ ਨਵਾਂ ਡਾਇਰੈਕਟਰ/ਕੁਮਰਸ਼ੀਅਲ ਨਿਯੁਕਤ ਕੀਤਾ ਹੈ। ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਨਿਯੁਕਤੀ ਦੋ ਸਾਲਾਂ ਲਈ ਕੀਤੀ ਗਈ ਹੈ। ਨਵ-ਨਿਯੁਕਤ ਡਾਇਰੈਕਟਰ ਨੇ ਅੱਜ ਪਟਿਆਲਾ ਸਥਿਤ ਮੁੱਖ ਦਫ਼ਤਰ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ।

ਇਸ ਵਿਸ਼ੇਸ਼ ਮੌਕੇ ‘ਤੇ ਸੀ.ਏ. ਐੱਸ.ਕੇ. ਬੇਰੀ (ਡਾਇਰੈਕਟਰ/ਫਾਇਨਾਂਸ, ਪੀ.ਐੱਸ.ਪੀ.ਸੀ.ਐੱਲ.), ਇੰਜੀ. ਸੰਜੀਵ ਕੁਮਾਰ ਸੂਦ (ਡਾਇਰੈਕਟਰ/ਟੈਕਨੀਕਲ, ਪੀ.ਐੱਸ.ਟੀ.ਸੀ.ਐੱਲ.), ਅਤੇ ਸੀ.ਏ. ਵਿਨੋਦ ਬਾਂਸਲ (ਡਾਇਰੈਕਟਰ/ਫਾਇਨਾਂਸ, ਪੀ.ਐੱਸ.ਟੀ.ਸੀ.ਐੱਲ.) ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋ ਕੇ ਨਵੇਂ ਡਾਇਰੈਕਟਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਪੇਸ਼ੇਵਰ ਪ੍ਰਾਪਤੀਆਂ ‘ਤੇ ਇੱਕ ਝਾਤ:

ਸ੍ਰੀਮਤੀ ਹਰਸ਼ਰਨ ਕੌਰ ਤ੍ਰੇਹਨ (ਸਪੁੱਤਰੀ ਸਵ. ਸ੍ਰੀ ਮਹਿੰਦਰ ਸਿੰਘ, ਸਾਬਕਾ ਇੰਜੀਨੀਅਰ-ਇਨ-ਚੀਫ਼) ਬਿਜਲੀ ਖੇਤਰ ਵਿੱਚ 35 ਸਾਲਾਂ ਤੋਂ ਵੱਧ ਦਾ ਸ਼ਾਨਦਾਰ ਅਤੇ ਵਿਆਪਕ ਤਜਰਬਾ ਰੱਖਦੇ ਹਨ। ਅਕਤੂਬਰ 2022 ਵਿੱਚ ਇੰਜੀਨੀਅਰ-ਇਨ-ਚੀਫ਼ (ਮਟੀਰੀਅਲ ਮੈਨੇਜਮੈਂਟ) ਵਜੋਂ ਸੇਵਾਮੁਕਤ ਹੋਣ ਤੋਂ ਪਹਿਲਾਂ, ਉਹ ਪੀ.ਐੱਸ.ਪੀ.ਸੀ.ਐੱਲ./ਪੀ.ਐੱਸ.ਟੀ.ਸੀ.ਐੱਲ. ਦੇ ਸਭ ਤੋਂ ਸੀਨੀਅਰ ਅਧਿਕਾਰੀ ਸਨ।

ਆਪਣੇ ਕਰੀਅਰ ਦੌਰਾਨ, ਉਨ੍ਹਾਂ ਨੇ ਟ੍ਰਾਂਸਮਿਸ਼ਨ ਅਤੇ ਥਰਮਲ ਡਿਜ਼ਾਈਨ, ਰੋਪੜ ਥਰਮਲ ਪਲਾਂਟ, ਹਾਈਡਲ ਡਿਜ਼ਾਈਨ ਅਤੇ ਇਨਵੈਸਟਮੈਂਟ ਪ੍ਰਮੋਸ਼ਨ ਸੈੱਲ ਵਰਗੇ ਵਿਭਾਗਾਂ ਵਿੱਚ ਅਹਿਮ ਸੇਵਾਵਾਂ ਨਿਭਾਈਆਂ। ਉਨ੍ਹਾਂ ਨੇ ਸਮਝੌਤਾ ਪੱਤਰਾਂ (MOUs), ਪਾਵਰ ਪਰਚੇਜ਼ ਐਗਰੀਮੈਂਟਸ (PPAs) ਅਤੇ NRSE ਪ੍ਰੋਜੈਕਟਾਂ ‘ਤੇ ਦਸਤਖਤ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਈ। ਇਸ ਤੋਂ ਇਲਾਵਾ, ਡਿਪਟੀ ਚੀਫ਼ ਇੰਜੀਨੀਅਰ/ਰੈਗੂਲੇਸ਼ਨ ਵਜੋਂ ਆਪਣੇ ਲਗਭਗ 5 ਸਾਲਾਂ ਦੇ ਕਾਰਜਕਾਲ ਦੌਰਾਨ, ਉਨ੍ਹਾਂ ਨੇ ਸਪਲਾਈ ਕੋਡ ਅਤੇ ਕਮਰਸ਼ੀਅਲ ਰੈਗੂਲੇਸ਼ਨਜ਼ ਅਤੇ ESIM ਦੇ ਸੁਧਾਰ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ।

ਸੀ.ਈ./ਈ.ਆਈ.ਸੀ. (ਮਟੀਰੀਅਲ ਮੈਨੇਜਮੈਂਟ) ਵਜੋਂ ਸੇਵਾ ਕਰਦਿਆਂ, ਉਨ੍ਹਾਂ ਨੇ 1,000 ਕਰੋੜ ਰੁਪਏ ਤੋਂ ਵੱਧ ਦੇ ਸਾਲਾਨਾ ਬਜਟ ਵਾਲੇ ਖਰੀਦ ਕਾਰਜਾਂ ਨੂੰ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਚਲਾਇਆ। ਉਨ੍ਹਾਂ ਦੀ ਸਮੁੱਚੀ ਸੇਵਾ ਦੌਰਾਨ ਉਨ੍ਹਾਂ ਦੀ ਕਾਰਗੁਜ਼ਾਰੀ ਲਗਾਤਾਰ ‘ਸ਼ਾਨਦਾਰ‘ (Outstanding) ਰਹੀ ਹੈ।

ਅਹੁਦਾ ਸੰਭਾਲਣ ਉਪਰੰਤ, ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਖਪਤਕਾਰਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਅਤੇ ਕਾਰਪੋਰੇਸ਼ਨ ਦੇ ਵਪਾਰਕ ਹਿੱਤਾਂ ਨੂੰ ਮਜ਼ਬੂਤ ​​ਕਰਨ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।

Advertisement
Advertisement
Advertisement
Advertisement
Scroll to Top