Breaking

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ
Monday, 03 Aug 2026 | 6:39 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ 'ਚ ਸੈਲਫ਼ੀ ਪੁਆਇੰਟਾਂ 'ਤੇ ਦਰਸ਼ਕ ਖਿਚਵਾ ਰਹੇ ਯਾਦਗਾਰੀ ਫੋਟੋਆਂ

ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ 'ਚ ਸੈਲਫ਼ੀ ਪੁਆਇੰਟਾਂ 'ਤੇ ਦਰਸ਼ਕ ਖਿਚਵਾ ਰਹੇ ਯਾਦਗਾਰੀ ਫੋਟੋਆਂ

ਪਟਿਆਲਾ, 26 ਫਰਵਰੀ : ਇੱਥੇ ਸ਼ੀਸ਼ ਮਹਿਲ ਵਿਖੇ ਚੱਲ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ‘ਚ ਦਰਸ਼ਕਾਂ ਲਈ ਤਸਵੀਰਾਂ ਖਿਚਵਾਉਣ ਵਾਸਤੇ ਬਣਾਏ ਗਏ ਸੈਲਫ਼ੀ ਪੁਆਇੰਟਾਂ ‘ਤੇ ਵੱਡੀ ਗਿਣਤੀ ਦਰਸ਼ਕ ਆਪਣੀਆਂ ਯਾਦਗਾਰੀ ਫੋਟੋਆਂ ਖਿਚਵਾ ਰਹੇ ਹਨ। ਜਿੱਥੇ ਸ਼ੀਸ਼ ਮਹਿਲ ਦੀ ਵਿਰਾਸਤੀ ਇਮਾਰਤ ਦਰਸ਼ਕਾਂ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣ ਰਹੀ ਹੈ, ਉਥੇ ਹੀ ਇੱਥੇ ਪੁਰਾਣੇ ਸੱਭਿਆਚਾਰ ਤੇ ਵਿਰਸੇ ਨੂੰ ਦਰਸਾਉਂਦੇ ਘਰ, ਚਰਖਾ ਤੇ ਸਿਰ ‘ਤੇ ਪਾਣੀ ਵਾਲਾ ਘੜਾ ਚੁੱਕਣ ਵਾਲਾ ਸੈਲਫ਼ੀ ਕੇਂਦਰ ਦਰਸ਼ਕਾਂ ਨੂੰ ਆਪਣੇ ਨਾਲ ਫੋਟੋਆਂ ਖਿਚਵਾਉਣ ਲਈ ਮਜਬੂਰ ਕਰ ਰਿਹਾ ਹੈ।

ਇਸ ਤੋਂ ਬਿਨ੍ਹਾਂ ਇੱਥੇ ਦਰਸ਼ਕਾਂ ਨੂੰ ਮਿੱਟੀ ਦੇ ਦੀਵੇ ਆਦਿ ਬਣਾਉਣਾ ਸਿਖਾ ਰਹੇ ਘੁਮਿਆਰ ਦੇ ਚੱਕ ‘ਤੇ ਕੰਮ ਕਰਦੇ ਪਿੰਡ ਸਿਉਣਾ ਦੇ ਹਰਨੇਕ ਸਿੰਘ ਨਾਲ ਬਹੁਤ ਸਾਰੇ ਨੌਜਵਾਨ ਕੁੜੀਆਂ-ਮੁੰਡਿਆਂ ਸਮੇਤ ਵੱਡੀ ਉਮਰ ਦੇ ਵਿਅਕਤੀ ਵੀ ਇੱਥੇ ਤਸਵੀਰਾਂ ਖਿਚਵਾ ਰਹੇ ਹਨ। ਜਦਕਿ ਇੱਥੇ ਕਰਤਾਰ ਕੰਬਾਇਨ ਭਾਦਸੋਂ ਵਾਲਿਆਂ ਵੱਲੋਂ ਖੜ੍ਹਾ ਕੀਤਾ ਕਰਤਾਰ ਟਰੈਕਟਰ ਵੀ ਸੈਲਫ਼ੀ ਕਰਵਾਉਣ ਵਾਲਿਆਂ ਦੀ ਭੀੜ ਜੁਟਾ ਰਿਹਾ ਹੈ।

ਇੱਥੇ ਸਿਲਵਰ ਸਟੈਚੂ ਬਣਕੇ ਖੜ੍ਹ ਰਿਹਾ ਗੋਬਿੰਦ ਸਿੰਘ ਪਿੰਡ ਕੋਟਲੀ ਦੇਵਨ ਸ੍ਰੀ ਮੁਕਤਸਰ ਸਾਹਿਬ ਤੋਂ ਆਇਆ ਹੈ, ਜੋ ਕਿ ਦਰਸ਼ਕਾਂ ਨੂੰ ਆਪਣੇ ਨਾਲ ਫੋਟੋਆਂ ਖਿਚਵਾਉਣ ਲਈ ਮਜ਼ਬੂਰ ਕਰ ਰਿਹਾ ਹੈ। ਇਸ ਦਾ ਕਹਿਣਾ ਹੈ ਕਿ ਉਹ ਪਿਛਲੇ 6 ਸਾਲਾਂ ਤੋਂ ਵਿਆਹ ਸ਼ਾਦੀਆਂ, ਜਨਮ ਦਿਨ, ਕਿੱਟੀ ਪਾਰਟੀ ਤੇ ਹੋਰ ਕਿਸੇ ਵੀ ਖੁਸ਼ੀ ਦੇ ਮੌਕੇ ‘ਤੇ ਸਟੈਚੂ ਬਣਕੇ ਲੋਕਾਂ ਦਾ ਮਨਪ੍ਰਚਾਵਾ ਕਰਦਾ ਹੈ।

ਗੋਬਿੰਦ ਸਿੰਘ ਨੇ ਕਿਹਾ ਕਿ ਉਹ ਬੇਰੁਜ਼ਗਾਰ ਨਹੀਂ ਬਲਕਿ ਆਪਣਾ ਬੌਸ ਆਪ ਬਣਕੇ ਆਪਣਾ ਰੋਜ਼ਗਾਰ ਚਲਾ ਰਿਹਾ ਹੈ ਅਤੇ ਨੌਜਵਾਨਾਂ ਨੂੰ ਮਿਹਨਤ ਕਰਨ ਸਮੇਤ ਮਾੜੀਆਂ ਆਦਤਾਂ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕਰਦਾ ਹੈ।

ਇਸੇ ਤਰ੍ਹਾਂ ਗੋਲਡਨ ਸਟੈਚੂ ਬਣਿਆ ਪਿੰਡ ਰਣਬੀਰਪੁਰਾ ਦਾ 12ਵੀਂ ਪਾਸ ਨੌਜਵਾਨ ਅਕਾਸ਼ਦੀਪ ਸਿੰਘ ਸਟੈਚੂ ਆਰਟ ਦਾ ਪ੍ਰਗਟਾਵਾ ਕਰਦਾ ਹੋਇਆ ਵੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣ ਰਿਹਾ ਹੈ। ਉਸਨੇ ਦੱਸਿਆ ਕਿ ਪਿਤਾ ਦੀ ਮੌਤ ਬਾਅਦ ਘਰ ਦਾ ਗੁਜ਼ਾਰਾ ਚਲਾਉਣ ਲਈ ਉਹ ਸਟੈਚੂ ਆਰਟ ਕਰਦੇ ਹੋਏ, ਨਾਲ-ਨਾਲ ਸਰਕਾਰੀ ਨੌਕਰੀ ਲਈ ਵੀ ਤਿਆਰੀ ਕਰ ਰਿਹਾ ਹੈ। ਉਸਨੇ ਕਿਹਾ ਕਿ ਉਸ ਦਾ ਕਹਿਣਾ ਹੈ ਕਿ ਨਸ਼ਿਆਂ ਤੋਂ ਦੂਰ ਰਹਿਕੇ ਕੀਤੀ ਮਿਹਨਤ ਤੇ ਗੋਲਡਨ ਮੈਨ ਬਣਨਾ ਉਸ ਲਈ ਸੋਨੇ ‘ਤੇ ਸੋਹਾਗਾ ਬਣ ਰਹੀ ਹੈ।

Scroll to Top