Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 26 Sep 2026 | 3:54 am

+91 90915 01313 , +91 90916 01313

punjabbanni@gmail.com
punjabbani@yahoo.com

ਸ਼ੀਸ਼ ਮਹਿਲ ਤੇ ਕਿਲ੍ਹਾ ਮੁਬਾਰਕ ਵਿਖੇ ਬੰਦ ਪਏ ਮਿਉਜ਼ੀਅਮ ਆਮ ਲੋਕਾਂ ਲਈ ਖੋਲ੍ਹੇ-ਵਰਜੀਤ ਵਾਲੀਆ

ਸ਼ੀਸ਼ ਮਹਿਲ ਤੇ ਕਿਲ੍ਹਾ ਮੁਬਾਰਕ ਵਿਖੇ ਬੰਦ ਪਏ ਮਿਉਜ਼ੀਅਮ ਆਮ ਲੋਕਾਂ ਲਈ ਖੋਲ੍ਹੇ-ਵਰਜੀਤ ਵਾਲੀਆ

ਪਟਿਆਲਾ, 25 ਫਰਵਰੀ : ਪੰਜਾਬ ਦੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਨੇ ਇੱਥੇ ਸ਼ੀਸ਼ ਮਹਿਲ ਅਤੇ ਕਿਲ੍ਹਾ ਮੁਬਾਰਕ ਵਿਖੇ ਬੰਦ ਪਏ ਮਿਉਜ਼ੀਅਮ ਆਮ ਲੋਕਾਂ ਦੇ ਦੇਖਣ ਲਈ ਖੋਲ੍ਹ ਦਿੱਤੇ ਹਨ। ਜਿੱਥੇ ਕਿਲ੍ਹਾ ਮੁਬਾਰਕ ਦੇ ਦਰਬਾਰ ਹਾਲ ਵਿਖੇ ਮਿਉਜ਼ੀਅਮ ਵਿੱਚ ਪਈਆਂ ਪੁਰਾਤਨ ਵਸਤਾਂ ਦੇਖਣ ਲਈ ਵੱਡੀ ਗਿਣਤੀ ਦਰਸ਼ਕ ਪੁੱਜ ਰਹੇ ਹਨ, ਉਥੇ ਹੀ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਵਿੱਚ ਵੀ ਸ਼ੀਸ਼ ਮਹਿਲ ਦੇ ਨਵੀਨੀਕਰਨ ਉਪਰੰਤ ਖੋਲ੍ਹੇ ਗਏ ਮਿਉਜ਼ੀਅਮ ਨੂੰ ਦੇਖਣ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।

ਇਹ ਪ੍ਰਗਟਾਵਾ ਕਰਦਿਆਂ ਪਟਿਆਲਾ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਵਿਭਾਗ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਹੇਠ ਪੰਜਾਬ ਸਰਕਾਰ ਰਾਜ ਦੀ ਵਿਰਾਸਤੀ ਧਰੋਹਰ ਸੰਭਾਲਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸੇ ਤਹਿਤ ਹੀ ਪਟਿਆਲਾ ਦੀਆਂ ਵਿਰਾਸਤੀ ਇਮਾਰਤਾਂ, ਕਿਲ੍ਹਾ ਮੁਬਾਰਕ ਅਤੇ ਸ਼ੀਸ਼ ਮਹਿਲ ਵਿਖੇ ਪਟਿਆਲਾ ਵਿਰਾਸਤੀ ਮੇਲੇ ਦੌਰਾਨ ਇਹ ਦੋਵੇਂ ਮਿਉਜ਼ੀਅਮ ਆਮ ਲੋਕਾਂ ਦੇ ਦੇਖਣ ਲਈ ਖੋਲ੍ਹ ਦਿੱਤੇ ਗਏ ਹਨ।

ਸ਼ੀਸ਼ ਮਹਿਲ ਵਿਖੇ ਖੋਲ੍ਹੇ ਗਏ ਮਿਉਜ਼ੀਅਮ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ। ਇਨ੍ਹਾਂ ਵਿੱਚ 1 ਨੰਬਰ ਚੀਨੀ ਕਲਾ ਗੈਲਰੀ ਹੈ, ਜਿੱਥੇ ਪੌਟਰੀ, ਬੁੱਧ ਤੇ ਹੋਰ ਧਰਮਾਂ ਨਾਲ ਸਬੰਧਤ ਫੋਟੋਆਂ ਤੇ ਹੋਰ ਸਾਜੋ ਸਮਾਨ ਸਜਾਇਆ ਗਿਆ ਹੈ। ਇਸੇ ਤਰ੍ਹਾਂ 2 ਨੰਬਰ ਗੈਲਰੀ ਵਿੱਚ ਮਹਾਨ ਸ਼ਖ਼ਸੀਅਤਾਂ ਦੇ ਸਕੱਲਚਰ ਪਏ ਹਨ, ਜਿਨ੍ਹਾਂ ‘ਚ ਪਟਿਆਲਾ ਰਿਆਸਤ ਸਮੇਤ ਹੋਰ ਸ਼ਖ਼ਸੀਅਤਾਂ ਦੇ ਪੱਥਰ ਦੇ ਤਰਾਸ਼ੇ ਬੁੱਤ ਸਜਾਏ ਗਏ ਹਨ।

ਪੋਰਟਰੇਟ ਤੇ ਕੋਲਾਜ ਵਾਲੀ 3 ਨੰਬਰ ਗੈਲਰੀ ਵਿਖੇ ਵੱਖ-ਵੱਖ ਤਰ੍ਹਾਂ ਦੀਆਂ ਪੇਟਿੰਗਜ਼ ਤੇ ਕੋਲਾਜ ਸਜੇ ਹੋਏ ਹਨ। ਜਦਕਿ 4 ਨੰਬਰ ਗੈਲਰੀ ਪ੍ਰਾਚੀਨ ਮੂਰਤੀ ਕਲਾ ਗੈਲਰੀ ਹੈ, ਜਿੱਥੇ ਕਿ ਪੁਰਾਤਨ ਮੂਰਤੀਆਂ ਤੇ ਹੋਰ ਸਾਜੋ ਸਮਾਨ ਰੱਖਿਆ ਗਿਆ ਹੈ। ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਵਿੱਚ ਆਉਣ ਵਾਲੇ ਦਰਸ਼ਕ ਹੁੰਮ-ਹੁੰਮਾ ਕੇ ਇਸ ਮਿਉਜੀਅਮ ਨੂੰ ਦੇਖ ਰਹੇ ਹਨ। ਦਰਸ਼ਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਪੰਜਾਬ ਸਰਕਾਰ ਨੇ ਇਹ ਮਿਉਜ਼ੀਅਮ ਖੋਲ੍ਹ ਕੇ ਪਟਿਆਲਾ ਵਾਸੀਆਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ।

ਇਸੇ ਤਰ੍ਹਾਂ ਹੀ ਕਿਲ੍ਹਾ ਮੁਬਾਰਕ ਵਿਖੇ ਦਰਬਾਰ ਹਾਲ ਦੇ ਖੋਲ੍ਹੇ ਗਏ ਮਿਉਜ਼ੀਅਮ ਬਾਰੇ ਦੱਸਦਿਆਂ ਵਿਭਾਗ ਦੇ ਕਾਰਜਕਾਰੀ ਸਹਾਇਕ ਮੈਡਮ ਸ਼ਰੀਨ ਨੇ ਦੱਸਿਆ ਕਿ ਇਸ ਮਿਉਜ਼ੀਅਮ ਵਿਖੇ ਵੀ ਅਹਿਮ ਪੁਰਾਤਨ ਵਸਤਾਂ ਪਈਆਂ ਹਨ, ਇਸ ਮਿਉਜ਼ੀਮਅ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਇੱਕ ਪੁਰਾਤਨ ਵਸਤਾਂ ਗੈਲਰੀ ਤੇ ਦੂਜੀ ਪੁਰਾਤਨ ਹਥਿਆਰ (ਆਰਮਜ ਤੇ ਆਰਮਰ) ਗੈਲਰੀ। ਇੱਥੇ ਪੁਰਾਤਨ ਝਾੜ ਫਾਨੂਸ (ਸ਼ੈਂਡਲੇਅਰ), ਇੱਕ ਮਿਆਨ ‘ਚ ਦੋ ਤਲਵਾਰਾਂ, ਗੁਰੂ ਗੋਬਿੰਦ ਸਿੰਘ ਜੀ ਦੀ ਅਸਲ ਤਸਵੀਰ, ਕਟਾਰ, ਮਿਉਰਲ ਪੇਟਿੰਗਜ਼, ਪਹਿਲੀਆਂ ਲਾਂਚ ਹੋਈਆਂ ਇਟਾਲਾ ਤੇ ਫਇਏਟ ਕਾਰਾਂ, ਕੋਲਕਾਤਾ ਤੋਂ ਤਿਆਰ ਹੋਈ ਚਾਂਦੀ ਦੀ ਬੱਘੀ, ਡ੍ਰੈਸਿੰਗ ਟੇਬਲਜ਼ ਆਦਿ ਇਹ ਸਭ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਹਨ।

ਵਰਜੀਤ ਵਾਲੀਆ ਨੇ ਕਿਹਾ ਕਿ ਪਟਿਆਲਵੀਆਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਇਹ ਦੋਵੇਂ ਬੰਦ ਪਏ ਮਿਉਜ਼ੀਅਮ ਆਮ ਲੋਕਾਂ ਲਈ ਖੋਲ੍ਹ ਦਿੱਤੇ ਗਏ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪੁਰਾਤਨ ਵਸਤਾਂ ਦੇਖਣ ਲਈ ਇੱਕ ਵਾਰ ਜ਼ਰੂਰ ਇਨ੍ਹਾਂ ਥਾਵਾਂ ਦਾ ਦੌਰਾ ਕਰਨ ਅਤੇ ਆਪਣੀ ਅਮੀਰ ਵਿਰਾਸਤੀ ਧਰੋਹਰ ਦੇ ਦਿਦਾਰ ਕਰਨ। ਉਨ੍ਹਾਂ ਕਿਹਾ ਕਿ ਇਹ ਸਾਰਾ ਸਾਜੋ ਸਮਾਨ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੁਰੱਖਿਅਤ ਕਰ ਲਿਆ ਗਿਆ ਹੈ।

Advertisement
Advertisement
Advertisement
Advertisement
Scroll to Top