Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 27 Sep 2026 | 7:12 pm

+91 90915 01313 , +91 90916 01313

punjabbanni@gmail.com
punjabbani@yahoo.com

ਮਹੀਨਾਵਾਰ ਪ੍ਰੋਗਰਾਮ 'ਮੰਗਲਕਾਮਨਾ' ਇਸ ਵਾਰ ਸ਼ਾਸਤਰੀ ਗਾਇਨ ਨੂੰ ਰਿਹਾ ਸਮਰਪਿਤ

ਮਹੀਨਾਵਾਰ ਪ੍ਰੋਗਰਾਮ 'ਮੰਗਲਕਾਮਨਾ' ਇਸ ਵਾਰ ਸ਼ਾਸਤਰੀ ਗਾਇਨ ਨੂੰ ਰਿਹਾ ਸਮਰਪਿਤ

ਪਟਿਆਲਾ, 10 ਦਸੰਬਰ- ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਇਆ ਜਾਂਦਾ ਮਹੀਨਾਵਾਰ ਪ੍ਰੋਗਰਾਮ ‘ਮੰਗਲਕਾਮਨਾ’ ਇਸ ਵਾਰ ਸ਼ਾਸਤਰੀ ਗਾਇਨ ਨੂੰ ਸਮਰਪਿਤ ਰਿਹਾ। ਵਿਭਾਗ ਦੇ ‘ਪ੍ਰੋ. ਦਲਜੀਤ ਸਿੰਘ ਯਾਦਗਾਰ ਹਾਲ’ ਵਿੱਚ ਕਰਵਾਏ ਇਸ ਪ੍ਰੋਗਰਾਮ ਦਾ ਆਰੰਭ ਥਾਪਰ ਯੂਨੀਵਰਸਿਟੀ ਤੋਂ ਪਧਾਰੇ ਡਾ. ਹੁਸਨਬੀਰ ਪੰਨੂ ਨੇ ਗ਼ਜ਼ਲ ਅਤੇ ਤਰਾਨਾ ਗਾਇਕੀ ਨਾਲ਼ ਹੋਇਆ। ਕੋਲਕਾਤਾ ਤੋਂ ਪਧਾਰੀ ਪ੍ਰਸਿੱਧ ਸ਼ਾਸਤਰੀ ਗਾਇਕਾ ਸ੍ਰੀਮਤੀ ਪ੍ਰਿਯੰਕਾ ਮਿਤਰਾ ਨੇ ਰਾਗ ਭੀਮਪਲਾਸੀ ਵਿਚ ਦੋ ਬੰਦਿਸ਼ਾਂ ਦੀ ਪੇਸ਼ਕਾਰੀ ਦਿੱਤੀ।

ਸ੍ਰੀਮਤੀ ਕੌਸ਼ਿਕੀ ਚਕ੍ਰਬਰਤੀ ਅਤੇ ਪੰ. ਉਲਹਾਸ ਕਸ਼ਾਲਕਰ ਤੋਂ ਤਾਲੀਮ ਪ੍ਰਾਪਤ ਗਾਇਕਾ ਨੇ ਰਾਗਦਾਰੀ ਦੀ ਵਿਧੀਬੱਧ ਪੇਸ਼ਕਾਰੀ ਦਿੱਤੀ। ਉਸ ਦੀ ਦਮਦਾਰ ਆਵਾਜ਼ ਵਿਚੋਂ ਵਰ੍ਹਿਆਂ ਦੀ ਕਠਿਨ ਸਾਧਨਾ ਝਲਕ ਰਹੀ ਸੀ ਅਤੇ ਗਲੇ ਦੀ ਤਿਆਰੀ ਵੀ ਬਾਕਮਾਲ ਸੀ। ਉਪਰੰਤ ਰਾਗ ਪਹਾੜੀ ਵਿਚ ਇੱਕ ਉਪ-ਸ਼ਾਸਤਰੀ ਬੰਦਿਸ਼ ਦੀ ਮਨੋਹਰ ਪੇਸ਼ਕਾਰੀ ਦਿੱਤੀ। ਸ੍ਰੀਮਤੀ ਮਿਤਰਾ ਨੇ ਆਪਣੇ ਗਾਇਨ ਦੀ ਸਮਾਪਤੀ ਰਾਗ ਭੈਰਵੀ ਵਿਚ ਇੱਕ ਸੁੰਦਰ ਭਜਨ ‘ਤੁਮ ਆ ਜਾਨਾ ਭਗਵਾਨ’ ਨਾਲ ਕੀਤੀ ਅਤੇ ਮਾਹੌਲ ਨੂੰ ਅਧਿਆਤਮਿਕ ਰੰਗ ਵਿਚ ਰੰਗ ਦਿੱਤਾ। ਤਬਲੇ ਉੱਤੇ ਸੁੰਦਰ ਸੰਗਤੀ ਸ੍ਰੀ ਜੈਦੇਵ ਅਤੇ ਹਾਰਮੋਨੀਅਮ ਉੱਤੇ ਜਨਾਬ ਅਲੀ ਅਕਬਰ ਨੇ ਕੀਤੀ।

ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਕਲਾਕਾਰਾਂ ਅਤੇ ਸ੍ਰੋਤਿਆਂ ਦਾ ਸੁਆਗਤ ਕਰਦੇ ਹੋਏ ਕਿਹਾ ਕਿ ਅਜਿਹੀਆਂ ਪੇਸ਼ਕਾਰੀਆਂ ਵਿਦਿਆਰਥੀਆਂ ਅੰਦਰ ਕਲਾਵਾਂ ਪ੍ਰਤੀ ਸੰਸਕਾਰ ਅਤੇ ਸਮਝ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਹਨਾਂ ਨੂੰ ਵਿਰਾਸਤੀ ਕਲਾਵਾਂ ਨਾਲ਼ ਜੋੜਨ ਵੱਲੀ ਨਿੱਗਰ ਉਪਰਾਲਾ ਹੈ।

ਯੂਨੀਵਰਸਿਟੀ ਦੇ ਵਿੱਤ ਅਫ਼ਸਰ ਡਾ. ਪ੍ਰਮੋਦ ਅਗਰਵਾਲ ਅਤੇ ਵਿਤ ਵਿਭਾਗ ਤੋਂ ਸ੍ਰੀ ਰਜਨੀਸ਼ ਸ਼ਰਮਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਹਾਜ਼ਰ ਸ੍ਰੋਤਿਆਂ ਵਿਚ ਡਾ. ਅਲੰਕਾਰ ਸਿੰਘ, ਸ੍ਰੀਮਤੀ ਮੋਨੀਸ਼ਾ ਬੈਨਰਜੀ, ਡਾ. ਰਾਜਵੀਰ ਕੌਰ, ਡਾ. ਡੈਨੀ ਸ਼ਰਮਾ, ਗੁਰਦੀਪ ਕੌਰ, ਰਮਨਜੀਤ ਕੌਰ, ਨਰਿੰਦਰ ਪਾਲ ਸਿੰਘ ਆਦਿ ਵਿਸ਼ੇਸ਼ ਰੂਪ ਵਿਚ ਸ਼ਾਮਿਲ ਰਹੇ।

ਡਾ. ਨਿਵੇਦਿਤਾ ਸਿੰਘ ਵੱਲੋਂ ਕਲਾਕਾਰਾਂ ਅਤੇ ਸ੍ਰੋਤਿਆਂ ਦਾ ਧੰਨਵਾਦ ਕਰਦੇ ਹੋਏ ਮੰਗਲਕਾਮਨਾ ਦੇ ਇਸ ਮੰਚ ਤੋਂ ਭਵਿੱਖ ਵਿੱਚ ਹੋਣ ਵਾਲ਼ੀਆਂ ਪੇਸ਼ਕਾਰੀਆਂ ਬਾਰੇ ਦੱਸਿਆ ਗਿਆ।

Advertisement
Advertisement
Advertisement
Advertisement
Scroll to Top