Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 27 Sep 2026 | 7:12 pm

+91 90915 01313 , +91 90916 01313

punjabbanni@gmail.com
punjabbani@yahoo.com

ਡੀ.ਸੀ.ਪੀ.ਓ. ਵੱਲੋਂ ਲਾਵਾਰਿਸ ਬੱਚੀ ਦੇ ਪਰਿਵਾਰ ਦੀ ਪਛਾਣ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ

ਡੀ.ਸੀ.ਪੀ.ਓ. ਵੱਲੋਂ ਲਾਵਾਰਿਸ ਬੱਚੀ ਦੇ ਪਰਿਵਾਰ ਦੀ ਪਛਾਣ ਲਈ ਲੋਕਾਂ ਨੂੰ ਸਹਿਯੋਗ ਦੀ ਅਪੀਲ

ਪਟਿਆਲਾ 10 ਦਸੰਬਰ : ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪਟਿਆਲਾ ਰੂਪਵੰਤ ਕੌਰ ਨੇ ਦੱਸਿਆ ਹੈ ਕਿ ਪਿਛਲੇ ਦਿਨਾਂ ਵਿੱਚ 29 ਨਵੰਬਰ 2025  ਰਾਤ ਨੂੰ ਇਕ ਲਾਵਾਰਿਸ ਬੱਚੀ ਰਾਜਪੁਰਾ ਰੇਲਵੇ ਸਟੇਸ਼ਨ ਵਿੱਚ ਟਰੇਨ ਵਿੱਚ ਇੱਕ ਅਨਜਾਣ ਔਰਤ ਨੂੰ ਮਿਲੀ,  ਜੋ ਕਿ ਨਾਭਾ ਦੀ ਰਹਿਣ ਵਾਲੀ ਸੀ । ਉਹ ਬੱਚੀ ਨੂੰ ਆਪਣੇ ਨਾਲ ਨਾਭਾ ਲੈ ਗਈ ਤੇ ਉਸ ਨੇ ਨਾਭਾ ਰੇਲਵੇ ਸਟੇਸ਼ਨ ਪਹੁੰਚਾ ਕੇ 1098 ਚਾਈਲਡ ਹੈਲਪ ਲਾਈਨ ‘ ਤੇ ਫੋਨ ਕਰਕੇ ਬੱਚੀ ਬਾਰੇ ਜਾਣਕਾਰੀ ਦਿੱਤੀ। ਬੱਚੀ ਨੇ ਦੱਸਿਆ ਕਿ ਉਸ ਦੇ ਮਾਤਾ ਪਿਤਾ ਖੰਨਾ ਦੇ ਰਹਿਣ ਵਾਲੇ ਹਨ ਅਤੇ ਮਾਂ ਖੇਤਾਂ ਵਿੱਚ ਆਲੂ ਪੱਟਣ ਦਾ ਕੰਮ ਕਰਦੀ ਹੈ ।

ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਦੱਸਿਆ ਕਿ ਬੱਚੀ ਦਾ ਨਾਂ ਬਿਊਟੀ,  ਉਮਰ 7 ਸਾਲ ਹੈ ਅਤੇ ਬੱਚੀ ਦਾ ਰੰਗ ਸਾਂਵਲਾ ਹੈ । ਬੱਚੀ ਦਾ ਕੱਦ ਤਕਰੀਬਨ 4 ਫੁੱਟ ਹੈ। ਜਿਸ ਸਮੇਂ ਬੱਚੀ ਮਿਲੀ ਉਸ ਸਮੇਂ ਬੱਚੀ ਨੇ ਕਰੀਮ ਰੰਗ ਦਾ ਕਮੀਜ਼,  ਗੁਲਾਬੀ ਪਲਾਜੋ, ਪੀਲਾ ਤੇ ਸੰਤਰੀ ਰੰਗ ਦੀ ਕੋਟੀ, ਕਰੀਮ ਤੇ ਕਾਲੇ ਰੰਗ ਦੇ ਡਿਜ਼ਾਇਨ ਵਾਲਾ ਸ਼ੋਲ ਲਿਆ ਹੋਇਆ ਸੀ ਅਤੇ ਪੈਰਾਂ ਵਿੱਚ ਚੱਪਲ ਪਾਈ ਹੋਈ ਸੀ ।

ਉਹਨਾਂ ਕਿਹਾ ਕਿ ਜੇਕਰ ਇਸ ਬੱਚੀ ਦੇ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਕਮਰਾ ਨੰ: 150 ਬਲਾਕ ਸੀ ਐਕਸਟੈਂਸ਼ਨ ਮਿੰਨੀ ਸਕੱਤਰੇਤ ਪਟਿਆਲਾ ਫੋਨ ਨੰ: 0175-2353523 ਅਤੇ 1098 ਚਾਈਲਡ ਹੈਲਪ ਲਾਈਨ ਪਟਿਆਲਾ ਤੇ ਸੰਪਰਕ ਕਰ ਸਕਦੇ ਹਨ।

Advertisement
Advertisement
Advertisement
Advertisement
Scroll to Top