Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Friday, 31 Jul 2026 | 1:53 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਸ਼ਾਇਰ ਸ਼ਮੀਲ ਦੀ ਪੁਸਤਕ 'ਤੇਗ' ਉੱਪਰ ਕਰਵਾਈ  ਗੋਸ਼ਟੀ

ਪੰਜਾਬੀ ਯੂਨੀਵਰਸਿਟੀ ਦੇ ਵੱਲੋਂ ਸ਼ਾਇਰ ਸ਼ਮੀਲ ਦੀ ਪੁਸਤਕ 'ਤੇਗ' ਉੱਪਰ ਕਰਵਾਈ  ਗੋਸ਼ਟੀ

ਪਟਿਆਲਾ, 12 ਨਵੰਬਰ – ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੀ ਸਾਹਿਤ ਸਭਾ ਵੱਲੋਂ ਪ੍ਰਸਿੱਧ ਪੰਜਾਬੀ ਸ਼ਾਇਰ ਸ਼ਮੀਲ ਦੀ ਨਵੀਂ ਕਾਵਿ-ਪੁਸਤਕ ‘ਤੇਗ’ ਦੇ ਅੰਗ–ਸੰਗ ਕੁਝ ਪਲ’ ਸਿਰਲੇਖ ਤਹਿਤ ਇੱਕ ਵਿਚਾਰ-ਗੋਸ਼ਟੀ ਕਰਵਾਈ ਗਈ। ਇਸ ਸਮਾਗਮ ਦੇ ਆਰੰਭ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ‘ਪੰਜਾਬੀ’ ਨੇ ਪੁੱਜੇ ਸਾਹਿਤਕਾਰਾਂ, ਅਧਿਆਪਕਾਂ,  ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਸੱਤ ਪੁਸਤਕਾਂ ਦੇ ਰਚੈਤਾ ਸ਼ਾਇਰ ਸ਼ਮੀਲ ਨੇ ਪੰਜਾਬੀ ਕਵਿਤਾ ਨੂੰ ਨਵਾਂ ਮੁਹਾਵਰਾ ਪ੍ਰਦਾਨ ਕੀਤਾ ਹੈ। ਉਸਦੀਆਂ ਕਵਿਤਾਵਾਂ ਵਿੱਚੋਂ ਸਮਾਜ ਦੇ ਨਾਲ-ਨਾਲ ਅਧਿਆਤਮਵਾਦੀ ਸੰਕਲਪ ‘ਤੇ ਸਰੋਕਾਰ ਵਿਸ਼ੇਸ਼ ਤੌਰ ‘ਤੇ ਸਾਹਮਣੇ ਆਉਂਦੇ ਹਨ। ਉਹਨਾਂ ਕਿਹਾ ਕਿ ਅੱਜ ਦੀ ਭੱਜ–ਦੌੜ ਭਰੀ ਜ਼ਿੰਦਗੀ ਵਿੱਚ ਇਹ ਕਿਤਾਬ ਪਾਠਕ ਨੂੰ ਸਹਿਜਤਾ ਤੇ ਸ਼ਾਂਤ ਅਵਸਥਾ ਵਿੱਚ ਲੈ ਜਾਂਦੀ ਹੈ।

ਸ਼ਾਇਰ ਸ਼ਮੀਲ ਨੇ ਆਪਣੀ ਪੁਸਤਕ ‘ਤੇਗ’ ਵਿਚਲੀਆਂ  ਕਵਿਤਾਵਾਂ ਦੇ ਪਿਛੋਕੜ ਅਤੇ ਰਚਨਾ ਪਲਾਂ ਦੇ ਗੁੱਝੇ ਰਹੱਸਾਂ ਨਾਲ ਸਾਂਝ ਪੁਆਈ। ਉਹਨਾਂ ਨੇ ਕਿਤਾਬ ਨੂੰ ਲਿਖਣ ਦੇ ਸਬੱਬ ਬਾਰੇ ਦੱਸਿਆ ਕਿ ਜਦੋਂ ਉਨ੍ਹਾਂ ਸ੍ਰੀ ਦਸਮ ਗ੍ਰੰਥ ਨੂੰ ਪੜ੍ਹਨਾ ਆਰੰਭ ਕੀਤਾ ਤਾਂ ਕੁਝ ਕਵਿਤਾਵਾਂ ਸਹਿਜੇ ਹੀ ਉਸਦੇ  ਮਨ ਵਿੱਚ ਪੈਦਾ ਹੋਣੀਆਂ ਆਰੰਭ ਹੋ ਗਈਆਂ, ਜੋ ਸਮੂਹਿਕ ਰੂਪ ਵਿਚ ਇਸ ਕਾਵਿ-ਪੁਸਤਕ ਦਾ ਆਧਾਰ ਬਣੀਆਂ। ਉਹਨਾਂ ਨੇ ਅੱਗੇ ਆਪਣੀ ਗੱਲ ਸਵੈ-ਸਿਰਜਤ ਸਵਾਲਾਂ ਅਤੇ ਉਹਨਾਂ ਦੇ ਜਵਾਬ ਦੇਣ ਦੇ ਰੂਪ ਵਿੱਚ ਜਾਰੀ ਰੱਖੀ। ਇਹਨਾਂ ਸਵਾਲਾਂ ਵਿੱਚ ਧਰਮ ਕੀ ਹੈ? ਸੰਤ-ਸਿਪਾਹੀ ਦਾ ਕੀ ਅਰਥ ਹੈ? ਸੰਤ ਜਾਂ ਸਾਧੂ ਕਿਸਨੂੰ ਕਿਹਾ ਜਾ ਸਕਦਾ ਹੈ? ਤੇਗ ਦੇ ਮੂਲ ਅਰਥ ਕੀ ਹਨ? ਹਥਿਆਰਾਂ ਦਾ ਧਰਮ ਨਾਲ ਕੀ ਸੰਬੰਧ ਹੈ ਆਦਿ ਸ਼ਾਮਿਲ ਸਨ। ਇਸ ਮੌਕੇ ਉਹਨਾਂ ਨੇ ਆਪਣੀਆਂ ਕੁਝ ਕਵਿਤਾਵਾਂ ਦਾ ਪਾਠ ਵੀ ਕੀਤਾ।

ਡਾ. ਗੁਰਮੁਖ ਸਿੰਘ ਨੇ ਚਰਚਾ ਕਰਨ ਤੋਂ ਪਹਿਲਾਂ ਦੱਸਿਆ ਕਿ ਸ਼ਾਇਰ ਇਸ ਸਮੇਂ ਕੈਨੇਡਾ ਵਿੱਚ ਪ੍ਰਸਾਰਿਤ ਹੋਣ ਵਾਲੇ ਰੈੱਡ.ਐੱਫ.ਐੱਮ ਉੱਤੇ ਪ੍ਰਾਈਮ-ਟਾਈਮ ਪ੍ਰੋਗਰਾਮ ਕਰ ਰਹੇ ਹਨ। ਉਹਨਾਂ ਨੇ ‘ਤੇਗ’ ਕਿਤਾਬ ਦਾ ਮਹੱਤਵ ਦਰਸਾਉਂਦਿਆਂ ਕਿਹਾ ਕਿ ਇਹ ਕਿਤਾਬ ਨਾ ਕੇਵਲ ਪਾਠਕ ਲਈ ਮਹੱਤਵਪੂਰਨ ਹੈ ਸਗੋਂ ਕਿਸੇ ਨੂੰ ਤੋਹਫ਼ੇ ਵਜੋਂ ਭੇਂਟ ਕਰਨ ਲਈ ਵੀ ਉੱਤਮ ਵਸਤੂ ਹੈ। ਇਸ ਕਿਤਾਬ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਕਿਹਾ ਕਿ ਇਹ ਕਿਤਾਬ ਹਿੰਸਾ ਦੇ ਸੰਕਲਪ ਨੂੰ ਨਵੇਂ ਸਿਰਿਉਂ ਪਰਿਭਾਸ਼ਤ ਕਰਨ ਦਾ ਇੱਕ ਅਹਿਮ ਸਰੋਤ ਹੈ।

ਸਮਾਗਮ ਵਿੱਚ ਸ਼ਾਮਲ ਨਾਵਲਕਾਰ ਜਸਬੀਰ ਮੰਡ ਵੱਲੋਂ ਚਰਚਾ ਕਰਦਿਆ ਸ਼ਮੀਲ ਬਾਰੇ ਬਹੁਤੀਆਂ ਗੱਲਾਂ ਆਪਣੇ ਨਿੱਜੀ ਰਿਸ਼ਤੇ ਨੂੰ ਆਧਾਰ ਬਣਾ ਕੇ ਕੀਤੀਆਂ ਤੇ ਸ਼ਮੀਲ ਦੁਆਰਾ ਪ੍ਰਾਪਤ ਕੀਤੇ ਵੱਡੇ ਮੁਕਾਮ ਲਈ ਉਸਨੂੰ ਵਧਾਈ ਦਿੱਤੀ। ਉਹਨਾਂ ਇਹ ਵੀ ਕਿਹਾ ਕਿ ਸਾਹਿਤਕ–ਸੰਸਾਰ ਵਿੱਚ ਉਹਨਾਂ ਦੀ ਮੁੜ-ਵਾਪਸੀ ਕਰਨ ਵਿੱਚ ਸ਼ਮੀਲ ਦਾ ਵੱਡਾ ਹੱਥ ਹੈ।

ਸਮਾਗਮ ਦੇ ਅੰਤਲੇ ਪੜਾਅ ਵਿੱਚ ਡਾ. ਸੁਰਜੀਤ ਸਿੰਘ ਜੀ ਵੱਲੋਂ ਧੰਨਵਾਦੀ ਸ਼ਬਦ ਕਹੇ ਗਏ। ਉਹਨਾਂ ਨੇ ਕਿਹਾ ਕਿ ਇਸ ਸਮੇਂ ਦੇ ਪੰਜਾਬੀ ਸਾਹਿਤ ਵਿੱਚੋਂ ਜਿਹੜੇ ਵੱਡੇ ਸਾਹਿਤਕਾਰਾਂ ਦਾ ਨਾਮ ਲਿਆ ਜਾ ਸਕਦਾ ਹੈ, ਉਹਨਾਂ ਵਿੱਚ ਸ਼ਮੀਲ ਤੇ ਜਸਬੀਰ ਮੰਡ ਸ਼ਾਮਿਲ ਹਨ। ਸਾਹਿਤ ਸਭਾ ਦੇ ਇੰਚਾਰਜ ਡਾ ਗੁਰਸੇਵਕ ਸਿੰਘ ਲੰਬੀ ਨੇ ਮੰਚ ਸੰਚਾਲਨ ਕੀਤਾ।

ਇਸ ਸਮਾਗਮ ਵਿੱਚ ਡੀਨ ਭਾਸ਼ਾਵਾਂ ਡਾ. ਬਲਵਿੰਦਰ ਕੌਰ ਸਿੱਧੂ, ਸ੍ਰੀ ਦਲਜੀਤ ਅਮੀ, ਰਾਜੀਵ ਕੁਮਾਰ, ਡਾ. ਰਾਜਮੋਹਿੰਦਰ ਕੌਰ, ਡਾ. ਰਵਿੰਦਰ ਕੌਰ, ਡਾ. ਮਨਿੰਦਰ ਕੌਰ, ਡਾ. ਸਰਬਜੀਤ ਕੌਰ, ਡਾ. ਗਿੰਦਰ ਸਿੰਘ ਅਤੇ ਡਾ. ਗੁਰਪ੍ਰੀਤ ਸਿੰਘ ਤੋਂ ਇਲਾਵਾ ਹੋਰ ਅਧਿਆਪਕ ਸਾਹਿਬਾਨ ਵਿਦਵਾਨ, ਖੋਜਾਰਥੀ ਅਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਸ਼ਾਮਲ ਸਨ।

Scroll to Top