Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Friday, 31 Jul 2026 | 2:37 am

+91 90915 01313 , +91 90916 01313

punjabbanni@gmail.com
punjabbani@yahoo.com

ਨਗਰ ਨਿਗਮ ਪਟਿਆਲਾ ਵੱਲੋਂ ਛੁੱਟੀਆਂ ਦੀ ਪ੍ਰਕਿਰਿਆ ਹੁਣ ਹੋਵੇਗੀ ਪੂਰੀ ਤਰ੍ਹਾਂ ਆਨਲਾਈਨ

ਨਗਰ ਨਿਗਮ ਪਟਿਆਲਾ ਵੱਲੋਂ ਛੁੱਟੀਆਂ ਦੀ ਪ੍ਰਕਿਰਿਆ ਹੁਣ ਹੋਵੇਗੀ ਪੂਰੀ ਤਰ੍ਹਾਂ ਆਨਲਾਈਨ

ਪਟਿਆਲਾ, 13 ਨਵੰਬਰ  — ਨਗਰ ਨਿਗਮ ਪਟਿਆਲਾ ਵੱਲੋਂ ਕਰਮਚਾਰੀਆਂ ਦੇ ਪ੍ਰਸ਼ਾਸਨਿਕ ਕਾਰਜਾਂ ਨੂੰ ਆਧੁਨਿਕ ਅਤੇ ਪਾਰਦਰਸ਼ੀ ਬਣਾਉਣ ਲਈ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ ਹੈ। ਕਮਿਸ਼ਨਰ ਪਰਮਜੀਤ ਸਿੰਘ ਆਈ.ਏ.ਐਸ. ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ, ਹੁਣ ਨਗਰ ਨਿਗਮ ਦੇ ਸਮੂਹ ਰੈਗੂਲਰ ਅਧਿਕਾਰੀ ਅਤੇ ਕਰਮਚਾਰੀ ਮਿਤੀ 1 ਜਨਵਰੀ 2026 ਤੋਂ ਆਪਣੀਆਂ ਇਤਫਾਕੀਆ ਛੁੱਟੀਆਂ ਪੰਜਾਬ ਸਰਕਾਰ ਵਲੋਂ ਤਿਆਰ ਕੀਤੇ ਐਚ ਆਰ ਐਮ ਐਸ ਪੋਰਟਲ ਰਾਹੀਂ ਹੀ ਅਪਲਾਈ ਕਰਨਗੇ।

ਕਮਿਸ਼ਨਰ ਨੇ ਦੱਸਿਆ ਕਿ ਇਹ ਪ੍ਰਕਿਰਿਆ ਸਰਕਾਰੀ ਪ੍ਰਣਾਲੀ ਵਿੱਚ ਡਿਜ਼ਿਟਲਾਈਜ਼ੇਸ਼ਨ ਵਧਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਸਾਰੀਆਂ ਛੁੱਟੀਆਂ ਦਾ ਡਾਟਾ ਇਕ ਥਾਂ ਤੇ ਆਟੋਮੈਟਿਕ ਤਰੀਕੇ ਨਾਲ ਰਿਕਾਰਡ ਹੋਵੇਗਾ ਅਤੇ ਦਫ਼ਤਰ ਵਿੱਚ ਕਾਗਜ਼ੀ ਕਾਰਵਾਈ ਘੱਟੇਗੀ। ਇਸ ਨਾਲ ਪ੍ਰਸ਼ਾਸਨਿਕ ਪਾਰਦਰਸ਼ਤਾ ਨੂੰ ਹੋਰ ਮਜ਼ਬੂਤੀ ਮਿਲੇਗੀ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਨਾਲ ਜੁੜੀਆਂ ਗਲਤਫਹਿਮੀਆਂ ਤੋਂ ਵੀ ਬਚਾਅ ਹੋਵੇਗਾ।

ਜਾਰੀ ਕੀਤੀਆਂ ਹਦਾਇਤਾਂ ਅਨੁਸਾਰ, ਹਰ ਕਰਮਚਾਰੀ ਨੂੰ ਆਪਣੀ ਇਤਫਾਕੀਆ ਛੁੱਟੀ ਤੇ ਜਾਣ ਤੋਂ ਇੱਕ ਦਿਨ ਪਹਿਲਾਂ HRMS ਪੋਰਟਲ ਤੇ ਛੁੱਟੀ ਅਪਲਾਈ ਕਰਨੀ ਹੋਵੇਗੀ। ਜੇਕਰ ਕਿਸੇ ਐਮਰਜੈਂਸੀ ਹਾਲਤ ਵਿੱਚ ਛੁੱਟੀ ਦੀ ਲੋੜ ਪੈਂਦੀ ਹੈ, ਤਾਂ ਕਰਮਚਾਰੀ ਵੱਲੋਂ ਛੁੱਟੀ ਨੂੰ ਉਸੇ ਦਿਨ ਸਵੇਰੇ 9 ਵਜੇ ਤੱਕ ਪੋਰਟਲ ’ਤੇ ਦਰਜ ਕਰਨਾ ਲਾਜ਼ਮੀ ਹੋਵੇਗਾ।

ਕਮਿਸ਼ਨਰ ਨੇ ਸਾਰੇ ਵਿਭਾਗ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੇ ਅਧੀਨ ਆਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਨਵੀਂ ਪ੍ਰਕਿਰਿਆ ਬਾਰੇ ਪੂਰੀ ਜਾਣਕਾਰੀ ਦੇਣ ਅਤੇ ਐਚ ਆਰ ਐਮ ਐਸ ਪੋਰਟਲ ਦੇ ਵਰਤੋਂ ਸਬੰਧੀ ਲੋੜੀਂਦੀ ਸਹਾਇਤਾ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਕਿਸੇ ਵੀ ਕਰਮਚਾਰੀ ਵਲੋਂ ਪੋਰਟਲ ਰਾਹੀਂ ਛੁੱਟੀ ਨਾ ਲੈਣ ਦੇ ਮਾਮਲੇ ਨੂੰ ਪ੍ਰਸ਼ਾਸਨਿਕ ਲਾਪਰਵਾਹੀ ਮੰਨਿਆ ਜਾਵੇਗਾ।

ਇਸ ਨਵੀਂ ਪ੍ਰਕਿਰਿਆ ਨਾਲ ਛੁੱਟੀਆਂ ਦੀ ਮਨਜ਼ੂਰੀ ਤੇ ਰਿਕਾਰਡ ਪ੍ਰਬੰਧਨ ਦੋਵੇਂ ਆਸਾਨ ਹੋ ਜਾਣਗੇ। ਨਗਰ ਨਿਗਮ ਪਟਿਆਲਾ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੇਕਰ ਕਿਸੇ ਕਰਮਚਾਰੀ ਨੂੰ ਐਚ ਆਰ ਐਮ ਐਸ ਪੋਰਟਲ ਦੀ ਵਰਤੋਂ ਸਬੰਧੀ ਤਕਨੀਕੀ ਸਮੱਸਿਆ ਆਉਂਦੀ ਹੈ, ਤਾਂ ਉਹ IT ਸੈੱਲ ਜਾਂ ਸਬੰਧਤ ਸ਼ਾਖਾ ਨਾਲ ਸੰਪਰਕ ਕਰ ਸਕਦਾ ਹੈ।

 ਆਨਲਾਈਨ ਛੁੱਟੀ ਅਪਲਾਈ ਕਰਨ ਮਗਰੋਂ ਕਿਹੜੇ ਅਧਿਕਾਰੀ ਕਿਸ ਆਫ਼ਿਸਰ ਤੋਂ ਲੈਣਗੇ ਮਨਜੂਰੀ

ਸਹਾਇਕ ਕਮਿਸ਼ਨਰ/ਸੁਪਰਿੰਟੈਂਡਿੰਗ ਇੰਜੀਨੀਅਰ/ਸਕੱਤਰ/ਐਮਟੀਪੀ/ਕਾਰਪੋਰੇਸ਼ਨ ਇੰਜੀਨੀਅਰ/ਪੀ.ਏ./ਸੁਪਰਿੰਟੈਂਡੈਂਟ/ਏਡੀਐਫਓ/ਸਬ ਫਾਈਨ ਅਫਸਰ/ਫਾਇਰ ਸਟੇਸ਼ਨ ਅਫਸਰ/ਸਿਹਤ ਅਫਸਰ/ਡੀਸੀਐਫਏ ਆਪਣੇ ਸਬੰਧਤ ਅਫਸਰ ਕਮਿਸ਼ਨਰ ਸਾਹਿਬ ਤੋਂ ਲੈਣਗੇ ਮਨਜੂਰੀ

ਇੰਸਪੈਕਟਰ/ਜੂਨੀਅਰ ਸਹਾਇਕ/ਕਲਰਕ ਆਪਣੇ ਸਬੰਧਤ ਅਫਸਰ ਸਹਾਇਕ ਕਮਿਸ਼ਨਰ ਸਾਹਿਬ ਤੋਂ ਲੈਣਗੇ ਮਨਜੂਰੀ

ਸਹਾਇਕ ਕਾਰਪੋਰੇਸ਼ਨ ਇੰਜੀਨੀਅਰ ਜੂਨੀਅਰ ਇੰਜੀਨੀਅਰ/ਸੁਪਰਵਾਈਜ਼ਰ ਆਪਣੇ ਸਬੰਧਤ ਅਫਸਰ ਸੁਪਰਡੈਂਟ ਇੰਜੀਨੀਅਰ ਤੋਂ ਲੈਣਗੇ ਮਨਜੂਰੀ

ਏਟੀਪੀ/ਐਚਡੀਐਮ/ਡੀਐਮ/ਬਿਲਡਿੰਗ ਇੰਸਪੈਕਟਰ
ਆਪਣੇ ਸਬੰਧਤ ਅਫਸਰ ਐਮਟੀਪੀ ਤੋਂ ਲੈਣਗੇ ਮਨਜੂਰੀ

ਮੁੱਖ ਸੈਨੇਟਰੀ ਇੰਸਪੈਕਟਰ/ਸੈਨੇਟਰੀ ਇੰਸਪੈਕਟਰ/ਸੁਪਰਵਾਈਜ਼ਰ ਆਪਣੇ ਸਬੰਧਤ ਅਫਸਰ ਸਿਹਤ ਅਧਿਕਾਰੀ ਤੋਂ ਲੈਣਗੇ ਮਨਜੂਰੀ

ਲੇਖਾਕਾਰ ਆਪਣੇ ਸਬੰਧਤ ਅਫਸਰ ਡੀਸੀਐਫਏ ਤੋਂ ਲੈਣਗੇ ਮਨਜੂਰੀ

ਫਾਇਰਮੈਨ ਆਪਣੇ ਸਬੰਧਤ ਅਫਸਰ ਏਡੀਐਫਓ ਤੋਂ

Scroll to Top