Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Friday, 31 Jul 2026 | 1:26 pm

+91 90915 01313 , +91 90916 01313

punjabbanni@gmail.com
punjabbani@yahoo.com

ਬੁੱਢਾ ਦਲ ਪਬਲਿਕ ਸਕੂਲ ਵਿਖੇ "ਇਲੁਮਿਨਾਰੀਆ "ਸਲਾਨਾ ਸਮਾਰੋਹ ਮਨਾਇਆ ਗਿਆ

ਬੁੱਢਾ ਦਲ ਪਬਲਿਕ ਸਕੂਲ ਵਿਖੇ "ਇਲੁਮਿਨਾਰੀਆ "ਸਲਾਨਾ ਸਮਾਰੋਹ ਮਨਾਇਆ ਗਿਆ

ਪਟਿਆਲਾ/ਸਮਾਣਾ : 4 ਦਸੰਬਰ – ਸਥਾਨਕ ਬੁੱਢਾ ਦਲ ਪਬਲਿਕ ਸਕੂਲ, ਸਮਾਣਾ ਵਿਖੇ ਸਾਡੇ ਸਭ ਤੋਂ ਸਤਿਕਾਰਯੋਗ ਮੁੱਖ ਸਰਪ੍ਰਸਤ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਜਥੇ: ਬਾਬਾ ਬਲਬੀਰ ਸਿੰਘ ਜੀ ਅਕਾਲੀ 96 ਕਰੋੜੀ 14 ਵੇਂ ਮੁੱਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਚਲਦਾ ਵਹੀਰ ਚੱਕੁਵਰਤੀ ਨਿਹੰਗ ਸਿੰਘਾਂ, ਪੰਜਾਬ ਭਾਰਤ, ਵਿਸ਼ਵ” ਦੀ ਅਗਵਾਈ ਹੇਠ “ਇਲੁਮਿਨਾਰੀਆ “ਸਲਾਨਾ ਸਮਾਰੋਹ ਤੇ ਇਨਾਮ ਵੰਡ ਨੂੰ ਬਹੁਰੰਗੀ ਸ਼ੈਲੀ ਅਤੇ ਨਿਵੇਕਲੇ ਢੰਗ ਨਾਲ ਮਨਾਇਆ ਗਿਆ।

ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸ੍ਰੀਮਤੀ ਮਨਪ੍ਰੀਤ ਕੌਰ ਜੀ ਨੇ ਸ਼ਿਰਕਤ ਕਰਕੇ ਸਮਾਰੋਹ ਦੀ ਸ਼ੋਭਾ ਵਧਾਈ।

ਇਸ ਸਮਾਗਮ ਵਿੱਚ ਸਾਡੇ ਸਤਿਕਾਰਯੋਗ ਪ੍ਰਧਾਨ ਸ੍ਰੀਮਤੀ ਸੁਖਵਿੰਦਰਜੀਤ ਕੌਰ, ਐਮ.ਐਲ.ਏ. ਸਮਾਣਾ ਸ. ਚੇਤਨ ਸਿੰਘ ਜੰੜਾਮਾਜਰਾ, ਪ੍ਰਿੰਸੀਪਲ ਬੁੱਢਾ ਦਲ ਪਬਲਿਕ ਸਕੂਲ,ਪਟਿਆਲਾ ਸ੍ਰੀਮਤੀ ਹਰਪ੍ਰੀਤ ਕੌਰ,ਇੰਚਾਰਜ ਜੂਨੀਅਰ ਵਿੰਗ ਪਟਿਆਲਾ ਸ੍ਰੀਮਤੀ ਭਾਰਤੀ ਕਵਾਤਰਾ ਜੀ ਨੇ ਸ਼ਿਰਕਤ ਕੀਤੀ ‘ਤੇ ਹੋਰ ਸਨਮਾਨਯੋਗ ਸਖਸ਼ੀਅਤਾਂ ਦੇ ਪੁੱਜਣ ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਮਨਦੀਪ ਕੌਰ ਜੀ ਤੇ ਸਟਾਫ਼ ਵੱਲੋਂ ਸਭ ਦਾ ਨਿੱਘਾ ਸਵਾਗਤ ਕੀਤਾ।

ਐਨ.ਸੀ.ਸੀ. ਕੈਡਿਟਸ ਵੱਲੋਂ ਗਾਰਡ ਆਫ ਆਨਰ ਪੇਸ਼ ਕੀਤਾ। ਸਮਾਰੋਹ ਦੀ ਸ਼ੁਰੂਆਤ ਲੈਪ ਲਾਈਟਿੰਗ ਨਾਲ ਕੀਤੀ ਗਈ ‘ਤੇ ਸਕੂਲੀ ਬੱਚਿਆਂ ਨੇ ਮਿੱਠੀ ਅਵਾਜ ਵਿੱਚ ਸ਼ਬਦ ਗਾਇਨ ਕੀਤਾ । ਬੱਚਿਆਂ ਨੇ ਵੱਖਰੀਆਂ-ਵੱਖਰੀਆਂ ਪੇਸ਼ਕਾਰੀਆਂ ਜਿਵੇਂ ਆਪ੍ਰੇਸ਼ਨ ਸਿੰਦਰ, ਪੰਜਾਬੀ ਵਿਰਸਾ, ਜਸ਼ਨ- ਏ-ਭੰਗੜਾ, ਲੁੱਡੀ,ਹੜਾ ਨਾਲ ਸੰਬੰਧਿਤ ਨਾਟਕ ਅਸੀ ਡੋਲਣ ਵਾਲੇ ਨਹੀ ਆਦਿ ਪੇਸ਼ ਕਰਕੇ ਆਏ ਹੋਏ ਮਹਿਮਾਨਾਂ ਅਤੇ ਆਇਆ ਮਾਪਿਆਂ ਦਾ ਰੱਜਵਾਂ ਮਨੋਰੰਜਨ ਕੀਤਾ। ਮੁੱਖ ਮਹਿਮਾਨ ਜੀ ਨੇ ਸਕੂਲ ਦੀਆਂ ਗਤੀਵਿਧੀਆਂ ਤੇ ਹੋਰ ਵਿਿਦਅਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲਿਆਂ ਦੀ ਜੋਰਦਾਰ ਸ਼ਲਾਘਾ ਕੀਤੀ ਤੇ ਇਨਾਮ ਵੰਡ ਕੇ ਉਹਨਾਂ ਦੀ ਹੌਸਲਾ ਅਫਜਾਈ ਵੀ ਵਧਾਈ ਤੇ ਅਖੀਰ ਵਿੱਚ ਆਏ ਹੋਏ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ ।

Scroll to Top