Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 1:16 am

+91 90915 01313 , +91 90916 01313

punjabbanni@gmail.com
punjabbani@yahoo.com

ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਡਿਪਟੀ ਕਮਿਸ਼ਨਰ ਵੱਲੋਂ ਗਾਜ਼ੀਪੁਰ ਗਊਸ਼ਾਲਾ ਵਿਖੇ ਮੀਟਿੰਗ

ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਡਿਪਟੀ ਕਮਿਸ਼ਨਰ ਵੱਲੋਂ ਗਾਜ਼ੀਪੁਰ ਗਊਸ਼ਾਲਾ ਵਿਖੇ ਮੀਟਿੰਗ

ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਡਿਪਟੀ ਕਮਿਸ਼ਨਰ ਵੱਲੋਂ ਗਾਜ਼ੀਪੁਰ ਗਊਸ਼ਾਲਾ ਵਿਖੇ ਮੀਟਿੰਗ
-ਜ਼ਿਲ੍ਹੇ ਵਿੱਚ ਸੜਕਾਂ ਉਤੇ ਫਿਰਦੇ ਅਵਾਰਾ ਪਸ਼ੂਆਂ ਦੀ ਗਿਣਤੀ ਮੁਕੰਮਲ, ਜਲਦ ਹੋਵੇਗਾ ਸਮੱਸਿਆ ਦਾ ਹੱਲ
ਵਾਧੂ ਕੈਟਲ ਕੈਚਰਾਂ ਦੀ ਖਰੀਦ, ਰੋਜ਼ਾਨਾ ਆਵਾਰਾ ਪਸ਼ੂ ਫੜਨ ਦੀ ਮੁਹਿੰਮ ਤੇਜ ਕਰਨ ਸਮੇਤ ਗਊਸ਼ਾਲਾਵਾਂ ਦੀ ਸਮਰੱਥਾ ਵਧਾਈ ਜਾਵੇਗੀ-ਸਾਕਸ਼ੀ ਸਾਹਨੀ
ਸਮਾਣਾ, ਪਟਿਆਲਾ, 24 ਅਗਸਤ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਗਾਜੀਪੁਰ, ਸਮਾਣਾ ਗਊਸ਼ਾਲਾ ਦਾ ਦੌਰਾ ਕਰਕੇ ਜ਼ਿਲ੍ਹੇ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਇੱਕ ਵਿਆਪਕ ਯੋਜਨਾ ਉਲੀਕੀ।ਉਨ੍ਹਾ ਕਿਹਾ ਕਿ ਜ਼ਿਲ੍ਹੇ ਵਿੱਚ ਸੜਕਾਂ ਉਪਰ ਫਿਰਦੇ ਸਾਰੇ ਪਸ਼ੂਆਂ ਦਾ ਸਰਵੇ ਰਾਹੀਂ ਗਿਣਤੀ ਕਰਵਾ ਲਈ ਹੈ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।
ਉਨ੍ਹਾਂ ਨੇ ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉੱਪਲ, ਗੁਰਦੇਵ ਸਿੰਘ ਟਿਵਾਣਾ, ਐਸ.ਡੀ.ਐਮ ਸਮਾਣਾ ਚਰਨਜੀਤ ਸਿੰਘ, ਡੀ.ਡੀ.ਪੀ.ਓ ਅਮਨਦੀਪ ਕੌਰ, ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਧਿਕਾਰੀਆਂ, ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਗੁਰਦਰਸ਼ਨ ਸਿੰਘ ਅਤੇ ਹੋਰ ਸਬੰਧਤ ਹਿੱਸੇਦਾਰਾਂ ਨਾਲ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਸਮੁੱਚੇ ਜ਼ਿਲ੍ਹੇ ਲਈ ਇਕਜੁੱਟ ਕਾਰਜ ਯੋਜਨਾ ਦੀ ਲੋੜ ’ਤੇ ਜ਼ੋਰ ਦਿੰਦਿਆਂ ਜ਼ਿਲ੍ਹਾ ਪਟਿਆਲਾ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਸਮੂਹਿਕ ਰੂਪ ਵਿੱਚ ਹੰਭਲਾ ਮਾਰਨ ਲਈ ਕਿਹਾ। ਇਸ ਦੌਰਾਨ ਵਿਚਾਰ ਕੀਤਾ ਕੀਤੀਆਂ ਗਈਆਂ ਤਜਵੀਜਸ਼ੁਦਾ ਪਹਿਲਕਦਮੀਆਂ ਵਿੱਚ, ਹੋਰ ਵਾਧੂ ਕੈਟਲ ਕੈਚਰਾਂ ਦੀ ਖਰੀਦ, ਜ਼ਿਲ੍ਹੇ ਭਰ ਵਿੱਚ ਰੋਜ਼ਾਨਾ ਆਵਾਰਾ ਪਸ਼ੂ ਫੜਨ ਦੀ ਮੁਹਿੰਮ ਚਲਾਉਣਾ, ਸਾਰੀਆਂ ਗਊਸ਼ਾਲਾਵਾਂ ਦੀ ਸਮਰੱਥਾ ਨੂੰ ਵਧਾਉਣਾ, ਅਤੇ ਬੁਨਿਆਦੀ ਢਾਂਚਾਗਤ ਚੁਣੌਤੀਆਂ ਦਾ ਤੁਰੰਤ ਹੱਲ ਕਰਨਾ ਸ਼ਾਮਲ ਹਨ।
ਮੀਟਿੰਗ ਤੋਂ ਬਾਅਦ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਉਲੀਕੀ ਗਈ ਕਾਰਜ ਯੋਜਨਾ ਨੂੰ ਤਨਦੇਹੀ ਨਾਲ ਲਾਗੂ ਕੀਤਾ ਜਾਵੇਗਾ। ਪ੍ਰਭਾਵੀ ਅਮਲ ਨੂੰ ਯਕੀਨੀ ਬਣਾਉਣ ਲਈ, ਉਹ ਖ਼ੁਦ ਹਫ਼ਤਾਵਾਰ ਸਮੀਖਿਆ ਕਰਨਗੇ ਜਦਕਿ ਏਡੀਸੀ ਵਿਕਾਸ ਅਤੇ ਨਗਰ ਨਿਗਮ ਕਮਿਸ਼ਨਰ ਵੱਲੋਂ ਇਸ ਦਾ ਰੋਜ਼ਾਨਾ ਪੱਧਰ ਉਤੇ ਜਾਇਜ਼ਾ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਗਾਜੀਪੁਰ ਗਊਸ਼ਾਲਾ ਵਿਖੇ ਪਸ਼ੂਆਂ ਦੀ ਮੌਤ ਦਰ ਨੂੰ ਘਟਾਉਣ ਵਿੱਚ ਜ਼ਿਕਰਯੋਗ ਪ੍ਰਗਤੀ ਹੋਈ ਹੈ।ਇੱਥੇ ਬਾਇਓ ਗੈਸ ਪਲਾਂਟ ਸਫਲਤਾਪੂਰਵਕ ਚਾਲੂ ਹੋਣ ਨਾਲ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਲਾਗਤ ਵਿੱਚ ਮਹੱਤਵਪੂਰਨ ਬੱਚਤ ਹੋਈ ਹੈ।ਇਸ ਤੋਂ ਇਲਾਵਾ, ਗਊਸ਼ਾਲਾ ਨੇ ਨਵੇਂ ਅਭਿਆਸਾਂ ਵਿੱਚ ਉੱਦਮ ਕਰਦਿਆਂ ਗਾਂ ਦੇ ਗੋਹੇ ਤੋਂ ਲੱਕੜੀ ਤਿਆਰ ਕਰਨਾ ਅਤੇ ਆਪਣੀ ਖੁਦ ਦੀ ਸਾਇਲੇਜ ਤਿਆਰ ਕਰਨਾ।ਇਸ ਤੋਂ ਇਲਾਵਾ, ਸਮਾਣਾ ਗਊਸ਼ਾਲਾ 600 ਵਾਧੂ ਪਸ਼ੂਆਂ ਦੇ ਰਹਿਣ ਲਈ ਨਵੇਂ ਸ਼ੈੱਡਾਂ ਦੀ ਉਸਾਰੀ ਦੇ ਨਾਲ ਵਿਸਥਾਰ ਵੱਲ ਕਦਮ ਵਧਾ ਰਹੀ ਹੈ।
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸਮਾਣਾ ਗਊਸ਼ਾਲਾ ਦੇ ਸਾਕਾਰਾਤਮਕ ਨਤੀਜਿਆਂ ‘ਤੇ ਆਪਣੀ ਤਸੱਲੀ ਦਾ ਪ੍ਰਗਟਾਵਾ ਕੀਤਾ ਅਤੇ ਅਜਿਹੇ ਅਵਾਰਾ ਪਸ਼ੂਆਂ ਵਰਗੀ ਗੰਭੀਰ ਸਮੱਸਿਆਂ ਦੇ ਹੱਲ ਲਈ ਸਮੂਹਿਕ ਯਤਨਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।

Advertisement
Advertisement
Advertisement
Advertisement
Scroll to Top