Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Friday, 31 Jul 2026 | 10:43 am

+91 90915 01313 , +91 90916 01313

punjabbanni@gmail.com
punjabbani@yahoo.com

ਵਿਸ਼ਵ ਏਡਸ ਦਿਵਸ ਮੌਕੇ ਪੀ ਐਮ ਸ਼੍ਰੀ ਸਕੂਲ ਵਿੱਚ ਏਡਜ਼ ਪ੍ਰਤੀ ਸਮਝ ਅਤੇ ਸੰਵੇਦਨਾ ਦਾ ਸੰਦੇਸ਼

ਵਿਸ਼ਵ ਏਡਸ ਦਿਵਸ ਮੌਕੇ ਪੀ ਐਮ ਸ਼੍ਰੀ ਸਕੂਲ ਵਿੱਚ ਏਡਜ਼ ਪ੍ਰਤੀ ਸਮਝ ਅਤੇ ਸੰਵੇਦਨਾ ਦਾ ਸੰਦੇਸ਼

ਸਨੌਰ, 1 ਦਸੰਬਰ : ਵਿਸ਼ਵ ਏਡਸ ਜਾਗਰੂਕਤਾ ਦਿਵਸ ਦੇ ਮੌਕੇ ਪੀ ਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਨੌਰ ਵਿਖੇ ਸਥਾਪਤ ਸਾਇੰਸ ਸਰਕਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਆਯੋਜਿਤ ਕੀਤਾ ਗਿਆ। ਇਸ ਮੁਕਾਬਲੇ ਵਿੱਚ ਲਗਭਗ 50 ਵਿਦਿਆਰਥਣਾਂ ਨੇ ਭਾਗ ਲੈਂਦੇ ਹੋਏ ਆਪਣੀ ਕਲਾ, ਵਿਗਿਆਨਕ ਸੋਚ ਅਤੇ ਸਮਾਜਕ ਜ਼ਿੰਮੇਵਾਰੀ ਦਾ ਪ੍ਰਗਟਾਵਾ ਕੀਤਾ।
ਇਸ ਗਤੀਵਿਧੀ ਦੀ ਅਗਵਾਈ ਸਕੂਲ ਪ੍ਰਿੰਸੀਪਲ ਡਾ. ਕਰਮਜੀਤ ਕੌਰ ਦੁਆਰਾ ਕੀਤੀ ਗਈ, ਜਦੋਂਕਿ ਸਾਇੰਸ ਸਰਕਲ ਐਕਟੀਵਿਟੀ ਇੰਚਾਰਜ ਵਿਗਿਆਨ ਆਧਿਆਪਕ ਅਭਿਨਵ ਜੋਸ਼ੀ ਅਤੇ ਸਕੱਤਰ ਡਾ. ਸੋਨੀਆ ਚਹਿਲ ਨੇ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਸਹਿਯੋਗ ਕੀਤਾ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਤਿਆਰ ਰਚਨਾਤਮਕ ਪੋਸਟਰਾਂ ਰਾਹੀਂ ਏਡਸ ਦੇ ਕਾਰਨ, ਰੋਕਥਾਮ ਅਤੇ ਜਾਗਰੂਕਤਾ ਸੰਦੇਸ਼ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਏ ਗਏ।
ਪ੍ਰੋਗ੍ਰਾਮ ਦੌਰਾਨ ਨਾ ਕੇਵਲ ਵਿਗਿਆਨਕ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ, ਬਲਕਿ ਏਡਸ ਰੋਗੀਆਂ ਪ੍ਰਤੀ ਸੰਵੇਦਨਾ, ਸਨਮਾਨ ਅਤੇ ਸਮਾਜਕ ਸਵੀਕਾਰਤਾ ਦਾ ਸੰਦੇਸ਼ ਵੀ ਪ੍ਰਸਾਰਿਤ ਕੀਤਾ ਗਿਆ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਡਾ. ਕਰਮਜੀਤ ਕੌਰ ਨੇ ਕਿਹਾ ਕਿ ਏਡਸ ਰੋਗੀ ਸਾਡੇ ਸਮਾਜ ਦਾ ਅਭਿੰਨ ਹਿੱਸਾ ਹਨ। ਇਹ ਰੋਗ ਛੁਹਣ, ਗੱਲਬਾਤ ਕਰਨ ਜਾਂ ਇਕੱਠੇ ਬਹਿਣ ਨਾਲ ਨਹੀਂ ਫੈਲਦਾ। ਜਾਣਕਾਰੀ ਹੀ ਇਸ ਬਿਮਾਰੀ ਖਿਲਾਫ ਸਭ ਤੋਂ ਵੱਡਾ ਹਥਿਆਰ ਹੈ।
ਇਸ ਮੌਕੇ ਸਾਇੰਸ ਅਧਿਆਪਕਾਵਾਂ ਵੱਲੋਂ ਵਿਦਿਆਰਥੀਆਂ ਨੂੰ ਸਾਇੰਸ ਸਰਕਲ ਬੈਜ ਵੀ ਵੰਡੇ ਗਏ।
ਪ੍ਰੋਗਰਾਮ ਵਿੱਚ ਸਾਇੰਸ ਅਧਿਆਪਕਾ ਨਵਿਤਾ ਭੰਡਾਰੀ ਨੇ ਵੀ ਮੁਹੱਤਵਪੂਰਨ ਯੋਗਦਾਨ ਦਿੱਤਾ।
Scroll to Top