Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Thursday, 20 Aug 2026 | 2:22 am

+91 90915 01313 , +91 90916 01313

punjabbanni@gmail.com
punjabbani@yahoo.com

ਦੋ ਦਿਨ ਲਈ ਕਾਵਿਕ ਰੰਗ ਵਿੱਚ ਰੰਗੀ ਜਾਵੇਗੀ ਪੰਜਾਬੀ ਯੂਨੀਵਰਸਿਟੀ

ਦੋ ਦਿਨ ਲਈ ਕਾਵਿਕ ਰੰਗ ਵਿੱਚ ਰੰਗੀ ਜਾਵੇਗੀ ਪੰਜਾਬੀ ਯੂਨੀਵਰਸਿਟੀ

ਪਟਿਆਲਾ, 27 ਨਵੰਬਰ – ਪੰਜਾਬੀ ਯੂਨੀਵਰਸਿਟੀ ਦਸੰਬਰ ਦੇ ਪਹਿਲੇ ਹਫ਼ਤੇ ਦੌਰਾਨ ਦੋ ਦਿਨ ਲਈ ਕਾਵਿਕ ਰੰਗ ਵਿੱਚ ਰੰਗੀ ਜਾਵੇਗੀ। 2 ਅਤੇ 3 ਦਸੰਬਰ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਨਾਮਵਰ ਕਵੀ ਯੂਨੀਵਰਸਿਟੀ ਦੇ ਵਿਹੜੇ ਆਪਣਾ ਕਲਾਮ ਪੇਸ਼ ਕਰਨਗੇ।

ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਅਤੇ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈ.ਐੱਮ.ਆਰ.ਸੀ.) ਦੇ ਸਹਿਯੋਗ ਨਾਲ ਸੰਗਤ ਪੰਜਾਬ, ਚੇਅਰ ਪੋਇਟਰੀ ਈਵਨਿੰਗਜ਼ ਕੋਲਕਾਤਾ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਦੂਜਾ ‘ਚੇਅਰ ਪੋਏਟਰੀ ਸੰਗਤ ਅੰਤਰ-ਰਾਸ਼ਟਰੀ ਕਵਿਤਾ ਉਤਸਵ’ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਸ਼ਿਰਕਤ ਕਰਨ ਲਈ ਕਈ ਨਾਮਵਰ ਸ਼ਾਇਰ ਪੁੱਜ ਰਹੇ ਹਨ।

ਫ਼ਰਾਂਸ ਦੇ ਕਵੀ ਮੈਲੇਨੀ ਲੈਬਲਾਂ, ਨੀਦਰਲੈਂਡ ਤੋਂ ਕੀਰਾ ਵੁੱਕ, ਤਿੱਬਤ ਤੋਂ ਤੇਨਜ਼ਿੰਗ ਸੁੰਦੇਅ ਅਤੇ ਨੇਪਾਲ ਤੋਂ ਕੇਵਲ ਬਿਨਾਬੀ ਇਸ ਕਵਿਤਾ ਉਤਸਵ ਵਿੱਚ ਸ਼ਿਰਕਤ ਕਰ ਰਹੇ ਹਨ। ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿਚਲੇ ਕਵੀਆਂ ਦੀ ਸੂਚੀ ਵਿੱਚ ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਸੌਨੇਟ ਮੌਂਡਲ, ਨਵੀਂ ਦਿੱਲੀ ਤੋਂ ਸਰਬਜੀਤ ਗਰਚਾ, ਰਾਜਸਥਾਨ ਤੋਂ ਪ੍ਰਿਆਮਵਦਾ ਸਿੰਘ ਇਲਹਾਨ, ਸ਼ਿਲੌਂਗ ਤੋਂ ਰੌਬਿਨ ਙੋਙਾਂਙ, ਕੇਰਲਾ ਦੇ ਕੋਚੀ ਤੋਂ ਪੀ. ਰਮਨ, ਬਿਹਾਰ ਦੇ ਪਟਨਾ ਤੋਂ ਰਾਕੇਸ਼ ਰੰਜਨ, ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਅੰਸ਼ੂਮਨ ਕਰ,

ਝਾਰਖੰਡ ਤੋਂ ਨਿਰਮਲਾ ਪੁਤੁਲ ਮੁਰਮੂ, ਰਾਜਸਥਾਨ ਤੋਂ ਚੰਦਰ ਪ੍ਰਕਾਸ਼ ਦੇਵਲ, ਦਿੱਲੀ ਤੋਂ ਅਦਨਾਨ ਕਫ਼ੀਲ ਦਰਵੇਸ਼, ਪੰਜਾਬ ਦੇ ਲੁਧਿਆਣਾ ਤੋਂ ਮੁਕੇਸ਼ ਆਲਮ, ਹਰਿਆਣਾ ਦੇ ਅੰਬਾਲਾ ਤੋਂ ਪਾਲ ਕੌਰ, ਫ਼ਿਰੋਜ਼ਪੁਰ ਤੋਂ ਗੁਰਤੇਜ ਕੋਹਾਰਵਾਲਾ, ਅੰਮ੍ਰਿਤਸਰ ਤੋਂ ਬਿਪਨਪ੍ਰੀਤ, ਮਾਨਸਾ ਤੋਂ ਗੁਰਪ੍ਰੀਤ, ਅੰਮ੍ਰਿਤਸਰ ਤੋਂ ਅੰਬਰੀਸ਼, ਮੋਗਾ ਤੋਂ ਅਜੀਤਪਾਲ ਜਟਾਣਾ, ਆਨੰਦਪੁਰ ਸਾਹਿਬ ਤੋਂ ਅਨੂ ਬਾਲਾ, ਬਠਿੰਡਾ ਤੋਂ ਨੀਤੂ, ਚੰਡੀਗੜ੍ਹ ਤੋਂ ਰਮਨ ਸੰਧੂ, ਪਟਿਆਲਾ ਤੋਂ ਨਰਿੰਦਰਪਾਲ ਕੌਰ, ਅੰਮ੍ਰਿਤਸਰ ਤੋਂ ਕਮਲਪ੍ਰੀਤ ਸਿੰਘ, ਪਟਿਆਲਾ ਤੋਂ ਸੰਤੋਖ ਸਿੰਘ ਸੁੱਖੀ, ਮਲੋਟ ਤੋਂ ਸੁਖਦੇਵ ਮਠਾੜੂ, ਪਟਿਆਲਾ ਤੋਂ ਸੁਖਵਿੰਦਰ ਸੁੱਖੀ ਸ਼ਾਮਿਲ ਹਨ।

ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ, ਈ.ਐੱਮ.ਆਰ.ਸੀ. ਡਾਇਰੈਕਟਰ ਦਲਜੀਤ ਅਮੀ, ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫ਼ਰ ਅਤੇ ਕਵਿਤਾ ਉਤਸਵ ਦੇ ਡਾਇਰੈਕਟਰ ਸਹਿਜਮੀਤ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਹਿਲੇ ਦਿਨ ‘ਕਾਵਿ-ਸੱਥ’ ਸਿਰਲੇਖ ਤਹਿਤ ਆਰਟਸ ਬਲੌਕ ਪੰਜ ਵਿੱਚ ਪੰਜਾਬੀ ਵਿਭਾਗ ਦੇ ਸਾਹਮਣੇ ਸ਼ਾਮ ਨੂੰ ਛੇ ਵਜੇ ਕਵੀ ਆਪਣਾ ਕਲਾਮ ਸਾਂਝਾ ਕਰਨਗੇ। ਅਗਲੇ ਦਿਨ ਤਿੰਨ ਦਸੰਬਰ ਨੂੰ ਸਾਇੰਸ ਆਡੀਟੋਰੀਅਮ ਵਿਖੇ ਸਵੇਰੇ 11 ਵਜੇ ਸਮਾਗਮ ਸ਼ੁਰੂ ਹੋਵੇਗਾ।

ਜ਼ਿਕਰਯੋਗ ਹੈ ਕਿ ਵਿਸ਼ੇਸ਼ ਕਾਵਿਕ ਆਭਾ ਵਾਲ਼ੇ ਮਾਹੌਲ ਵਿੱਚ ਸਾਰੇ ਕਵੀ ਆਪੋ ਆਪਣੀ ਮਾਂ-ਬੋਲੀ ਬੋਲਦੇ ਹੋਏ ਮੂਲ ਭਾਸ਼ਾ ਵਿੱਚ ਰਚਨਾਵਾਂ ਪੇਸ਼ ਕਰਨਗੇ। ਦਰਸ਼ਕਾਂ ਦੀ ਸਹੂਲਤ ਅਨੁਸਾਰ ਮਾਹਿਰਾਂ ਵੱਲੋਂ ਇਨ੍ਹਾਂ ਰਚਨਾਵਾਂ ਦਾ ਅੰਗਰੇਜ਼ੀ ਅਤੇ ਪੰਜਾਬੀ ਤਰਜਮਾ ਪੇਸ਼ ਕੀਤਾ ਜਾਵੇਗਾ। ਇਸ ਉਤਸਵ ਦੀ ਇੱਕ ਖ਼ਾਸੀਅਤ ਇਹ ਵੀ ਹੈ ਕਿ ਉਤਸਵ ਦੌਰਾਨ ਵਿਚਰਦੇ ਅੰਤਰ-ਰਾਸ਼ਟਰੀ ਪੱਧਰ ਦੇ ਇਨ੍ਹਾਂ ਕਵੀਆਂ ਨਾਲ ਵਿਦਿਆਰਥੀਆਂ ਅਤੇ ਕਵਿਤਾ ਪ੍ਰੇਮੀਆਂ ਵੱਲੋਂ ਗ਼ੈਰ ਰਸਮੀ ਸੰਵਾਦ ਵੀ ਰਚਾਇਆ ਜਾਂਦਾ ਹੈ।

Advertisement
Advertisement
Advertisement
Advertisement
Scroll to Top