Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Thursday, 30 Jul 2026 | 11:32 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਬਾਲ ਰੰਗਮੰਚ

ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਬਾਲ ਰੰਗਮੰਚ

ਪਟਿਆਲਾ, 10 ਨਵੰਬਰ – ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਅਤੇ ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਤੇ ਸਤੀਸ਼ ਕੁਮਾਰ ਵਰਮਾ ਖੋਜ ਪਰਿਵਾਰ ਵੱਲੋਂ ਡਾ. ਗੁਰਸੇਵਕ ਲੰਬੀ ਤੇ ਡਾ. ਕੁਲਦੀਪ ਸਿੰਘ ਦੀਪ ਦੀ ਦੇਖ ਰੇਖ ਹੇਠ ਕਰਵਾਏ ਗਏ ਦੂਜੇ ਬਾਲ ਰੰਗਮੰਚ ਉਤਸਵ ਦੇ ਤੀਜੇ ਦਿਨ ਡਾ. ਕੁਲਦੀਪ ਸਿੰਘ ਦੀਪ ਦੁਆਰਾ ਲਿਖਤ ਅਤੇ ਡਾ. ਸੋਮਪਾਲ ਹੀਰਾ ਦੁਆਰਾ ਨਿਰਦੇਸ਼ਿਤ ਨਾਟਕ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤਾ ਗਿਆ।

ਤੀਸਰੇ ਦਿਨ ਦੀਆਂ ਪੇਸ਼ਕਾਰੀਆਂ ਵੀਹਵੀਂ ਸਦੀ ਵਿਚ ਹੋਏ ਤਮਾਮ ਯੁੱਧਾਂ ਵਿਚ ਮਾਰੇ ਗਏ ਕਰੋੜਾਂ ਬੱਚਿਆਂ ਨੂੰ ਸਮਰਪਿਤ ਰਹੀਆਂ। ਅਮਰੀਕਾ ਦੁਆਰਾ ਵੀਅਤਨਾਮ ਦੇ ਇਕ ਪਿੰਡ ਮਾਈ-ਲਾਈ ਉੱਪਰ ਸੁੱਟੇ ਭਿਆਨਕ ਨੇਪਾਮ ਬੰਬ ਦੌਰਾਨ ਬੁਰੀ ਤਰ੍ਹਾਂ ਜਲੀ ਬੱਚੀ ਕਿਮ ਦੀ ਕਹਾਣੀ ਤੋਂ ਸ਼ੁਰੂ ਹੋ ਕੇ ਇਹ ਨਾਟਕ ਜਰਮਨੀ ਹੋਲੋਕਾਸਟ ਦੀ ਪੀੜਤ ਕੁੜੀ ਐਨੀ, ਫਲਸਤੀਨ ਯੁੱਧ ਦਾ ਪੀੜਤ ਬੱਚਾ ਡਰਬੀ, ਹੀਰੋਸ਼ੀਮਾ ਦੇ ਐਟਮੀ ਹਮਲੇ ਦਾ ਸ਼ਿਕਾਰ ਬੱਚੀ ਸੜਾਕੋ, ਕੈਨੇਡਾ ਦੇ ਰੈਂਜੀਡੈਸ਼ੀਅਲ ਸਕੂਲਾਂ ਵਿਚ ਦਫ਼ਨਾ ਦਿੱਤੇ ਗਏ

ਬੱਚੇ ਕਾਵੋ ਤੇ ਉਸ ਦੀ ਭੈਣ, ਰੋਹਿੰਗਿਆ ਉੱਪਰ ਹੋ ਰਹੇ ਅੱਤਿਆਚਾਰਾਂ ਦਾ ਸ਼ਿਕਾਰ ਬੱਚੀ ਰਸ਼ੀਦਾਂ, ਸੁਡਾਨ ਦੇ ਗ੍ਰਹਿ ਯੁੱਧ ਕਾਰਨ ਭੁੱਖ ਨਾਲ ਅਸਥੀ-ਪਿੰਜਰ ਬਣ ਰਹੇ ਬੱਚੇ ਅਤੇ 1947 ਦੀ ਵੰਡ ਦੌਰਾਨ ਕੋਹ ਕੋਹ ਕੇ ਮਾਰੇ ਬੱਚੇ ਇਸ ਨਾਟਕ ਰਾਹੀਂ ਆਪਣੀਆਂ ਸੱਤ ਕਹਾਣੀਆਂ ਲੈਕੇ ਆਏ ਸਨ ਜਿਨ੍ਹਾਂ ਦੀ ਪੇਸ਼ਕਾਰੀ ਨੇ ਦਰਸ਼ਕਾਂ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਨਾਟਕ ਇਹ ਸਵਾਲ ਖੜ੍ਹੇ ਕਰਦਾ ਹੈ ਕਿ ਆਖਿਰ ਏਨੇ ਬੱਚਿਆਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ?

ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਚਿੰਤਕ ਡਾ. ਸੁਰਜੀਤ ਭੱਟੀ, ਡਾ. ਸਤੀਸ਼ ਕੁਮਾਰ ਵਰਮਾ, ਪੀ. ਐਸ ਪੀ. ਸੀ. ਐਲ ਦੇ ਅਧਿਕਾਰੀ ਕਮਲਜੀਤ ਮਾਲਵਾ, ਰਜਿੰਦਰਾ ਹਸਪਤਾਲ ਦੇ ਅਸਿਸਟੈਂਟ ਪ੍ਰੋਫੈਸਰ ਡਾ. ਪੰਕਜ ਕੁਮਾਰ ਨੇ ਕੀਤੀ। ਇਸ ਮੌਕੇ ਤੇ ਡਾ. ਸੁਰਜੀਤ ਭੱਟੀ ਨੇ ਸੁਰਜੀਤ ਪਾਤਰ ਦੀ ਗਜ਼ਲ ‘ਜ਼ਖ਼ਮ ਨੂ ਜ਼ਖ਼ਮ ਲਿਖੋ, ਖਾਹਮਖਾਹ ਕੰਵਲ ਨਾ ਲਿਖੋ, ਸਿਤਮ ਹਟਾਓ ਸਿਤਮ ਤੇ ਨਿਰੀ ਗਜ਼ਲ ਨਾ ਲਿਖੋ’ ਰਾਹੀਂ ਨਾਟਕ ਤੇ ਚਰਚਾ ਕਰਦੇ ਹੋਏ ਕਿਹਾ ਕਿ ਪੂਰੀ ਇਕ ਸਦੀ ਦੌਰਾਨ ਫੈਲੇ ਯੁੱਧਾਂ ਦੀ ਦਰਿੰਦਗੀ ਨੂੰ ਬਾਲਾਂ ਦੇ ਹਵਾਲੇ ਨਾਲ ਪੇਸ਼ ਕਰਕੇ ਇਸ ਨਾਟਕ ਰਾਹੀਂ ਲੇਖਕ ਅਤੇ ਨਿਰਦੇਸ਼ਕ ਨੇ ਵੱਡਾ ਕਾਰਜ ਕੀਤਾ ਹੈ। ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਇਸ ਨਾਟਕ ਦੀ ਸਕ੍ਰਿਪਟ ਅਤੇ ਪੇਸ਼ਕਾਰੀ ਨੇ ਪੰਜਾਬੀ ਨਾਟ-ਮੰਚ ਦੇ ਖੇਤਰ ਵਿਚ ਬਤੌਰ ਨਾਟਕਕਾਰ ਕੁਲਦੀਪ ਸਿੰਘ ਦੀਪ ਅਤੇ ਬਤੌਰ ਨਿਰਦੇਸ਼ਕ ਸੋਮਪਾਲ ਹੀਰਾ ਨੂੰ ਹੋਰ ਵਧੇਰੇ ਸਥਾਪਤ ਕੀਤਾ ਹੈ।

ਇਸ ਦਿਨ ਦੇ ਸੱਭਿਆਚਾਰ ਪ੍ਰੋਗਰਾਮ ਦਾ ਆਗਾਜ਼ ਨਿੱਕੜੇ ਬਾਲ ਗੁਰਫ਼ਤਹਿ ਸਿੰਘ ਦੁਆਰਾ ਕਮਾਲ ਦੇ ਅੰਦਾਜ਼ ਨਾਲ ਪਾਏ ਭੰਗੜੇ ਨਾਲ ਹੋਇਆ। ਇਸ ਤੋਂ ਬਾਅਦ ਪ੍ਰਤਿਭਾਸ਼ੀਲ ਅਧਿਆਪਕ ਗੁਰਜੰਟ ਚਾਹਲ ਦੁਆਰਾ ਤਿਆਰ ਕੀਤੇ ਬਾਲ ਭੰਡਾਂ ਜਸਪ੍ਰੀਤ ਸਿੰਘ ਅਤੇ ਹਰਵਿੰਦਰ ਸਿੰਘ ਨੇ ਦਰਸ਼ਕਾਂ ਦੇ ਢਿੱਡੀ ਪੀੜਾਂ ਪੁਆ ਦਿੱਤੀਆਂ। ਨਾਟਕ ਤੋਂ ਬਾਅਦ ਪਿਛਲੇ ਤਿੰਨ ਦਹਾਕਿਆਂ ਤੋਂ ਬਾਲਾਂ ਲਈ ਗਾਉਣ ਵਾਲੇ ਪ੍ਰਸਿੱਧ ਕਲਾਕਾਰ ਕੰਵਲਜੀਤ ਨੀਲੋ  ਨੇ ਆਪਣੇ ਹਰਮਨਪਿਆਰੇ ਗੀਤ ‘ਸੌ ਜਾ ਬੱਬੂਆਂ, ਮਾਣੋ ਬਿੱਲੀ ਆਈ ਏ’ ਸਮੇਤ ਬਾਲ ਸਰੋਕਾਰਾਂ ਨਾਲ ਜੁੜੇ ਕਈ ਗੀਤ ਗਾ ਕੇ ਦਰਸ਼ਕਾਂ ਦਾ ਮਨ ਮੋਹ ਲਿਆ।

Scroll to Top