Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Friday, 31 Jul 2026 | 12:33 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਪੰਛੀਆਂ ਦੀ ਪਛਾਣ ਸਬੰਧੀ ਨਿਵੇਕਲਾ ਪ੍ਰੋਗਰਾਮ ਕਰਵਾਇਆ

ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਪੰਛੀਆਂ ਦੀ ਪਛਾਣ ਸਬੰਧੀ ਨਿਵੇਕਲਾ ਪ੍ਰੋਗਰਾਮ ਕਰਵਾਇਆ

ਪਟਿਆਲਾ, 11 ਨਵੰਬਰ – ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਪੰਛੀਆਂ ਦੀ ਪਛਾਣ ਸਬੰਧੀ ਇੱਕ ਨਿਵੇਕਲਾ ਪ੍ਰੋਗਰਾਮ ਕਰਵਾਇਆ ਗਿਆ। ਇਹ ਗਤੀਵਿਧੀ ਸਵੇਰੇ 6.30 ਵਜੇ ਤੋਂ 8.30 ਵਜੇ ਤੱਕ ਕਰਵਾਈ ਗਈ।
ਵਿਭਾਗ ਮੁਖੀ ਡਾ. ਉਂਕਾਰ ਸਿੰਘ ਬੜੈਚ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਪੰਛੀਆਂ ਦੀ ਵੰਨ-ਸੁਵੰਨਤਾ ਦੇ ਦ੍ਰਿਸ਼ਟੀਕੋਣ ਤੋਂ ਬਹੁਤ ਅਮੀਰ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਪੰਛੀਆਂ ਦੀਆਂ ਲਗਭਗ 37 ਕਿਸਮਾਂ ਦੀ ਪਛਾਣ ਕੀਤੀ ਗਈ। ਇਨ੍ਹਾ ਪੰਛੀਆਂ ਵਿੱਚ ਪ੍ਰਮੁੱਖ ਤੌਰ ‘ਤੇ ਧਾਨ ਚਿੜੀ (ਗ੍ਰੇਅ ਹੌਰਨਬਿਲ), ਲੱਕੜਹਾਰਾ (ਫਲੇਮਬੈਕ ਵੁੱਡਪੈਕਰ), ਕਾਲ਼ੀ ਚੀਲ (ਬਲੈਕ ਕਾਈਟ), ਚੱਕੀ-ਰਾਹਾ (ਹੂਪੋ), ਸਲੇਟੀ ਤਿੱਤਰ (ਗ੍ਰੇਅ ਫ੍ਰੈਂਕੋਲਿਨ), ਹਰਾ ਬਸੰਤਾ (ਬ੍ਰਾਊਨਹੈੱਡਡ ਬਾਰਬੇਟ),
ਸਲੇਟੀ ਬਗਲਾ (ਗ੍ਰੇਅ ਹੈਰੋਨ), ਬਿੰਦੀ-ਚੁੰਝਾ (ਸਪਾਟਬਿਲ ਡੱਕ), ਜਲ-ਕੁਕੜੀ (ਕਾਮਨ ਮੂਰਹੈੱਨ), ਲਮ-ਲੱਤਾ (ਬਲੈਕਵਿੰਗਡ ਸਟਿਲਿਟ), ਕਮਾਦੀ ਕੁੱਕੜ (ਗ੍ਰੇਟਰ ਕੌਕਲ), ਗੁਲਾਬੀ ਮਾਲ਼ਾ ਤੋਤਾ (ਰੋਜ਼ ਰਿੰਗਡ ਪੈਰਾਕੀਟ), ਛੋਟਾ ਬਸੰਤਾ (ਕ੍ਰਿਮਸਨ ਬ੍ਰੈਸਟਡ ਬਾਰਬੇਟ)ਆਦਿ ਸ਼ਾਮਿਲ ਸਨ।
ਇਸ ਗਤੀਵਿਧੀ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਪੰਛੀਆਂ ਦੀ ਪਛਾਣ ਕਰਦਿਆਂ ਉਨ੍ਹਾ ਦੇ ਨਿਵਾਸ ਸਥਾਨ ਅਤੇ ਵਿਵਹਾਰ ਬਾਰੇ ਵਿਚਾਰ-ਚਰਚਾ ਕਰਨ ਵਿੱਚ ਆਪਣੀ ਗਹਿਰੀ ਦਿਲਚਸਪੀ ਦਿਖਾਈ।
ਡਾ. ਅਭਿਨਵ ਸਕਸੈਨਾ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਸਕੱਤਰ ਸਨ। ਇਸ ਪ੍ਰੋਗਰਾਮ ਵਿੱਚ ਵਿਦਿਆਰਥੀਆਂ, ਪੰਛੀ ਪ੍ਰੇਮੀਆਂ ਅਤੇ ਅਧਿਆਪਕਾਂ ਨੇ 100 ਦੇ ਕਰੀਬ ਗਿਣਤੀ ਵਿੱਚ ਹਿੱਸਾ ਲਿਆ।
Scroll to Top