Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 28 Sep 2026 | 1:31 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਟਿੀ ਪਟਿਆਲਾ ਵਿਖੇ 29ਵੀਂ ਸਲਾਨਾ ਕਾਨਫਰੰਸ ਦਾ ਆਗਾਜ਼

ਪੰਜਾਬੀ ਯੂਨੀਵਰਸਟਿੀ ਪਟਿਆਲਾ ਵਿਖੇ 29ਵੀਂ ਸਲਾਨਾ ਕਾਨਫਰੰਸ ਦਾ ਆਗਾਜ਼

ਪਟਿਆਲਾ, 31 ਅਕਤੂਬਰ, 2025 – ਪੰਜਾਬੀ ਯੂਨੀਵਰਸਿਟੀ ਦੇ ਅਰਥ- ਵਿਗਿਆਨ ਵਿਭਾਗ ਵੱਲੋਂ ਕਰਵਾਈ ਜਾ ਰਹੀ ਇੰਡੀਅਨ ਪੋਲੀਟੀਕਲ ਇਕਾਨਮੀ ਐਸੋਸੀਏਸ਼ਨ ਦੀ 29ਵੀਂ ਸਲਾਨਾ ਕਾਨਫਰੰਸ ਦਾ ਆਗਾਜ਼ ਹੋ ਗਿਆ ਹੈ। ‘ਡਇਨਾਮਿਕਸ ਆਫ ਇੰਡੀਅਨ ਇਕਾਨਮੀ ਐਂਡ ਦੀ ਪਰੈਜ਼ੈਂਟ ਸਨਿਾਰੀਓ’ ਸਿਰਲੇਖ ਤਹਿਤ ਹੋ ਰਹੀ ਇਸ ਕਾਨਫ਼ਰੰਸ ਦੀ ਸ਼ੁਰੂਆਤ ਅਰਥ-ਸ਼ਾਸਤਰ ਵਿਭਾਗ ਦੇ ਮੁਖੀ ਡਾ. ਜਸਦੀਪ ਸਿੰਘ ਤੂਰ ਵੱਲੋਂ ਦਿੱਤੇ ਸਵਾਗਤੀ ਭਾਸ਼ਣ ਨਾਲ਼ ਹੋਈ। ਉਨ੍ਹਾਂ ਇਸ ਕਾਨਫਰੰਸ ਦੇ ਥੀਮ ‘ਭਾਰਤੀ ਅਰਥਚਾਰੇ ਦੇ ਮੌਜੂਦਾ ਰੁਝਾਨਾਂ; ਬਾਰੇ ਸੰਖੇਪ ਜਾਣਕਾਰੀ ਦਿੱਤੀ।
ਕਾਨਫਰੰਸ ਦਾ ਮੁੱਖ-ਸੁਰ ਭਾਸ਼ਣ ਕੇਰਲਾ ਪਲੈਨਿੰਗ ਬੋਰਡ ਦੇ ਵਾਇਸ ਚੇਅਰਮੈਨ ਡਾ ਵੀ.ਕੇ  ਰਾਮਾਚੰਦਰਨ ਨੇ ਦਿੱਤਾ। ਉਨ੍ਹਾਂ ਆਪਣੇ ਭਾਸ਼ਣ ਵਿੱਚ ਭਾਰਤ ਦੇ ਸੰਘੀ ਢਾਂਚੇ ਵਿੱਚ ਕੇਂਦਰੀਕਰਨ ਦੇ ਰੁਝਾਨਾਂ ਨੂੰ ਮੌਜੂਦਾ ਦੌਰ ਵਿੱਚ ਇੱਕ ਗੰਭੀਰ ਚੁਣੌਤੀ ਦੱਸਦੇ ਹੋਏ ਕਿਹਾ ਕਿ ਕੇਂਦਰ ਅਤੇ ਰਾਜਾਂ ਦਰਮਿਆਨ ਵਿੱਤ ਦੀ ਕਾਣੀ ਵੰਡ, ਸੰਘੀ ਕਨੂੰਨਾਂ ਵਿੱਚ ਛੇੜਛਾੜ ਅਤੇ ਵਿਚਾਰਧਾਰਕ ਸੰਕੀਰਨਤਾ ਭਾਰਤੀ ਲੋਕਤੰਤਰ ਲਈ ਖਤਰਾ ਹਨ।
ਇੰਡੀਅਨ ਪੋਲੀਟੀਕਲ ਇਕਾਨਮੀ ਐਸੋਸੀਏਸ਼ਨ ਦੇ ਪ੍ਰਤੀਨਿਧ ਡਾ. ਵੀ. ਉਪਾਧਿਆਏ ਨੇ ਆਪਣੇ ਭਾਸ਼ਣ ਵਿੱਚ ਆਲਮੀ-ਅਰਥ ਚਾਰੇ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਭਾਰਤੀ ਅਰਥਚਾਰੇ ਉੱਤੇ ਪੈ ਰਹੇ ਪ੍ਰਭਾਵਾਂ ਬਾਰੇ ਦੱਸਿਆ। ਉਨ੍ਹਾਂ ਐਸੋਸੀਏਸ਼ਨ ਦੀ ਕਾਰਜਕਾਰਨੀ ਬਾਰੇ ਮੁਢਲੀ ਜਾਣਕਾਰੀ ਮੁੱਹਈਆ ਕਰਵਾਈ।
ਇਸ ਆਰੰਭਿਕ ਸੈਸ਼ਨ ਦੇ ਅਖੀਰ ਵਿੱਚ ਅਰਥ-ਵਿਗਿਆਨ ਵਿਭਾਗ ਅਤੇ ਕਾਨਫਰੰਸ ਦੇ ਆਰਗਨਾਈਜਿ਼ੰਗ ਸੈਕਟਰੀ ਡਾ. ਸਰਬਜੀਤ ਸਿੰਘ ਨੇ ਵੱਖ-ਵੱਖ ਰਾਜਾਂ ਤੋਂ ਆਏ ਡੈਲੀਗੇਟਸ ਅਤੇ ਬੁਲਾਰਿਆਂ ਦਾ ਧੰਨਵਾਦ ਕੀਤਾ।
ਉਦਘਾਟਨੀ ਸੈਸ਼ਨ ਉਪਰੰ ਹੋਏ ਪਲੈਨਰੀ ਸੈਸ਼ਨ ਵਿੱਚ ਦਿੱਲੀ ਤੋਂ ਪ੍ਰੋਫੈਸਰ ਸਤਿਆਕੀ ਰਾਏ ਦੀ ਪ੍ਰਧਾਨਗੀ ਹੇਠ ਤਿੰਨ ਭਾਸ਼ਣ ਹੋਏ। ਇਨ੍ਹਾਂ ਭਾਸ਼ਣਾਂ ਵਿੱਚ ਵਿੱਚ ਦੇਸ਼ ਅੰਦਰ ਵੱਧ ਰਹੀ ਧਾਰਮਿਕ ਕੱਟੜਤਾ, ਔਰਤਾਂ, ਘੱਟ ਗਿਣਤੀਆਂ ਅਤੇ ਪਛੜੇ ਵਰਗਾਂ ਉੱਤੇ ਪੈ ਰਹੇ ਪ੍ਰਭਾਵਾਂ ਨੂੰ ਰਾਜਨੀਤਿਕ ਆਰਥਿਕਤਾ ਦੇ ਨਜ਼ਰ ਤੋਂ ਵਿਚਾਰਿਆ ਗਿਆ।
ਇਸ ਤੋਂ ਬਾਅਦ ਹੋਏ ਅਲੱਗ-ਅਲੱਗ ਅਕਾਦਮਿਕ ਸੈਸ਼ਨ ਵਿੱਚ 50 ਤੋਂ ਵੱਧ ਖੋਜ ਪੱਤਰ ਪੜ੍ਹੇ ਗਏ।
Advertisement
Advertisement
Advertisement
Advertisement
Scroll to Top