Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 28 Sep 2026 | 1:47 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬੀ ਯੂਨੀਵਰਸਿਟੀ ਵਿਖੇ 29ਵੀਂ ਸਲਾਨਾ ਕਾਨਫਰੰਸ ਸਬੰਧੀ ਵਰਕਸ਼ਾਪ ਹੋਈ ਮੁਕੰਮਲ

ਪੰਜਾਬੀ ਯੂਨੀਵਰਸਿਟੀ ਵਿਖੇ 29ਵੀਂ ਸਲਾਨਾ ਕਾਨਫਰੰਸ ਸਬੰਧੀ ਵਰਕਸ਼ਾਪ ਹੋਈ ਮੁਕੰਮਲ

ਪਟਿਆਲਾ, 31 ਅਕਤੂਬਰ 2025 : ਪੰਜਾਬੀ ਯੂਨੀਵਰਸਿਟੀ ਦੇ ਅਰਥ-ਵਿਗਿਆਨ ਵਿਭਾਗ ਵੱਲੋਂ ‘ਡਇਨਾਮਿਕਸ ਆਫ ਇੰਡੀਅਨ ਇਕਾਨਮੀ ਐਂਡ ਦੀ ਪਰੈਜ਼ੈਂਟ ਸਨਿਾਰੀਓ’ ਸਿਰਲੇਖ ਹੇਠਾਂ ਆਯੋਜਿਤ ਕੀਤੀ ਜਾ ਰਹੀ ਕਾਨਫਰੰਸ ਨਾਲ਼ ਸਬੰਧਤ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋ ਗਈ।

‘ਰਾਜਨੀਤਿਕ ਆਰਥਿਕਤਾ’ ਵਿਸ਼ੇ ਉੱਤੇ ਕਰਵਾਈ ਇਸ ਵਰਕਸ਼ਾਪ ਦੀ ਪ੍ਰਧਾਨਗੀ  ਇੰਡੀਅਨ ਪੋਲੀਟੀਕਲ ਇਕਾਨਮੀ ਐਸੋਸੀਏਸ਼ਨ ਦੇ ਸਿਗਨੇਟਰੀ ਮੈਂਬਰ ਡਾ. ਵੀ. ਉਪਾਧਿਆ, ਸਾਬਕਾ ਪ੍ਰੋਫੈਸਰ ਆਈ.ਆਈ.ਟੀ. ਦਿੱਲੀ ਨੇ ਕੀਤੀ।

ਵਰਕਸ਼ਾਪ ਦੇ ਆਰੰਭ ਵਿੱਚ ਡਾ. ਬਲਵਿੰਦਰ ਸਿੰਘ ਟਿਵਾਣਾ, ਸਾਬਕਾ ਪ੍ਰੋਫੈਸਰ, ਅਰਥ-ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੇਸ਼ ਦੀਆਂ ਵੱਖ –ਵੱਖ ਯੂਨੀਵਰਸਿਟੀਆਂ ਤੋਂ ਆਏ ਪ੍ਰੋਫੈਸਰ ਅਤੇ ਖੋਜਾਰਥੀਆਂ ਦਾ ਸਵਾਗਤ ਕੀਤਾ। ਉਹਨਾਂ ਨੇ ਵਰਤਮਾਨ ਸਮੇਂ ਵਿੱਚ ਸੰਸਾਰ ਪੱਧਰੀ ਵਾਪਰ ਰਹੇ ਆਰਥਿਕ ਮਾਮਲਿਆਂ ਨਾਲ ਸਬੰਧਤ ਠੋਸ ਸਮਝ ਬਣਾਉਣ ਲਈ ਰਾਜਨੀਤਿਕ ਆਰਥਿਕਤਾ ਵਿਸ਼ੇ ਦੀ ਮਹਤੱਤਾ ਬਾਰੇ ਚਾਨਣਾ ਪਇਆ।

ਪਹਿਲੇ ਸਪੀਕਰ ਪ੍ਰੋਫੈਸਰ ਸੁਰਾਜੀਤ ਮਾਜ਼ੂਮਦਾਰ ਵੱਲੋਂ ਵਿਸ਼ਵ ਆਰਥਿਕਤਾ ਨਾਲ ਸਬੰਧਤ ਚਲੰਤ ਮਸਲਿਆਂ ਉੱਤੇ ਤੱਥ ਭਰਪੂਰ ਲੈਕਚਰ ਦਿੱਤਾ ਗਿਆ। ਵਰਕਸ਼ਾਪ ਦੇ ਦੂਜੇ ਸਪੀਕਰ ਡਾ. ਪਰਮਜੀਤ ਸਿੰਘ, ਸਹਾਇਕ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਪੇਂਡੂ ਆਰਥਿਕਤਾ ਨਾਲ ਸਬੰਧਤ ਆਪਣੀ ਖੋਜ ਉੱਤੇ ਚਾਨਣਾ ਪਾਇਆ।

ਉਹਨਾਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਭਾਰਤ ਦੀ ਪੇਂਡੂ ਆਰਥਿਕਤਾ ਨੂੰ ਵਿਸ਼ਵੀਕਰਨ ਅਤੇ ਭਾਰਤ ਦੀ ਕੁੱਲ ਆਰਥਿਕਤਾ ਤੋਂ ਅਲੱਗ ਕਰਕੇ ਨਹੀਂ ਸਮਝਿਆ ਜਾ ਸਕਦਾ। ਵਰਕਸ਼ਾਪ ਦੇ ਅੰਤ ਵਿੱਚ ਪ੍ਰੋ. ਜਸਬੀਰ ਸਿੰਘ, ਜੰਮੂ ਯੂਨੀਵਰਸਿਟੀ ਵੱਲੋਂ ਧੰਨਵਾਦੀ ਮਤਾ ਪੜਿਆ ਗਿਆ।

ਕੱਲ ਤੋਂ ਇਸ ਕਾਨਫਰੰਸ ਕਾਨਫਰੰਸ ਦਾ ਰਸਮੀ ਆਰੰਭ ਹੋ ਜਾਵੇਗਾ। ਜਿਸ ਵਿੱਚ ਦੋ ਦਿਨਾਂ ਦੌਰਾਨ 15 ਟੈਕਨੀਕਲ ਸੈਸ਼ਨ ਅਤੇ ਤਿੰਨ ਪਲੇਨੇਰੀ ਸੈਸ਼ਨ ਵਿੱਚ ਦੇਸ਼ ਅਤੇ ਦੇਸ਼ ਦੇ ਬਾਹਰੋਂ ਆਏ ਪ੍ਰੋਫੈਸਰ ਅਤੇ ਖੋਜਾਰਥੀਆਂ ਦੁਆਰਾ ਰਾਜਨਿਤਕ ਆਰਥਿਕਤਾ ਸਬੰਧੀ ਪਰਚੇ ਪੜ੍ਹੇ ਜਾਣਗੇ।

Advertisement
Advertisement
Advertisement
Advertisement
Scroll to Top