Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 28 Sep 2026 | 1:03 am

+91 90915 01313 , +91 90916 01313

punjabbanni@gmail.com
punjabbani@yahoo.com

ਸਕਾਲਰ ਫੀਲਡਜ਼ ਸਕੂਲ ਪਟਿਆਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮਾਰੋਹ

ਸਕਾਲਰ ਫੀਲਡਜ਼ ਸਕੂਲ ਪਟਿਆਲਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸਮਾਰੋਹ

ਪਟਿਆਲਾ, 4 ਨਵੰਬਰ 2025 : ਸਕਾਲਰ ਫੀਲਡਜ਼ ਪਬਲਿਕ ਸਕੂਲ ਵਿੱਚ ਸ੍ੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ
ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਦਾ ਵਿਹੜਾ ਗੁਰਬਾਣੀ ਦੀ ਮਿੱਠੀ ਧੁਨ ਅਤੇ ਆਤਮਕ ਸ਼ਾਂਤੀ ਨਾਲ ਗੂੰਜ ਉਠਿਆ।
ਸਵੇਰੇ ਦੀ ਅਸੈਂਬਲੀ ਵਿੱਚ ਮੂਲ ਮੰਤਰ ਉਚਾਰਣ, ਸ਼ਬਦ ਗਾਇਨ, ਕਵੀਸ਼ਰੀ, ਗੁਰਪੁਰਬ ਕੁਇਜ਼ ਅਤੇ ਪ੍ਰੇਰਣਾਦਾਇਕ  ਭਾਸ਼ਣ ਸ਼ਾਮਲ ਸਨ।

ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ — ਸੇਵਾ, ਸਚਾਈ ਅਤੇ ਸਹਿਜਤਾ ਦੇ ਫਲਸਫੇ ਵਸਾਉਣ  ਦਾ ਪ੍ਣ ਲਿਆ । ਸੱਭਿਆਚਾਰਕ ਰੰਗਾਂ ਨਾਲ ਭਰਪੂਰ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਬੜੇ ਜੋਸ਼ ਨਾਲ ਭਾਗ ਲਿਆ। ਕੁੜੀਆਂ ਨੇ “ਗਰੇਸ ਆਫ ਦੁਮਾਲਾ ” ਤੇ ਮੁੰਡਿਆਂ ਨੇ “ਪ੍ਰਾਈਡ ਆਫ ਟਰਬਨ” ਰਾਹੀਂ ਆਪਣੀ  ਸਿੱਖੀ ਦੀ ਸ਼ਾਨ ਤੇ ਮਾਣ  ਨੂੰ ਦਰਸਾਇਆ।

ਅੰਤ ਵਿੱਚ ਹੋਈ ਇੰਟਰ ਹਾਊਸ ਸ਼ਬਦ ਗਾਇਨ ਪ੍ਰਤੀਯੋਗਿਤਾ ਵਿੱਚ ਵਿਦਿਆਰਥੀਆਂ ਨੇ ਆਪਣੀ ਮਿੱਠੀ ਆਵਾਜ਼ ਰਾਹੀਂ “ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ” ਦਾ ਸੁਨੇਹਾ ਦਿੱਤਾ। ਪ੍ਰਿੰਸੀਪਲ ਮਿਸ ਚੰਦਨਦੀਪ ਕੌਰ ਨੇ ਸਾਰੇ ਪ੍ਰਤੀਯੋਗੀਆਂ  ਨੂੰ ਵਧਾਈ ਦਿੱਤੀ ਤੇ ਕਿਹਾ
ਕਿ ਇਸ ਤਰ੍ਹਾਂ ਦੇ ਸਮਾਰੋਹ ਵਿਦਿਆਰਥੀਆਂ ਵਿੱਚ ਗੁਰਮਤਿ ਸਿਧਾਂਤਾਂ ਅਤੇ ਪੰਜਾਬੀ ਸੱਭਿਆਚਾਰ ਪ੍ਰਤੀ ਸਨਮਾਨ ਦਾ ਭਾਵ ਜਗਾਉਂਦੇ ਹਨ।
ਅੰਤ ਵਿੱਚ ਪੂਰਾ ਸਕੂਲ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਰੌਸ਼ਨੀ ਨਾਲ ਚਮਕ ਰਿਹਾ ਸੀ ਅਤੇ ਲਗਦਾ ਸੀ ਕਿ ਪਿਆਰ, ਸੱਚਾਈ ਅਤੇ ਸੇਵਾ ਦਾ ਸੁਨੇਹਾ ਹਰ ਦਿਲ ਵਿੱਚ ਵੱਸ ਗਿਆ ਹੈ।

 

Advertisement
Advertisement
Advertisement
Advertisement
Scroll to Top