Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 25 Sep 2026 | 8:55 am

+91 90915 01313 , +91 90916 01313

punjabbanni@gmail.com
punjabbani@yahoo.com

ਪਟਿਆਲਾ ਦੇ ਸਨੌਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ : ਪੰਨਾ ਫਾੜਿਆ

ਪਟਿਆਲਾ ਦੇ ਸਨੌਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ : ਪੰਨਾ ਫਾੜਿਆ

ਪਟਿਆਲਾ, 30 ਦਸੰਬਰ : ਸਨੌਰ ਵਿਖੇ ਗੁਰਦੁਆਰਾ ਸਿੰਘ ਸਭਾ ਦੇ ਅਧੀਨ ਪੈਂਦੇ ਖੇਤਰ ਵਿਚ ਇਕ ਖੇੜੇ ਦੀ ਹਦੂਦ ਅੰਦਰ ਚਲ ਰਹੇ ਸ੍ਰੀ ਅਖੰਡ ਪਾਠ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਅੰਗ ਫਾੜਕੇ ਬੇਅਦਬੀ ਕੀਤੀ ਗਈ, ਬੇਅਦਬੀ ਕਰਨ ਵਾਲਾ ਸ਼ਾਤਰ ਇੰਨਾ ਕੁ ਖਤਰਨਾਕ ਸੀ, ਉਸਨੇ ਪੰਨੇ ਦਾ ਇੱਕ ਹਿੱਸਾ ਪਾੜਕੇ ਉਸਦੇ 40 ਤੋਂ ਵਧ ਟੁਕੜੇ ਕਰ ਦਿੱਤੇ।

ਜਦੋ ਆਖਿਰ ਵਿਚ ਇਸਦਾ ਪਤਾ ਚਲਿਆ ਤਾਂ ਇਸ ਘਟਨਾ ਕਾਰਨ ਹਾਹਾਕਾਰ ਮਚ ਗਈ ਅਤੇ ਇਸਨੇ ਵੱਡਾ ਰੂਪ ਧਾਰਨ ਕਰ ਲਿਆ।
ਇਹ ਘਟਨਾ ਐਂਤਵਾਰ ਦੀ ਹੈ, ਜਦੋ ਇਸ ਬੇਅਦਬੀ ਸਬੰਧੀ ਪਤਾ ਚਲਿਆ। ਲੰਘੇ ਸ਼ੁੱਕਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਸਨੌਰ ਤੋ ਗੁਰੂ ਸਾਹਿਬ ਦੇ ਸਰੂਪ ਲਿਆਕੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ।

ਐਂਤਵਾਰ ਨੂੰ ਇਨਾ ਦੇ ਭੋੋਗ ਪਾਏ ਗਏ। ਭੋਗ ਪਾਉਣ ਤੋਂ ਬਾਅਦ ਜਦੋ ਸੁਖਆਸਨ ਕੀਤੇ ਗਏ, ਉਦੋ ਪਤਾ ਚਲਿਆ ਕਿ 611 ਨੰਬਰ ਪੰਨੇ ਦਾ ਇੱਕ ਹਿੱਸਾ ਪਾੜਕੇ ਉਸਦੇ 40-50 ਹਿੱਸੇ ਕਰਕੇ ਚਾਦਰ ਹੇਠਾ ਲੁਕੋਏ ਹੋਏ ਹਨ। ਉਸਤੋ ਬਾਅਦ ਸਾਰੀਆਂ ਧਿਰਾਂ ਹੈਰਾਨ ਰਹਿ ਗਈਆਂ। ਦੂਸਰੇ ਪਾਸੇ ਗੁਰਦੁਆਰਾ ਸਿੰਘ ਸਭਾ ਦੀ ਕਮੇਟੀ ਨੇ ਇਸ ਮਾਮਲੇ ਨੂੰ ਬਹੁਤੀ ਗੰਭੀਰਤਾ ਨਾਲ ਨਾ ਲਿਆ। ਕੁੱਝ ਗੁਰਸਿੱਖਾਂ ਨੇ ਇਸ ਮਾਮਲੇ ਨੂੰ ਉਜਾਗਰ ਕੀਤਾ। ਉਸਤੋ ਬਾਅਦ ਸਨੌਰ ਪੁਲਸ ਹਰਕਤ ਵਿਚ ਆਈ।

ਜਾਣਕਾਰੀ ਅਨੁਸਾਰ ਇਸ ਅਖੰਡ ਪਾਠ ਵਿਚ 6 ਗ੍ਰੰਥੀ ਸੇਵਾ ਕਰ ਰਹੇ ਸਨ। ਸਿਧੇ ਤੌਰ ‘ਤੇ ਸ਼ੱਕ ਇਨਾ ਗ੍ਰੰਥੀਆਂ ਵਿਚੋ ਕਿਸੇ ਉਪਰ ਜਾ ਰਿਹਾ ਹੈ। ਜਾਂਚ ਜਾਰੀ ਹੈ। ਇਨਾ ਵਿਚੋ ਇਕ ਗ੍ਰੰਥੀ ਸਿੰਘ ਦਾ ਕਹਿਣਾ ਹੈ ਉਹ ਅਧੇ ਘੰਟੇ ਲਈ ਕਿਸੇ ਹੋਰ ਪਾਠੀ ਦੀ ਡਿਊਟੀ ਲਗਾਕੇ ਗਿਆ ਸੀ। ਸ਼ਾਇਦ ਇਹ ਉਸ ਵੇਲੇ ਹੋਇਆ ਹੋ ਸਕਦਾ ਹੈ, ਜਿਹੜੇ ਵਿਅਕਤੀ ਨੇ 20 ਮਿੰਟ ਪਾਠ ਕਰਿਆ, ਉਹ ਹੁਣ ਤੱਕ ਕਿਤੇ ਵੀ ਕਾਬੂ ਨਹੀ ਆ ਸਕਿਆ ਹੈ।

ਅੱਗ ਵਾਂਗ ਇਹ ਘਟਨਾ ਫੈਲਣ ਤੋੋੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਵੇਰੇ ਪੁਰੀ ਹਰਕਤ ਵਿਚ ਆ ਗਈ। ਐਸਜੀਪੀਸੀ ਦੀ ਕਾਰਜਕਾਰਨੀ ਮੈਂਬਰ ਸੁਰਜੀਤ ਸਿੰਘ ਗੜੀ ਨੇ ਇਕਦਮ ਦਖਲ ਦਿੰਦਿਆਂ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਟਿਆਲਾ ਤੋ ਇਕ ਟੀਮ ਭੇਜਕੇ ਗੁਰਦੁਆਰਾ ਸਿੰਘ ਸਭਾ ਸਨੌਰ ਤੋਂ ਬੇਅਦਬੀ ਹੋਏ ਇਸ ਗੁਰੂ ਸਾਹਿਬ ਦੇ ਸਰੂਪ ਨੂੰ ਪੂਰੇੇ ਸਤਿਕਾਰ ਨਾਲ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਲਿਆਂਦਾ ਗਿਆ। ਦੂਸਰੇ ਪਾਸੇ ਸਨੌਰ ਪੁਲਸ ਦੋਸ਼ੀਆਂ ਦੀ ਭਾਲ ਵਿਚ ਜੁਟੀ ਹੋਈ ਹੈ ਪਰ ਇਸ ਮਾਮਲੇ ਵਿਚ ਸਿੰਘ ਸਭਾ ਗੁਰਦੁਆਰਾ ਦੀ ਕਮੇਟੀ ਵੀ ਕਟਿਹਰੇ ਵਿਚ ਆ ਗਈ ਹੈ।

Advertisement
Advertisement
Advertisement
Advertisement
Scroll to Top