Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 1:30 am

+91 90915 01313 , +91 90916 01313

punjabbanni@gmail.com
punjabbani@yahoo.com

ਜਨਹਿੱਤ ਸੰਮਤੀ ਵਲੋਂ ਸ਼ਹਿਰ ਵਿੱਚ ਬੂਟੇ ਲਗਾਉਣ ਦਾ ਕੰਮ  ਲਗਾਤਾਰ ਜਾਰੀ

ਜਨਹਿੱਤ ਸੰਮਤੀ ਵਲੋਂ ਸ਼ਹਿਰ ਵਿੱਚ ਬੂਟੇ ਲਗਾਉਣ ਦਾ ਕੰਮ  ਲਗਾਤਾਰ ਜਾਰੀ

ਪਟਿਆਲਾ, 13 ਅਗਸਤ : ਸੰਸਥਾ ਜਨਹਿਤ ਸਮਿਤੀ ਵਲੋ ਅੱਜ 20 ਨੰਬਰ ਫਾਟਕ ਨੇੜੇ ਕਮਿਸ਼ਨਰ ਰਿਹਾਇਸ਼ ਦੇ ਕੌਲ 100 ਰੁੱਖ ਅਤੇ ਫੁੱਲਾਂ ਦੇ ਬੂਟੇ ਲਗਾਏ ਗੇ। ਸੰਸਥਾ ਵਲੋ ਇਸ ਸਾਲ ਤਕਰੀਬਨ ਇਕ ਹਜ਼ਾਰ ਰੁੱਖ ਲਗਾ ਕੇ ਸਾਂਭਣ ਦਾ ਮਿਸ਼ਨ ਮਿਥਿਆ ਗਿਆ ਹੈ। ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿਚ ਅਬਦੁਲ ਵਾਹਿਦ ਪਲਾਂਟਸ ਮੇਨ ਨਰਸਰੀ ਵਾਲਿਆ ਵਲੋ ਵਿਸ਼ੇਸ ਤੌਰ ਸ਼ਿਰਕਤ ਕੀਤੀ ਗਈ । ਉਨ੍ਹਾਂ ਰੁੱਖ ਲਗਾਉਣ ਨੂੰ ਸਬ ਤੋ ਵੱਡੀ ਸੇਵਾ ਦਸਿਆ। ਉਨਾਂ ਕਿਹਾ ਕਿ ਸੰਸਥਾ ਰੁੱਖਾਂ ਨੂੰ ਸੰਭਾਲਣ ਲਈ ਬਹੁਤ ਬੜਾ ਉਪਰਾਲਾ ਕਰ ਰਹੀ ਹੈ ਜੌ ਸ਼ਲਾਘਾਯੋਗ ਹੈ। ਇਸ ਮੌਕੇ ਸੰਸਥਾ ਦੇ ਜਰਨਲ ਸਕੱਤਰ ਵਿਨੋਦ ਸ਼ਰਮਾ ਜੀ ਵਲੋ ਦਸਿਆ ਗਿਆ ਕਿ ਰੁੱਖ ਲਗਾਉਣ ਦੇ ਨਾਲ ਸਾਂਭਣੇ ਬਹੁਤ ਜਰੂਰੀ ਹਨ। ਅਸੀ ਇਸ ਕੰਮ ਵਾਸਤੇ ਹਰ ਸਾਲ ਲਗਾਤਾਰ ਪਰਿਆਸ ਕਰ ਰਹੇ ਹਾਂ। ਕਿ ਜੇਕਰ ਹਰੇਕ ਸੰਸਥਾ ਰੁੱਖ ਲਗਾਉਣ ਦੇ ਨਾਲ ਉਨ੍ਹਾਂ ਰੁੱਖਾ ਸੀ ਸੰਭਾਲ ਵਿ ਕਰੇ ਤਾਂ ਹੀ ਧਰਤੀ ਨੂੰ ਹਰਿਆਵਲ ਅਤੇ ਸੋਹਣਾ ਬਣਾਇਆ ਜਾ ਸਕਦਾ ਹੈ। ਉਨਾਂ ਦੱਸਿਆ ਕਿ ਸਾਨੂੰ ਸਾਡੇ ਵਿਰਾਸਤੀ ਰੁੱਖ ਪਿੱਪਲ, ਬੋਹੜ, ਸੁਹਜਨਾ ਅਤੇ ਨਿਮ ਜਿਆਦਾ ਮਾਤਰਾ ਚ ਲਗੁਆਉਣੇ ਚਾਇਦੇ ਹਨ। ਜਿਕਰਯੋਗ ਹੈ ਕਿ ਸੰਸਥਾ ਵਲੋ ਜੁਲਾਈ ਅਗਸਤ ਵਿਚ ਵੱਡੀ ਮਾਤਰਾ ਵਿਚ ਰੁੱਖ ਲਗਾ ਕੇ ਸਾਂਭੇ ਜਾਂਦੇ ਹਨ। ਐਡਵੋਕੇਟ ਮਹਿਸਨਪੁਰੀ ਨੇ ਦੱਸਿਆ ਕਿ ਰਜਵਾਹਾ ਰੋਡ ਤੋਂ ਲੀਲਾ ਭਵਨ ਚੌਂਕ ਰੋਡ ਉਪਰ ਕਿੰਨੇ ਸੋ ਰੁੱਖ ਜਨਹਿਤ ਸਮਿਤੀ ਵੱਲੋਂ ਲਗਾ ਕੇ ਸਾਂਭੇ ਗੇ ਹਨ ਜੌ ਪਟਿਆਲਾ ਦੀ ਐਂਟਰੀ ਨੂੰ ਹਰਿਆਵਲ ਅਤੇ ਮਨਮੋਹਕ ਬਣਾਉਂਦੇ ਹਨ। ਇਸ ਮੌਕੇ ਰੁੱਖਾਂ ਨੂੰ ਸੰਭਾਲਣ ਲਈ ਸ਼ਿਵ ਕੁਮਾਰ ਸੇਤੀਆ ਤ੍ਰਿਪੜੀ ਪਟਿਆਲਾ ਨੂੰ ਦੋ ਟ੍ਰੀ ਗਾਰਡ ਦਿੱਤੇ ਗਏ, ਇਸ ਮੌਕੇ ਪਹੁੰਚੀਆ ਸਖਸ਼ੀਅਤਾਂ ਵਿਚ ਐਡਵੋਕੇਟ ਐਚ.ਐਨ ਮੈਹਸਮਪੁਰੀ, ਵਰਿੰਦਰ ਆਹਲੂਵਾਲੀਆ, ਐਡਵੋਕੇਟ, ਹਰਜਿੰਦਰ ਸਿੰਘ ਜਰਮਨੀ,  ਜੀ. ਐੱਸ ਆਨੰਦ, ਮਨਜੀਤ ਸਿੰਘ, ਐੱਸ. ਪੀ. ਪਰਾਸ਼ਰ, ਸ਼ਿਵ ਕੁਮਾਰ ਸੇਤੀਆ, ਸਤੀਸ਼ ਜੋਸ਼ੀ, ਮਨਮੋਹਨ ਕ੍ਰਿਸ਼ਨ ਅਤੇ ਹੋਰ ਸੱਜਣ ਸ਼ਾਮਲ ਸਨ।

Advertisement
Advertisement
Advertisement
Advertisement
Scroll to Top