Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 2:53 pm

+91 90915 01313 , +91 90916 01313

punjabbanni@gmail.com
punjabbani@yahoo.com

ਡੀ.ਟੀ.ਐਫ਼. ਅਤੇ ਜੈੱਡ.ਪੀ.ਐੱਸ.ਸੀ. ਵੱਲੋਂ ਹੜ੍ਹਾਂ ਦੀ ਮਾਰ ਝੱਲਦੇ ਪਿੰਡ ਦਾ ਦੌਰਾ

ਡੀ.ਟੀ.ਐਫ਼. ਅਤੇ ਜੈੱਡ.ਪੀ.ਐੱਸ.ਸੀ. ਵੱਲੋਂ ਹੜ੍ਹਾਂ ਦੀ ਮਾਰ ਝੱਲਦੇ ਪਿੰਡ ਦਾ ਦੌਰਾ

ਪਟਿਆਲਾ, 8 ਸਤੰਬਰ – ਪਿਛਲੇ ਕੁੱਝ ਦਿਨਾਂ ਤੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ “ਸੰਘਰਸ਼ ਤੇ ਸੇਵਾ” ਨਾਅਰੇ ਤਹਿਤ ਹੜ੍ਹ ਪੀੜਤ ਲੋਕਾਂ ਤੱਕ ਪਹੁੰਚ ਬਣਾਉਣ ਵਿੱਚ ਜੁਟੇ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐਫ਼.) ਵੱਲੋਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ (ਜੈੱਡ.ਪੀ. ਐੱਸ.ਸੀ.) ਦੇ ਆਗੂਆਂ ਨਾਲ ਪਟਿਆਲਾ ਜਿਲ੍ਹੇ ਦੇ ਘਨੌਰ ਇਲਾਕੇ ਵਿੱਚ ਘੱਗਰ ਦੇ ਬੰਨੇ ਕੁੱਝ ਥਾਵਾਂ ਤੋਂ ਟੁੱਟਣ ਨਾਲ ਹੜ੍ਹ ਦੇ ਪਾਣੀ ਅਤੇ ਲਗਾਤਾਰ ਪਏ ਮੀਹਾਂ ਤੋਂ ਪ੍ਰਭਾਵਿਤ ਪਿੰਡਾਂ ਕਾਮੀ ਖੁਰਦ ਅਤੇ ਚਮਾਰੂ ਦਾ ਸਾਂਝੇ ਤੌਰ ‘ਤੇ ਦੌਰਾ ਕੀਤਾ ਗਿਆ। ਜਿਸ ਦੌਰਾਨ ਆਗੂਆਂ ਨੇ ਦੋਵੇਂ ਪਿੰਡਾਂ ਵਿੱਚ ਪਾਣੀ ਦਾ ਪੱਧਰ ਹੁਣ ਕੁੱਝ ਘਟਣ ਤੋਂ ਬਾਅਦ ਹੋਏ ਨੁਕਸਾਨ ਅਤੇ ਸਮੁੱਚੀ ਸਥਿਤੀ ਦਾ ਜਾਇਜਾ ਲਿਆ।
              ਇਸ ਮੌਕੇ ਪਿੰਡ ਕਾਮੀ ਖੁਰਦ ਦੇ ਮਜਦੂਰ ਪਰਿਵਾਰਾਂ ਦੇ ਘਰ-ਘਰ ਜਾ ਕੇ ਕੀਤੇ ਸਰਵੇ ਦੌਰਾਨ ਪਾਇਆ ਗਿਆ ਕਿ ਇਥੇ ਫਸਲਾਂ ਤੋਂ ਇਲਾਵਾ 50 ਤੋਂ ਵਧੇਰੇ ਘਰਾਂ ਦਾ ਵੀ ਤੇਜ ਮੀਂਹ ਤੇ ਹੜ੍ਹਾਂ ਨੇ ਭਾਰੀ ਨੁਕਸਾਨ ਕੀਤਾ ਹੈ ਅਤੇ ਇਸ ਕਾਰਨ ਪਿੰਡ ਚਮਾਰੂ ਵਿੱਚ ਇੱਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਿਲ੍ਹਾ ਆਗੂ ਧਰਮਪਾਲ ਨੂਰਖੇੜੀਆਂ, ਅਵਤਾਰ ਸਿੰਘ ਰਾਏਮੰਡਲ, ਗੁਰਦੀਪ ਸਿੰਘ ਲੰਗ, ਹਮੀਰ ਸਿੰਘ ਲੰਗ ਅਤੇ ਨਿਸ਼ਾਤ ਕੁਮਾਰ ਨੇ ਪਿੰਡ ਵਾਸੀਆਂ ਨਾਲ ਮੀਟਿੰਗ ਕਰਕੇ ਮਜਦੂਰ ਤੇ ਕਿਸਾਨ ਪਰਿਵਾਰਾਂ ਦੇ
ਘਰਾਂ, ਫਸਲਾਂ ਤੇ ਪਸ਼ੂ ਧਨ ਦੇ ਹੋਏ ਭਾਰੀ ਨੁਕਸਾਨ ਦੀ ਭਰਪਾਈ ਲਈ ਨੇੜ ਭਵਿੱਖ ਵਿੱਚ ਢੁੱਕਵੇਂ ਮੁਆਵਜ਼ੇ ਬਾਰੇ ਮੰਗ ਕਰਨ ਲਈ ਜਲਦ ਸਥਾਨਕ ਐੱਸ.ਡੀ. ਐੱਮ. ਨਾਲ ਮੁਲਾਕਾਤ ਕਰਨ ਅਤੇ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸਾਸ਼ਨ ਤੱਕ ਮੰਗ ਪਹੁੰਚਾਉਣ ਦਾ ਫ਼ੈਸਲਾ ਕੀਤਾ। ਇਸ ਮੌਕੇ ਡੀ.ਟੀ.ਐਫ਼. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਵੱਲੋਂ ਪਿੰਡ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਪੱਕੇ ਹੱਲ ਲਈ ਜਥੇਬੰਦ ਹੋ ਕੇ ਸੰਘਰਸ਼ ਕਰਨ ਦੇ ਸਵੱਲੜੇ ਰਾਹ ਲਈ ਪ੍ਰੇਰਿਤ ਕੀਤਾ ਗਿਆ।
             ਡੀਟੀਐੱਫ਼ ਦੇ ਜੱਥੇ ਵਿੱਚ ਸ਼ਾਮਿਲ ਲੇਖਕ ਜਥੇਬੰਦੀਆਂ ਦੇ ਆਗੂ ਡਾ. ਅਰਵਿੰਦਰ ਕਾਕੜਾ ਅਤੇ ਡੀਟੀਐਫ਼ ਆਗੂ ਮੈਡਮ ਸੋਨੀਆ ਵੱਲੋਂ ਮਜਦੂਰ ਪਰਿਵਾਰਾਂ ਦੀਆਂ ਔਰਤਾਂ ਨਾਲ ਚਲੰਤ ਮਸਲੇ ‘ਤੇ ਚਰਚਾ ਕਰਨ ਤੋਂ ਇਲਾਵਾ ਸਮਾਜ ਸੇਵੀਕਾ ਸ਼੍ਰੀਮਤੀ ਹਰਪ੍ਰੀਤ ਕੌਰ ਸੰਧੂ ਰਾਹੀਂ ਸਹਾਇਤਾ ਦੇਣ ਵਾਲੇ ਲੇਖਕਾਂ ਅਤੇ ਸੰਸਥਾ ਟੈਰਾ ਇੰਟਰਨੈਸ਼ਨਲ ਦੇ ਸਹਿਯੋਗ ਨਾਲ 200 ਤੋਂ ਵਧੇਰੇ ਸੈਨਟਰੀ ਨੈਪਕਿਨ ਦੇ ਪੈਕਟਾਂ ਦੀ ਵੰਡ ਵੀ ਕੀਤੀ ਗਈ।
             ਡੀਟੀਐੱਫ਼ ਘਨੌਰ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਚੁਹਾਣਕੇ, ਬਲਾਕ ਸਕੱਤਰ ਪ੍ਰਿਤਪਾਲ ਚਹਿਲ, ਡੀਐੱਮਐਫ਼ ਦੇ ਜਿਲ੍ਹਾ ਵਿੱਤ ਸਕੱਤਰ ਰੋਮੀ ਸਫੀਪੁਰ ਅਤੇ ਈਟੀਟੀ ਅਧਿਆਪਕ ਗੁਰਸੰਗਤ ਸਿੰਘ ਵੱਲੋਂ ਪਿੰਡ ਚਮਾਰੂ ਦੇ ਵੱਖ-ਵੱਖ ਘਰਾਂ ਵਿੱਚ ਜਾ ਕੇ ਹੜ੍ਹਾਂ ਤੇ ਮੀਂਹ ਤੋਂ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਦੀ ਨਿਸ਼ਾਨਦੇਹੀ ਕਰਨ ਉਪਰੰਤ ਪਟਿਆਲਾ ਜਿਲ੍ਹੇ ਦੇ ਅਧਿਆਪਕਾਂ ਦੇ ਸਹਿਯੋਗ ਨਾਲ ਇਕੱਤਰ ਰਾਹਤ ਸਮੱਗਰੀ ਵਿੱਚੋਂ ਪਿਛਲੇ ਦੋ ਦਿਨਾਂ ਦਰਮਿਆਨ 100 ਤੋਂ ਵਧੇਰੇ ਰਾਸ਼ਨ ਕਿੱਟਾਂ ਦੀ ਸੁਚੱਜੇ ਢੰਗ ਨਾਲ ਵੰਡ ਕੀਤੀ ਗਈ।
ਇਸੇ ਤਰ੍ਹਾਂ ਪਿੰਡ ਚਮਾਰੂ ਵਿੱਚ ਇਕੱਤਰ ਹੋਈ ਪੰਚਾਇਤ ਅਤੇ ਪਿੰਡ ਦੇ ਬਾਕੀ ਨੁਮਾਇਦਿਆਂ ਨਾਲ ਮੀਟਿੰਗ ਕਰਕੇ ਪਿੰਡ ਦੇ ਸਮੁੱਚੇ ਹਲਾਤਾਂ ਬਾਰੇ ਜਾਣਕਾਰੀ ਲਈ ਗਈ ਅਤੇ ਘੱਗਰ ਦੇ ਹੜ੍ਹਾਂ ਦੀ ਸਮੱਸਿਆ ਦਾ ਪੱਕੇ ਤੌਰ ‘ਤੇ ਹੱਲ ਕਰਵਾਉਣ ਵੱਲ ਸੇਧਿਤ ਕੋਸ਼ਿਸਾਂ ਕਰਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
             ਇਸ ਮੌਕੇ ਪਿੰਡ ਚਮਾਰੂ ਤੋਂ ਸਰਪੰਚ ਅਮਰਜੀਤ ਸਿੰਘ, ਗੋਬਿੰਦ ਸਿੰਘ (ਸਾਬਕਾ ਸਰਪੰਚ), ਕਪਤਾਨ ਸਿੰਘ, ਪੰਚ ਜਗਤਾਰ ਸਿੰਘ, ਪਿੰਡ ਕਾਮੀ ਖੁਰਦ ਤੋਂ ਪੰਚ ਸਤਵੀਰ ਖ਼ਾਨ, ਰਣਜੀਤ ਸਿੰਘ, ਹਰਵਿੰਦਰ ਸਿੰਘ, ਗੁਰਸੇਵਕ ਸਿੰਘ, ਆਸ਼ੀ ਖ਼ਾਨ, ਸੋਨੂ ਖ਼ਾਨ, ਰਣਵੀਰ ਸਿੰਘ ਅਤੇ ਮਹਿਮੂਦ ਅਹਿਮਦ ਵੀ ਹਾਜਰ ਰਹੇ।
Advertisement
Advertisement
Advertisement
Advertisement
Scroll to Top