Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 2:52 pm

+91 90915 01313 , +91 90916 01313

punjabbanni@gmail.com
punjabbani@yahoo.com

ਨੂਨਗਰ ਸਮਾਜ ਪੰਜਾਬ ਦਾ ਵੈਲਫੇਅਰ ਬੋਰਡ ਬਣਾਉਣ ਲਈ ਬਲਤੇਜ ਪੰਨੂ ਨੂੰ ਦਿੱਤਾ ਮੰਗ ਪੱਤਰ

ਨੂਨਗਰ ਸਮਾਜ ਪੰਜਾਬ ਦਾ ਵੈਲਫੇਅਰ ਬੋਰਡ ਬਣਾਉਣ ਲਈ ਬਲਤੇਜ ਪੰਨੂ ਨੂੰ ਦਿੱਤਾ ਮੰਗ ਪੱਤਰ

ਪਟਿਆਲਾ 8 ਸਤੰਬਰ – ਨੂਨਗਰ ਸਮਾਜ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਨੂਨਗਰ ਸਮਾਜ ਪੰਜਾਬ ਦਾ ਵੈਲਫੇਅਰ ਬੋਰਡ ਬਣਾਉਣ ਲਈ ਬਲਤੇਜ ਸਿੰਘ ਪੰਨੂ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਬਲਤੇਜ ਸਿੰਘ ਪੰਨੂ ਨੇ ਵਿਸਵਾਸ ਦਿਵਾਇਆ ਕਿ ਜਲਦ ਹੀ ਮੁੱਖ ਮੰਤਰੀ ਪੰਜਾਬ ਨੂੰ ਨੂਨਗਰ ਸਮਾਜ ਪੰਜਾਬ ਦਾ ਵੈਲਫੇਅਰ ਬੋਰਡ ਬਣਾਉਣ ਲਈ ਮਿਲਿਆ ਜਾਵੇਗਾ।ਜਿਸ ਵਿੱਚ ਨੂਨਗਰ ਸਮਾਜ ਵੱਲੋਂ 13 ਮੰਗਾਂ ਰੱਖੀਆਂ ਗਈਆਂ।
ਇਸ ਮੰਗ ਪੱਤਰ ਵਿੱਚ ਨੂਨਗਰ ਸਮਾਜ ਪੰਜਾਬ ਦੇ ਯੋਗ ਵਿਅਕਤੀਆਂ ਨੂੰ ਪੰਜਾਬ ਸਰਕਾਰ ਵਿੱਚ ਯੋਗ ਨੁਮਾਇੰਦਗੀ ਦਿੱਤੀ ਜਾਵੇ,ਨੂਨਗਰ ਸਮਾਜ ਪੰਜਾਬ ਨੂੰ ਅਨੁਸੂਚਿਤ ਜਨ ਜਾਤੀ ਵਿੱਚ ਸ਼ਾਮਿਲ ਕੀਤਾ ਜਾਵੇ,ਅਤੇ ਅਨੁਸੂਚਿਤ ਜਾਤੀ ਵਾਲੀਆਂ ਸਾਰੀਆਂ ਸਹੂਲਤਾਂ ਦਿੱਤੀਆਂ ਜਾਣ,ਪੰਜਾਬ ਦੇ ਬੇ-ਜਮੀਨੇ ਘਰਾਂ ਦੇ ਟੂਟੀਆਂ ਦੇ ਬਿੱਲ ਮੁਆਫ਼ ਕੀਤੇ ਜਾਣ,ਪੰਜਾਬ ਦੇ ਲੋੜਵੰਦ ਬਜੁਰਗਾਂ,ਵਿਧਵਾ,ਅਪੰਗ,ਵਿਅਕਤੀਆਂ ਨੂੰ 2500 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇ,ਪੰਜਾਬ ਵਿੱਚ ਬੀ.ਸੀ.ਜਾਤੀ ਦੀ ਸਰਪੰਚੀ,ਨੰਬਰਦਾਰੀ,ਰਿਜ਼ਰਵ ਕੀਤੀ ਜਾਵੇ,
ਵਿਧਾਨ ਸਭਾ ਪੰਜਾਬ ਵਿੱਚ ਹਰ ਘਰ ਵਿੱਚ ਇੱਕ ਨੌਕਰੀ ਦੇਣ ਸੰਬੰਧੀ ਕਾਨੂੰਨ ਬਣਾਇਆ ਜਾਵੇ,ਅਤੇ ਖੂਨਦਾਨੀਆਂ ਨੂੰ ਤੇ ਪੰਜਾਬੀਆਂ ਨੂੰ ਪਹਿਲ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇ,ਹਰ ਪੰਜਾਬੀ ਨੂੰ ਬੀ.ਏ.ਤੱਕ ਦੀ ਪੜਾਈ ਮੁਫ਼ਤ ਕੀਤੀ ਜਾਵੇ,ਪੰਜਾਬ ਦੇ ਆਰਥਿਕ ਤੇ ਕਮਜ਼ੋਰ ਲੋਕਾਂ ਨੂੰ ਕਾਰੋਬਾਰ ਕਰਨ ਲਈ 10 ਲੱਖ ਦਾ ਲੋਨ ਬਿਨਾਂ ਵਿਆਜ਼ ਤੇ ਕਿਸੇ ਗਾਰੰਟੀ ਤੋਂ ਲੰਮੀਆਂ ਕਿਸਤਾਂ ਵਿੱਚ ਦਿੱਤਾ ਜਾਵੇ,ਪੰਜਾਬ ਦੇ ਬੇ-ਜਮੀਨੇ ਲੋਕਾਂ ਨੂੰ ਹਰ ਮਹੀਨੇ 500 ਯੂਨਿਟ ਬਿਜਲੀ ਮੁਫਤ ਦਿੱਤੀ ਜਾਵੇ,ਪੰਜਾਬ ਦੇ ਹਸਪਤਾਲਾਂ ਵਿੱਚ ਪੰਜਾਬੀਆਂ ਲਈ ਵੱਡੀ ਤੋਂ ਵੱਡੀ ਬਿਮਾਰੀ ਲਈ ਇਲਾਜ਼ ਫਰੀ ਕੀਤਾ ਜਾਵੇ,
ਨੂਨਗਰ ਸਮਾਜ ਪੰਜਾਬ ਦੇ ਵਿਕਾਸ ਲਈ ਨੂਨਗਰ ਵੈਲਫੇਅਰ ਬੋਰਡ ਦਾ ਗਠਨ ਕੀਤਾ ਜਾਵੇ,ਨੂਨਗਰ ਸਮਾਜ ਪੰਜਾਬ ਦੇ ਸਮਾਜਿਕ ਕਾਰਜ ਕਰਨ ਲਈ ਇੱਕ ਨੂਨਗਰ ਭਵਨ ਦਾ ਨਿਰਮਾਣ ਕਰਨ ਲਈ ਵਿਧਾਨ ਸਭਾ ਹਲਕਾ ਸਨੌਰ ਦੇ ਖੇਤਰ ਵਿੱਚ 2 ਏਕੜ ਜਮੀਨ ਦਿੱਤੀ ਜਾਵੇ,ਅਤੇ ਭਵਨ ਬਣਾਉਣ ਲਈ 5 ਕਰੋੜ ਦੀ ਰਾਸੀ ਦਿੱਤੀ ਜਾਵੇ,ਕਾਰਗਿਲ ਦੇ ਅਮਰ ਸ਼ਹੀਦ ਨਾਇਕ ਮਲਕੀਤ ਸਿੰਘ ਹਡਾਣਾ ਦੇ ਪਿੰਡ ਹਡਾਣਾ ਬਲਾਕ ਭੁੱਨਰਹੇੜੀ ਵਿਖੇ,ਸ਼ਹੀਦ ਏ ਨਾਮ ਤੇ ਇੱਕ ਖੇਡ ਸਟੇਡੀਅਮ,ਪਿੰਡ ਹਡਾਣਾ ਨੂੰ ਮਾਡਲ ਸੁੰਦਰ ਗ੍ਰਾਮ ਹੇਠ ਲਿਆਂਦਾ ਜਾਵੇ,ਅਤੇ
ਸ਼ਹੀਦ ਦੇ ਨਾਮ ਤੇ ਬਣੀ ਧਰਮਸ਼ਾਲਾ ਦੀ ਹਾਲਤ ਖਸਤਾ ਹੈ,ਪਿੰਡ ਹਡਾਣਾ ਨੂੰ 10 ਕਰੋੜ ਦੀ ਸਪੈਸ਼ਲ ਗ੍ਰਾਂਟ ਦਿੱਤੀ ਜਾਵੇ।ਇਸ ਮੌਕੇ     ਨੂਨਗਰ ਸਮਾਜ ਪੰਜਾਬ ਦੇ ਪ੍ਰਧਾਨ ਅਮਰਜੀਤ ਸਿੰਘ ਜਾਗਦੇ ਰਹੋ,ਜਸਪਾਲ ਸਿੰਘ ਬਰਕਤਪੁਰ, ਲਖਮੀਰ ਸਿੰਘ ਸਲੋਟ, ਜਗਤਾਰ ਸਿੰਘ ਚਿੜਬੀ, ਮਨਿੰਦਰ ਸਿੰਘ ਹਡਾਣਾ, ਬਲਜੀਤ ਸਿੰਘ, ਆਦਿ ਹਾਜ਼ਰ ਸਨ ।
Advertisement
Advertisement
Advertisement
Advertisement
Scroll to Top