Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 29 Sep 2026 | 12:38 pm

+91 90915 01313 , +91 90916 01313

punjabbanni@gmail.com
punjabbani@yahoo.com

ਤਮਿਲ ਅਤੇ ਪੰਜਾਬੀ ਬਾਲ ਸਾਹਿਤ ਦੇ ਆਪਸੀ ਅਨੁਵਾਦ ਦੀ ਲੋੜ- ਡਾ. ਦਰਸ਼ਨ ਸਿੰਘ 'ਆਸ਼ਟ'

ਤਮਿਲ ਅਤੇ ਪੰਜਾਬੀ ਬਾਲ ਸਾਹਿਤ ਦੇ ਆਪਸੀ ਅਨੁਵਾਦ ਦੀ ਲੋੜ- ਡਾ. ਦਰਸ਼ਨ ਸਿੰਘ 'ਆਸ਼ਟ'

ਪਟਿਆਲਾ, 8 ਸਤੰਬਰ, ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿਖੇ ਕਾਰਜਸ਼ੀਲ ਸਟੇਟ ਐਵਾਰਡੀ, ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਬਾਲ ਸਾਹਿਤ ਐਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਬੀਤੇ ਦਿਨੀਂ ਤਾਮਿਲਨਾਡੂ ਪ੍ਰਾਂਤ ਦੇ ਸਾਹਿਤਕ ਦੌਰੇ ਤਮਿਲਨਾਡੂ ਦੀ ਰਾਜਧਾਨੀ ਚੇਨਈ ਵਿਖੇ ਹੋਈ ਚਰਚਾ ਦੌਰਾਨ ਕਿਹਾ ਕਿ ਤਮਿਲ ਅਤੇ ਪੰਜਾਬੀ ਭਾਸ਼ਾ ਵਿਚ ਲਿਖੇ ਜਾ ਰਹੇ ਬਾਲ ਸਾਹਿਤ ਨੂੰ ਇਕ ਦੂਜੀ ਭਾਸ਼ਾ ਵਿਚ ਅਨੁਵਾਦ ਦੀ ਬਹੁਤ ਲੋੜ ਜ਼ਰੂਰਤ ਹੈ।ਡਾ. ਆਸ਼ਟ’ ਨੇ ਕਿਹਾ ਕਿ ਵਿਸ਼ਵ ਪ੍ਰਸਿੱਧ ਅੰਗ੍ਰੇਜ਼ੀ ਬਾਲ ਪੁਸਤਕ ਹੈਰੀ ਪੌਟਰ ਵਰਗੀਆਂ ਕ੍ਰਿਤਾਂ ਦਾ ਤਾਂ ਵਿਸ਼ਵ ਦੀਆਂ ਜ਼ੁਬਾਨਾਂ ਵਿਚ ਦਾ ਅਨੁਵਾਦ ਤਾਂ ਅਕਸਰ ਹੁੰਦਾ ਰਹਿੰਦਾ ਹੈ ਪਰੰਤੂ ਭਾਰਤ ਦੀਆਂ ਵੱਖ ਵੱਖ ਜ਼ੁਬਾਨਾਂ ਦਾ ਬਾਲ ਸਾਹਿਤ ਇਕ ਦੂਜੀ ਭਾਸ਼ਾ ਵਿਚ ਅਨੁਵਾਦ ਕਰਨ ਦੀ ਰਵਾਇਤ ਅਜੇ ਇੰਨੀ ਗਤੀਸ਼ੀਲ ਨਹੀਂ ਹੈ।

ਜੇਕਰ ਪੰਜਾਬੀ ਬਾਲ ਪਾਠਕ ਤਮਿਲ ਬਾਲ ਸਾਹਿਤ ਪੜ੍ਹਨਗੇ ਅਤੇ ਤਮਿਲ ਦੇ ਬਾਲ ਪਾਠਕ ਪੰਜਾਬੀ ਬਾਲ ਸਾਹਿਤ ਅਨੁਵਾਦਿਤ ਰੂਪ ਵਿਚ ਪੜ੍ਹਨਗੇ ਤਾਂ ਅਜਿਹਾ ਕਰਨ ਨਾਲ ਇਕ ਦੂਜੇ ਪ੍ਰਾਂਤ ਦੀ ਭਾਸ਼ਾ,ਸਾਹਿਤ,ਸਭਿਆਚਾਰ,ਸੰਸਕ੍ਰਿਤੀ,ਭੂਗੋਲ ਅਤੇ ਇਤਿਹਾਸ ਨੂੰ ਹੋਰ ਵਧੇਰੇ ਨੇੜਿਉਂ ਜਾਣ ਸਕਦੇ ਹਨ। ਡਾ.‘ਆਸ਼ਟ’ ਨੇ ਚਿੰਤਾ ਪ੍ਰਗਟ ਕੀਤੀ ਕਿ ਸੋਸ਼ਲ ਮੀਡੀਆ ਨਵੀਂ ਪੀੜ੍ਹੀ ਨੂੰ ਗਿਆਨ ਵਿਗਿਆਨ ਦੇ ਖੇਤਰ ਦੀਆਂ ਨਵੀਨਤਮ ਖੋਜਾਂ ਅਤੇ ਪਾਸਾਰਾਂ ਬਾਰੇ ਤਾਂ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ ਪਰ ਇਸ ਦੇ ਨਾਲ ਹੀ ਦੂਜੇ ਪਾਸੇ ਬਾਲਾਂ ਲਈ ਗੁਮਰਾਹਕੁੰਨ ਅਤੇ ਘਟੀਆ ਕਿਸਮ ਦੀ ਸਮਗਰੀ ਦੇ ਚੁੰਗਲਜਾਲ ਵਿਚ ਵੀ ਫਸਾ ਰਿਹਾ ਹੈ ਜਿਸ ਨਾਲ ਬੱਚਿਆਂ ਦੀ ਚਰਿੱਤਰ ਉਸਾਰੀ ਪਤਨ ਵੱਲ ਜਾ ਰਹੀ ਹੈ।

ਇਸ ਸੰਕਟਮਈ ਸਥਿਤੀ ਵਿਚ ਮਿਆਰੀ ਸਾਹਿਤ ਹੀ ਬੱਚਿਆਂ ਲਈ ਇਕ ਠੋਸ ਸ੍ਰੋਤ ਸਿੱਧ ਹੋ ਸਕਦਾ ਹੈ ਜੋ ਨੈਤਿਕ ਕਦਰਾਂ-ਕੀਮਤਾਂ ਪੈਦਾ ਕਰਕੇ ਉਨ੍ਹਾਂ ਨੂੰ ਚੰਗੇ ਨਾਗਰਿਕ ਬਣਨ ਦੀ ਪ੍ਰੇਰਣਾ ਦੇ ਸਕਦਾ ਹੈ। ਇਸ ਦੌਰਾਨ ਡਾ.‘ਆਸ਼ਟ’ ਨੇ ਪੁੱਡੂਚੇਰੀ ਅਤੇ ਮਦਰਾਸ ਯੂਨੀਵਰਸਿਟੀਆਂ,ਲਾਇਬ੍ਰੇਰੀਆਂ ਅਤੇ ਸਾਹਿਤਕ ਸੰਸਥਾਵਾਂ ਤੋਂ ਇਲਾਵਾ ਪੁੱਡੂਚੇਰੀ ਨੇੜਲੇ ਸਾਹਿਤ,ਸਭਿਆਚਾਰ,ਮੂਰਤੀ ਕਲਾ,ਚਿੱਤ੍ਰ ਕਲਾ ਅਤੇ ਹੋਰ ਕਲਾਵਾਂ ਦੇ ਖ਼ੂਬਸੂਰਤ ਕੇਂਦਰ ਔਰੋਵਿਲ ਦਾ ਵੀ ਦੌਰਾ ਕੀਤਾ।ਇਸ ਸੰਸਥਾ ਦੇ ਮੈਨੇਜਰ ਸ੍ਰੀਮਤੀ ਚਿੱਤਰਾ ਨੇ ਡਾ. ਆਸ਼ਟ ਵੱਲੋਂ ਬਾਲ ਸਾਹਿਤ ਦੀ ਅਨੁਵਾਦ ਪਰੰਪਰਾ ਨੂੰ ਹੋਰ ਗਤੀਸ਼ੀਲ ਬਣਾਉਣ ਦੇ ਸੁਝਾਅ ਦੀ ਪ੍ਰਸ਼ੰਸਾ ਕੀਤੀ ਅਤੇ ਨਾਲ ਹੀਤਮਿਲ ਭਾਸ਼ਾ ਦੇ ਬਾਲ ਸਾਹਿਤ ਲੇਖਕਾਂ ਵੱਲੋਂ ਲਿਖੀਆਂ ਪੁਸਤਕਾਂ ਵੀ ਭੇਂਟ ਕੀਤੀਆਂ।

ਇਸ ਦੌਰਾਨ ਤਮਿਲਨਾਡੂ ਦੇ ਭਾਰਤੀ ਬਾਲ ਸਾਹਿਤ ਪੁਰਸਕਾਰ ਵਿਜੈਤਾ ਸ੍ਰੀਮਤੀ ਕੋ.ਮਾ.ਕੋਥੰਡਮ,ਵਿਸ਼ਨੂੰਪੁਰਾਮ ਸਾਰਾਵਨਨ ਅਤੇ ਜੀ.ਮੀਨਾਕਸ਼ੀ ਆਦਿ ਦੇ ਬਾਲ ਸਾਹਿਤ ਉਪਰ ਖ਼ਾਸ ਚਰਚਾ ਕੀਤੀ ਗਈ। ਔਰੋਵਿਲ ਇੰਚਾਰਜ ਕ੍ਰਿਸਟੀਅਨ,ਰੋਹਿਤਾਸ਼,ਡਾ. ਰਾਜਵੰਤ ਕੌਰ ਪੰਜਾਬੀ,ਡਾ. ਰਵੀ,ਦੇਵ ਵੀ ਮੌਜੂਦ ਸਨ।

Advertisement
Advertisement
Advertisement
Advertisement
Scroll to Top