Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Wednesday, 12 Aug 2026 | 12:29 pm

+91 90915 01313 , +91 90916 01313

punjabbanni@gmail.com
punjabbani@yahoo.com

ਬਰਸਾਤਾਂ ਕਾਰਨ ਸਬਜੀਆਂ ਦੇ ਰੇਟ ਪੁੱਜੇ ਆਸਮਾਨ ਤੇ

ਬਰਸਾਤਾਂ ਕਾਰਨ ਸਬਜੀਆਂ ਦੇ ਰੇਟ ਪੁੱਜੇ ਆਸਮਾਨ ਤੇ

ਚੰਡੀਗੜ, 11 ਸਤੰਬਰ : ਪਿਛਲੇ ਦਿਨਾਂ ਚ ਲਗਾਤਾਰ ਮੀਂਹ ਪੈਣ ਕਾਰਨ ਮੰਡੀ ਵਿੱਚ ਸਬਜ਼ੀਆਂ ਦੀ ਆਮਦ ਘਟ ਗਈ ਹੈ, ਜਿਸ ਕਾਰਨ ਤਾਜ਼ਾ ਸਬਜ਼ੀਆਂ ਦੇ ਭਾਅ  ਅਸਮਾਨੀ ਚੜ੍ਹ ਗਏ ਹਨ। ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਸਬਜ਼ੀਆਂ ਅਤੇ ਲਸਣ, ਅਦਰਕ ਅਤੇ ਹਰੀ ਮਿਰਚ ਮਹਿੰਗੀ ਹੋਣ ਕਾਰਨ ਰਸੋਈ ਦਾ ਬਜਟ ਵੀ ਵਿਗੜ ਗਿਆ ਹੈ। ਸਬਜ਼ੀ ਵਿਕਰੇਤਾ ਖ਼੍ਰੀਦਦਾਰਾਂ ਨੂੰ ਕਿਲੋ ਦੀ ਥਾਂ ਪਾਇਆ ਦਾ ਹੀ ਰੇ ਦੱਸ ਰਹੇ ਹਨ!ਸਬਜ਼ੀਆਂ ਦੇ ਭਾਅ ਵਧਣ ਕਾਰਨ ਮੱਧ ਅਤੇ ਗ਼ਰੀਬ ਵਰਗ ਦੀਆਂ ਸੁਆਣੀਆਂ ਪ੍ਰੇਸ਼ਾਨ ਹਨ।

ਲਸਣ, ਅਦਰਕ, ਹਰੀ ਮਿਰਚ ਨੇ ਗ਼ਰੀਬ ਅਤੇ ਮੱਧ ਵਰਗ ਨੂੰ ਤੜਕੇ ਦਾ ਸੁਆਦ ਭੁਲਾ ਦਿੱਤਾ ਹੈ। ਆਲੂ ਤੇ ਪਿਆਜ਼ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਮੂਲੀ, ਖੀਰਾ, ਟਮਾਟਰ ਤੇ ਚੁਕੰਦਰ ਦਾ ਭਾਅ ਵਧਣ ਨਾਲ ਮੱਧ ਅਤੇ ਗ਼ਰੀਬ ਵਰਗ ਦੀ ਥਾਲ਼ੀ ’ਚੋਂ ਸਲਾਦ ਗ਼ਾਇਬ ਹੋ ਗਿਆ। ਗ਼ਰੀਬ ਅਤੇ ਮੱਧ ਵਰਗ ਦੇ ਲੋਕ ਹੱਥ ਘੁੱਟ ਕੇ ਸਬਜ਼ੀ ਖ਼ਰੀਦ ਰਹੇ ਹਨ। ਸਬਜ਼ੀਆਂ ਦੀ ਮਹਿੰਗਾਈ ਨੇ ਮੱਧ ਅਤੇ ਗ਼ਰੀਬ ਵਰਗ ਨੂੰ ਥੋੜੀ ਮਾਤਰਾ ‘ਚ ਸਬਜ਼ੀ ਖ਼ਰੀਦਣ ਲਈ ਮਜਬੂਰ ਕਰ ਦਿੱਤਾ ਹੈ।

ਆਲੂ ਤੇ ਪਿਆਜ਼ ਦੇ ਕਾਰੋਬਾਰੀ ਮੁਹੰਮਦ ਸਦੀਕ ਨੇ ਦੱਸਿਆ ਕਿ ਬਰਸਾਤੀ ਮੌਸਮ ਹੋਣ ਕਾਰਨ ਦੂਜੇ ਰਾਜਾਂ ਤੋਂ ਆਲੂ-ਪਿਆਜ਼ ਦੀ ਆਮਦ ਘਟੀ ਹੈ। ਆੜ੍ਹਤੀਆ ਮੁਹੰਮਦ ਯਾਮੀਨ ਨੇ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਸਬਜ਼ੀ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਸਬਜ਼ੀ ਮੰਡੀ ਵਿੱਚ ਸਬਜ਼ੀ ਦੀ ਆਮਦ ਬਹੁਤ ਘਟ ਗਈ ਹੈ। ਸਬਜ਼ੀ ਵਿਕਰੇਤਾ ਮੁਹੰਮਦ ਸ਼ਮਸ਼ਾਦ ਨੇ ਦੱਸਿਆ ਕਿ 15 ਦਿਨ ਪਹਿਲਾਂ ਧਨੀਆ 100 ਰੁਪਏ ਪ੍ਰਤੀ ਕਿੱਲ‌ੋ ਵਿਕ ਰਿਹਾ ਸੀ, ਜੋ ਇਸ ਸਮੇਂ 300 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ।

ਇਸੇ ਤਰ੍ਹਾਂ ਮਟਰ 70 ਰੁਪਏ ਤੋਂ ਵਧ ਕੇ 120 ਰੁਪਏ ਪ੍ਰਤੀ ਕਿਲੋ, ਸ਼ਿਮਲਾ ਮਿਰਚ 50 ਰੁਪਏ ਤੋਂ ਵਧ ਕੇ 160 ਰੁਪਏ, ਭਿੰਡੀ 20 ਤੋਂ ਵਧ ਕੇ 60 ਰੁਪਏ, ਲੋਭੀਆ 40 ਰੁਪਏ ਤੋਂ ਵਧ ਕੇ 140 ਰੁਪਏ, ਕੱਦੂ 20 ਰੁਪਏ ਤੋਂ ਵਧ ਕੇ 120ਰੁਪਏ, ਗੋਭੀ 50 ਤੋਂ ਵਧ ਕੇ100 ਰੁਪਏ, ਕਰੇਲਾ 40 ਤੋਂ ਵਧ ਕੇ 80 ਰੁਪਏ, ਤੋਰੀ ਤੇ ਬੈਂਗਣ 20 ਤੋਂ ਵਧ ਕੇ 80 ਰੁਪਏ, ਪੇਠਾ 20 ਤੋਂ ਵਧ ਕੇ 30 ਰੁਪਏ, ਖੀਰਾ 20 ਤੋਂ ਵਧ ਕੇ 60 ਰੁਪਏ, ਮੂਲੀ 20 ਤੋਂ ਵਧ ਕੇ 80 ਰੁਪਏ, ਲਸਣ 90 ਤੋਂ ਵਧ ਕੇ 100 ਰੁਪਏ ਪ੍ਰਤੀ ਕਿੱਲੋ, ਅਦਰਕ 90 ਰੁਪਏ ਤੋਂ ਵਧ ਕੇ 150 ਰੁਪਏ,

ਹਰੀ ਮਿਰਚ 60 ਤੋਂ ਵਧ ਕੇ 80 ਰੁਪਏ, ਗਾਜਰ 40 ਤੋਂ ਵਧ ਕੇ 80 ਰੁਪਏ, ਅਰਬੀ 20 ਰੁਪਏ ਤੋਂ ਵਧ ਕੇ 30 ਰੁਪਏ, ਟਮਾਟਰ 25 ਤੋਂ ਵਧ ਕੇ 50 ਰੁਪਏ, ਪਿਆਜ਼ 20 ਤੋਂ ਵਧ ਕੇ 30 ਰੁਪਏ, ਆਲੂ 10 ਤੋਂ ਵਧ ਕੇ 20 ਰੁਪਏ, ਚਕੰਦਰ 20 ਤੋਂ ਵਧ ਕੇ 50 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਪਾਲਕ 10 ਰੁਪਏ ਪ੍ਰਤੀ ਗੁੱਟੀ ਤੋਂ ਵਧ ਕੇ 60 ਰੁਪਏ ਅਤੇ ਸਰ੍ਹੋਂ ਦਾ ਸਾਗ 20 ਰੁਪਏ ਤੋਂ ਵਧ ਕੇ 50 ਰੁਪਏ ਪ੍ਰਤੀ ਗੁੱਟੀ ਵਿਕ ਰਿਹਾ ਹੈ।

Advertisement
Advertisement
Advertisement
Advertisement
Scroll to Top