Breaking

ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ     ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਸਿਟੀ ਕੈਂਪਸ ਵਿੱਚ ਚੱਲ ਰਹੀ ਕੌਂਸਲਿੰਗ ਦਾ ਦੌਰਾ     ਪੰਜਾਬੀ ਯੂਨੀਵਰਸਿਟੀ ਵਿਖੇ ਸ਼ੁਰੂ ਕੀਤੀ ਆਨਲਾਈਨ ਹੋਸਟਲ ਅਲਾਟਮੈਂਟ ਪ੍ਰਣਾਲੀ     ਪੰਜਾਬੀ ਯੂਨੀਵਰਸਿਟੀ ਦੀ ਖੋਜਾਰਥੀ ਜਸਪ੍ਰੀਤ ਕੌਰ ਸਿੱਧੂ ਨੇ ਰਾਜਪਾਲ ਪੰਜਾਬ ਨੂੰ ਭੇਂਟ ਕੀਤਾ ਆਪਣਾ ਨਾਵਲ     ਚੇਤਨਾ ਪ੍ਰੋਜੈਕਟ ਤਹਿਤ ਸਰਕਾਰੀ ਵਿਦਿਆਰਥੀਆਂ ਨੇ ਕੀਤੀ ਸਰਕਾਰੀ ਦਫ਼ਤਰਾਂ ਦੀ ਵਿੱਦਿਅਕ ਯਾਤਰਾ
Wednesday, 29 Jul 2026 | 10:28 pm

+91 90915 01313 , +91 90916 01313

punjabbanni@gmail.com
punjabbani@yahoo.com

 ਪ੍ਰੋਫ਼ੈਸਰ ਡਾ. ਹਿਮੇਂਦਰ ਭਾਰਤੀ ਨੂੰ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਨੇ ਫ਼ੈਲੋ ਚੁਣਿਆ

 ਪ੍ਰੋਫ਼ੈਸਰ ਡਾ. ਹਿਮੇਂਦਰ ਭਾਰਤੀ ਨੂੰ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਨੇ ਫ਼ੈਲੋ ਚੁਣਿਆ

ਪਟਿਆਲਾ, 10 ਸਤੰਬਰ – ਪੰਜਾਬੀ ਯੂਨੀਵਰਸਿਟੀ ਦੇ ਜੀਵ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵਿਖੇ ਪ੍ਰੋਫ਼ੈਸਰ ਵਜੋਂ ਕਾਰਜਸ਼ੀਲ ਡਾ. ਹਿਮੇਂਦਰ ਭਾਰਤੀ ਨੂੰ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦਾ ਫ਼ੈਲੋ (ਐੱਫ. ਐੱਨ.ਏ.) ਚੁਣਿਆ ਗਿਆ ਹੈ। ਕੀੜੀਆਂ ਸਬੰਧੀ ਕੀਤੀਆਂ ਅਹਿਮ ਖੋਜਾਂ ਕਾਰਨ ਉਨ੍ਹਾਂ ਨੂੰ ‘ਐਂਟ ਮੈਨ ਆਫ਼ ਇੰਡੀਆ’ ਵਜੋਂ ਜਾਣਿਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਪ੍ਰੋ. ਹਿਮੇਂਦਰ ਭਾਰਤੀ ਪੰਜਾਬੀ ਯੂਨੀਵਰਸਿਟੀ ਤੋਂ ਤੀਜੇ ਅਜਿਹੇ ਵਿਗਿਆਨੀ ਹਨ, ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਤੋਂ ਪਹਿਲਾਂ 1981 ਵਿੱਚ ਪ੍ਰੋ. ਐੱਸ. ਐੱਸ. ਬੀਰ ਨੂੰ ਅਤੇ 2007 ਵਿੱਚ ਪ੍ਰੋ. ਐੱਮ. ਐੱਸ. ਸੈਣੀ ਨੂੰ ਵੀ ਇੰਡੀਅਨ ਸਾਇੰਸ ਅਕੈਡਮੀਆਂ ਦੇ ਫ਼ੈਲੋ ਵਜੋਂ ਚੁਣਿਆ ਗਿਆ ਸੀ।
ਪ੍ਰੋ. ਭਾਰਤੀ ਨੇ ਇਹ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਵੱਲੋਂ ਸਿਸਟੇਮੈਟਿਕਸ ਅਤੇ ਵਿਗਾਸਵਾਦੀ ਜੀਵ-ਵਿਗਿਆਨ ਦੇ ਖੇਤਰ ਵਿੱਚ ਪਾਏ ਯੋਗਦਾਨ ਦੇ ਅਧਾਰ ਉੱਤੇ ਉਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਵੱਲੋਂ ਉਨ੍ਹਾਂ ਦੀ ਚੋਣ ਕਰਦਿਆਂ ਸਬੰਧਤ ‘ਸਾਈਟੇਸ਼ਨ’ ਵਿੱਚ ਲਿਖਿਆ ਗਿਆ ਹੈ ਕਿ “ਪ੍ਰੋਫ਼ੈਸਰ ਹਿਮੇਂਦਰ ਭਾਰਤੀ ਵੱਲੋਂ ਕੀੜੀਆਂ ਦੇ ਸਿਸਟਮੈਟਿਕਸ, ਈਕੋਲੋਜੀ ਅਤੇ ਵਿਗਾਸਵਾਦ ਬਾਰੇ ਅੰਤਰ-ਅਨੁਸ਼ਾਸਨੀ ਦ੍ਰਿਸ਼ਟੀ ਤੋਂ ਕੀਤੇ ਗਏ ਕਾਰਜ, ਜਿਸ ਦਾ ਦਾਇਰਾ ਕੀੜੀਆਂ ਦੀਆਂ ਨਵੀਆਂ ਪ੍ਰਜਾਤੀਆਂ ਦੀ ਪਛਾਣ ਤੋਂ ਲੈ ਕੇ ਹੋਰ ਬਹੁਤ ਅੱਗੇ ਤੱਕ ਹੈ, ਨੇ ਇਸ ਖੇਤਰ ਵਿੱਚ ਧਾਰਨਾਵਾਂ ਨੂੰ ਬਦਲ ਦਿੱਤਾ ਹੈ।
ਉਨ੍ਹਾਂ ਦੇ ਅਧਿਐਨਾਂ ਨੇ ਉਚਾਈ ਵਾਲ਼ੇ ਹਿਮਾਲੀਅਨ ਖੇਤਰ ਦੀਆਂ ਕੀੜੀ ਪ੍ਰਜਾਤੀਆਂ ਵਿੱਚ ਵਿਗਾਸਵਾਦੀ ਰੁਝਾਨਾਂ ਅਤੇ ਈਕੋਸਿਸਟਮ ਸਿਹਤ ਉੱਤੇ ਜੈਵ-ਵਿਭਿੰਨਤਾ ਸਬੰਧੀ ਰੁਝਾਨਾਂ ਦੇ ਸੂਚਕ ਵਜੋਂ ਕੀੜੀਆਂ ਦੀ ਵਰਤੋਂ ਬਾਰੇ ਨਵੀਂ ਦ੍ਰਿਸ਼ਟੀ ਪ੍ਰਦਾਨ ਕੀਤੀ ਹੈ।”
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਉਨ੍ਹਾਂ ਨੂੰ ਇਸ ਪ੍ਰਾਪਤੀ ਉੱਤੇ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕ ਨੂੰ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਵਰਗੀ ਵੱਕਾਰੀ ਸੰਸਥਾ ਵੱਲੋਂ ਫ਼ੈਲੋ ਵਜੋਂ ਚੁਣੇ ਜਾਣਾ ਆਪਣੇ ਆਪ ਵਿੱਚ ਮਾਣ ਵਾਲੀ ਗੱਲ ਹੈ ਜੋ ਯੂਨੀਵਰਸਿਟੀ ਦੇ ਅਧਿਆਪਕਾਂ ਦੀ ਕਾਬਲੀਅਤ ਉੱਤੇ ਮੋਹਰ ਲਗਾਉਂਦੀ ਹੈ।
Scroll to Top