Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Thursday, 13 Aug 2026 | 5:10 am

+91 90915 01313 , +91 90916 01313

punjabbanni@gmail.com
punjabbani@yahoo.com

ਪਲਾਸਟਿਕ ਨੂੰ ਕੋਰੀ ਨਾਂਹ, ਕੱਪੜੇ ਦੇ ਥੈਲੇ ਨੂੰ ਕਹੋ ਹਾਂ -ਮੇਅਰ ਕੁੰਦਨ ਗੋਗੀਆ

ਪਲਾਸਟਿਕ ਨੂੰ ਕੋਰੀ ਨਾਂਹ, ਕੱਪੜੇ ਦੇ ਥੈਲੇ ਨੂੰ ਕਹੋ ਹਾਂ -ਮੇਅਰ ਕੁੰਦਨ ਗੋਗੀਆ

ਪਟਿਆਲਾ 2 ਅਗਸਤ :  ਨਗਰ ਨਿਗਮ ਵਲੋਂ ਸ਼ੁਰੂ ਕੀਤੀ ਸਵੱਛ ਪਟਿਆਲਾ ਮੁਹਿੰਮ ਤਹਿਤ  ਅੱਜ ਪਟਿਆਲਾ ਦੀ ਨਾਂਮੀ ਸੰਸਥਾ ਗਿਆਨ ਜਯੋਤੀ ਐਜੂਕੇਸਨ ਸੁਸਾਇਟੀ ਵਲੋ ਨਹਿਰੂ ਪਾਰਕ ਵਿੱਚ ਪਲਾਸਟਿਕ ਵਿਰੁੱਧ ਬੋਲਦਿਆਂ ਮੇਅਰ ਕੁੰਦਨ ਗੋਗੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਪਲਾਸਟਿਕ ਮੁਕਤ ਪਟਿਆਲਾ ਬਣਾਉਣਾ ਹੈ। ਜਿਸ ਲਈ ਤਹਾਡੇ ਸਾਥ ਦੀ ਖਾਸ ਜਰੂਰਤ ਹੈ। ਉਨਾ “ਪਲਾਸਟਿਕ ਨੂੰ ਕਰੋ ਨਾਂਹ, ਕੱਪੜੇ ਦੇ ਥੈਲੇ ਨੂੰ ਕਰੋ ਹਾਂ” ਸਲੋਗਨ ਨੂੰ ਹਮੇਸ਼ਾ ਯਾਦ ਰੱਖਣ ਦੀ ਵੀ ਗੱਲ ਆਖੀ.

ਇਸ ਮੌਕੇ ਉਘੇ ਸਮਾਜ ਸੇਵੀ ਉਪਕਾਰ ਸਿੰਘ ਨੇ ਦੱਸਿਆ ਸਾਨੂੰ ਪਲਾਸਟਿਕ ਦੀ ਵਰਤੋ ਨਹੀ ਕਰਨੀ ਚਾਹੀਦੀ ਅਤੇ ਨਾ ਹੀ ਕੋਈ ਵਸਤੂ ਪਲਾਸਟਿਕ ਦੇ ਲਿਫਾਫੇ ਵਿੱਚ ਨਹੀ ਲਿਆਉਣੀ ਚਾਹੀਦੀ ਹੈ. ਇਸ ਮੌਕੇ ਸੁਸਾਇਟੀ ਦੇ ਨੁਮਾਇਦਿਆਂ ਨੇ ਨਹਿਰੂ ਪਾਰਕ ਵਿਚੋਂ ਸਫਾਈ ਦੇ ਮੰਤਵ ਨਾਲ ਦੋ ਰੇਹੜੀਆ ਪਲਾਸਟਿਕ ਦੇ ਲਿਫ਼ਾਫੇ ਆਦਿ ਇਕੱਠੇ ਕੀਤੇ। ਨੁਮਾਇਦਿਆਂ ਵਲੋਂ ਆਮ ਪਬਲਿਕ ਨੂੰ ਰੀਸਾਈਕਲ, ਰਹਿੰਦ -ਖੂਹੰਦ ਕੂੜੇ ਨੂੰ ਵੱਖ ਕਰਨ ,ਪਲਾਸਟਿਕ ਦੀ ਵਰਤੋ ਨੂੰ ਘਟਾਉਣ ਅਤੇ ਆਪਣੇ ਆਲੇ ਦੁਆਲੇ ਹਰਿਆਲੀ ਨੂੰ ਸਾਮਿਲ ਕਰਨ ਵਰਗੀਆਂ ਟਿਕਾਊ ਆਦਤਾ ਅਪਨਾਉਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਵਿੱਚ ਬ੍ਰਿਟਿਸ਼ ਪਬਲਿਕ ਅਕੈਡਮੀ ਮਰਦਾਹੇੜੀ ਦਾ ਸਮੁੰਹ ਸਟਾਫ ਐਮ ਡੀ ਸ੍ਰ ਹਰਵਿੰਦਰ ਸਿੰਘ ਔਲਖ, ਪ੍ਰਿੰਸੀਪਲ ਮਿਸ.ਗੀਤਾ ਦੇਵੀ ਦੀ ਅਗਵਾਈ ਵਿੱਚ ਵਿਦਿਆਰਥੀਆ ਨੂੰ ਨੋ ਪਲਾਸਟਿਕ ਵਿਰੁੱਧ ਜਾਗਰੂਕ ਵੀ ਕੀਤਾ ਗਿਆ।

ਇਸ ਮੋਕੇ ਤਮਾਸ਼ਾ ਆਰਟ ਥਿਏਟਰ ਗਰੁੱਪ ਵੱਲੋ ਪਲਾਸਟਿਕ ਵਿਰੁੱਧ ਤੇ ਸਾਫ ਸਫਾਈ ਰੱਖਣ ਸਬੰਧੀ ਖੇਡਿਆ ਨੁਕੜ ਨਾਟਕ ਦਰਸ਼ਕਾ ਵੱਲੋ ਖੂਬ ਪਸੰਦ ਕੀਤਾ।  ਇਹ ਨਾਟਕ ਡਾਇਰੈਕਟਰ ਸ਼ਨੀ ਸਿੱਧੂ ਦੀ ਅਗਵਾਈ ਵਿੱਚ ਭਗਤ ਜੀ, ਰਵਿੰਦਰ ,ਲਵਦੀਪ, ਪ੍ਰਭਾਸ਼ ਪੰਡਿਤ ਨੇ ਖੇਡਿਆ। ਸਕੂਲ ਅਧਿਆਪਕ ਪ੍ਰਭਜੋਤ ਕੋਰ, ਅਮਨਦੀਪ, ਸੀਮਾ ਸਰਮਾ, ਨਿੱਧੀ, ਰਮਨਦੀਪ, ਸੋਨੀਆ, ਲਖਵਿੰਦਰ ਸਿੰਘ, ਮੋਹਨ ਖੰਨਾ, ਜਤਿੰਦਰ ਸਿੰਘ, ਐਡਵੋਕੇਟ ਹਰਜਿੰਦਰ ਸਿੰਘ, ਜਰਮਨੀ ਤੋ ਕਮਲ ਬਾਂਸਲ ਤੋਂ ਇਲਾਵਾ ਲੱਗਭਗ 100  ਦੇ ਕਰੀਬ ਦਰਸ਼ਕਾ ਨੇ ਇਸ ਨਾਟਕ ਦਾ ਭਰਪੂਰ ਮਨੋਰੰਜਨ ਕੀਤਾ।

Advertisement
Advertisement
Advertisement
Advertisement
Scroll to Top